ਅੱਵਵਾਦੀਆਂ ਨਾਲ ਝੜਪ ‘ਚ ਪੁਲਿਸ ਕਮਾਂਡਰ ਦੀ ਮੌਤ

0
72
Police, Commander, Extremists

ਬਗਦਾਦ। ਉੱਤਰੀ ਬਗਦਾਦ ਦੇ ਸਲਾਦੀਨ ਸੂਬੇ ਵਿਚ ਇਸਲਾਮਿਕ ਸਟੇਟ (ਆਈ. ਐੱਸ) ਦੇ ਅੱਤਵਾਦੀਆਂ ਨਾਲ ਹੋਈ ਝੜਪ ਵਿਚ ਇਰਾਕ ਵਿਚ ਸੀਨੀਅਰ ਪੁਲਿਸ ਕਮਾਂਡਰ ਦੀ ਮੌਤ ਹੋ ਗਈ। ਸੈਨਾ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ “ਫੈਡਰਲ ਪੁਲਿਸ ਦੇ ਚੌਥੇ ਬ੍ਰਿਗੇਡ ਦੇ ਕਮਾਂਡਰ, ਬ੍ਰਿਗੇਡੀਅਰ ਜਨਰਲ ਅਲੀ ਅਲ-ਲਾਮੀ ਦੀ ਸਲਾਦਦੀਨ ਸੂਬੇ ਵਿੱਚ ਮੁਤਾਬੀਜ਼ ਦੇ ਨੇੜੇ ਆਈਐਸ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਮੌਤ ਹੋ ਗਈ”। ਧਿਆਨ ਯੋਗ ਹੈ ਕਿ ਇਸ ਸਾਲ ਸਤੰਬਰ ਵਿਚ ਇਰਾਕੀ ਫੌਜ ਨੇ ਇਸ ਖੇਤਰ ਵਿਚ ਅੱਤਵਾਦ ਵਿਰੋਧੀ ਅਭਿਆਨ ਚਲਾਇਆ ਸੀ, ਜਿਸ ਵਿਚ 15 ਅੱਤਵਾਦੀ ਮਾਰੇ ਗਏ ਸਨ ਅਤੇ 9 ਅੱਤਵਾਦੀ ਗ੍ਰਿਫਤਾਰ ਕੀਤੇ ਗਏ ਸਨ। ਇਸ ਤੋਂ ਇਲਾਵਾ ਫੌਜ ਨੇ ਅੱਤਵਾਦੀਆਂ ਦੇ ਸਿਖਲਾਈ ਕੈਂਪ ਅਤੇ ਬੇਸ ਨੂੰ ਵੀ ਖਤਮ ਕੀਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।