ਸਿਆਸੀ ਸਦਭਾਵਨਾ

0
108

ਸਿਆਸੀ ਸਦਭਾਵਨਾ

ਸਿਆਸਤ ’ਚ ਵਿਰਲੇ ਮੌਕੇ ਹੁੰਦੇ ਹਨ ਜਦੋਂ ਪਿਆਰ ਤੇ ਸਦਭਾਵਨਾ ਦੀ ਗੱਲ ਹੁੰਦੀ ਹੈ ਜ਼ਿਆਦਾਤਰ ਤਾਂ ਇੱਕ-ਦੂਜੇ ਖਿਲਾਫ ਤਿੱਖੇ ਸ਼ਬਦੀ ਹਮਲੇ, ਦੂਸ਼ਣਬਾਜੀ ਤੇ ਹਲਕੇ ਪੱਧਰ ਦੀ ਸ਼ਬਦਾਵਲੀ ਹੀ ਵਰਤੀ ਜਾਂਦੀ ਹੈ ਪਰ ਬੀਤੇ ਦਿਨ ਰਾਜ ਸਭਾ ’ਚ ਸਿਆਸਤ ’ਚ ਭਾਈਚਾਰੇ ਦੀ ਝਲਕ ਵੀ ਨਜ਼ਰ ਆਈ ਜਦੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਗੁਲਾਮ ਨਬੀ ਅਜ਼ਾਦ ਨੇ ਆਪਣਾ ਕਾਰਜਕਾਲ ਪੂਰਾ ਹੋਣ ’ਤੇ ਵਿਦਾਈ ਸਮੇਂ ਭਾਸ਼ਣ ਦਿੱਤਾ ਅਜ਼ਾਦ ਨੇ ਭਾਵੁਕ ਹੁੰਦਿਆਂ ਆਪਣੇ ਸਿਆਸੀ ਤਜ਼ਰਬਿਆਂ ਦਾ ਜ਼ਿਕਰ ਕਰਦਿਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਕੀਤੇ ਕੰਮ ਬਾਰੇ ਦੱਸਿਆ ਸਭ ਤੋਂ ਵੱਡੀ ਗੱਲ ਉਹਨਾਂ ਇਹ ਕਹੀ- ‘‘ਮੈਨੂੰ ਆਪਣੇ ਹਿੰਦੁਸਤਾਨੀ ਮੁਸਲਮਾਨ ਹੋਣ ’ਤੇ ਮਾਣ ਹੈ’’ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭਾਵੁਕ ਹੋਏ ਤੇ ਉਹਨਾਂ ਅਜਾਦ ਪ੍ਰਤੀ ਆਪਣੀਆਂ ਭਾਵਨਾਵਾਂ ਪਰਗਟ ਕਰਦਿਆਂ ਉਨ੍ਹਾਂ ਦਾ ਸਤਿਕਾਰ ਕੀਤਾ ਭਾਵੇਂ ਇਸ ਭਾਵੁਕਤਾ ਤੇ ਸਤਿਕਾਰ ਦੇ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਹਨ

ਫਿਰ ਵੀ ਇਹ ਮੌਕਾ ਸਾਰੇ ਸਿਆਸੀ ਆਗੂਆਂ ਲਈ ਪ੍ਰੇਰਨਾ ਦਾ ਸਰੋਤ ਹੈ ਕਾਂਗਰਸ ਤੇ ਭਾਜਪਾ ਦਰਮਿਆਨ ਤਿੱਖੇ ਸ਼ਬਦੀ ਤੀਰ ਚਲਾਉਣ ਦੀਆਂ ਅਨੇਕ ਮਿਸਾਲਾਂ ਹਨ ਛੋਟੇ ਤੋਂ ਲੈ ਕੇ ਕੌਮੀ ਪੱਧਰ ਤੱਕ ਦੇ ਆਗੂੁ ਸ਼ਬਦਾਂ ਦੀ ਮਰਿਆਦਾ ਤੋੜਦੇ ਵੇਖੇ ਗਏ ਹਨ ਲੋਕਤੰਤਰ ’ਚ ਵਿਰੋਧ ਦੀ ਮਹੱਤਤਾ ਹੈ ਪਰ ਆਰਥਿਕ ਵਿਰੋਧ ਨੇ ਹੌਲੀ-ਹੌਲੀ ਵਿਰੋਧ ਖਾਤਰ ਵਿਰੋਧ ਦਾ ਰੂਪ ਲੈ ਲਿਆ ਜੋ ਹੌਲੀ-ਹੌਲੀ ਰੌਲੇ-ਰੱਪੇ ਤੱਕ ਸੀਮਤ ਹੋ ਗਿਆ ਸਿਆਸਤ ’ਚ ਵਿਰੋਧਤਾ ਚੱਲ ਸਕਦੀ ਹੈ ਪਰ ਇਹ ਦੁਸ਼ਮਣੀ ਨਹੀਂ ਬਣਨੀ ਚਾਹੀਦੀ

ਹਾਲਾਤ ਇਹ ਹਨ ਕਿ ਵਿਰੋਧਤਾ ਦੇ ਨਾਂਅ ’ਤੇ ਨਫਰਤ ਫੈਲਾਈ ਜਾ ਰਹੀ ਹੈ ਜਿਸ ਦਾ ਖਮਿਆਜ਼ਾ ਪੂਰੇ ਦੇਸ਼ ਨੂੰ ਭੁਗਤਣਾ ਪਿਆ ਹੈ ਕੇਰਲ ਤੇ ਬੰਗਾਲ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ ਜਿੱਥੇ ਦੂਜੀ ਪਾਰਟੀ ਦੇ ਵਰਕਰ ਨੂੰ ਜਾਨੀ ਦੁਸ਼ਮਣ ਸਮਝਿਆ ਜਾਂਦਾ ਹੈ ਅਣਗਿਣਤ ਜਾਨਾਂ ਸਿਆਸੀ ਨਫਰਤ ਦੀ ਭੇਂਟ ਚੜ੍ਹ ਗਈਆਂ ਹਨ ਜਾਨਾਂ ਤਾਂ ਹੇਠਲੇ ਪੱਧਰ ਦੇ ਵਰਕਰਾਂ ਦੀਆਂ ਹੀ ਜਾਂਦੀਆਂ ਹਨ, ਪਰ ਇਸ ਦੀ ਸ਼ੁਰੂਆਤ ਸੀਨੀਅਰ ਆਗੂਆਂ ਤੋਂ ਹੁੰਦੀ ਹੈ ਸਿਆਸਤ ਆਪਣੀ ਪਰਿਭਾਸ਼ਾ ਗੁਆ ਚੁੱਕੀ ਹੈ ਸਿਆਸਤ ਸੇਵਾ ਹੈ ਜਿਸ ਨੂੰ ਤਾਕਤ ਹਾਸਲ ਕਰਨ ਦਾ ਜਰੀਆ ਬਣਾ ਲਿਆ ਗਿਆ ਹੈ ਸੱਤਾ ਲਈ ਦੇਸ਼ ਦੇ ਭਾਈਚਾਰੇ ਨੂੰ ਦਾਅ ’ਤੇ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਸ ਲਈ ਚੰਗਾ ਹੋਵੇ ਜੇਕਰ ਸੀਨੀਅਰ ਆਗੂ ਹੀ ਨਫਰਤ ਛੱਡ ਕੇ ਸਦਭਾਵਨਾ ਨੂੰ ਕਾਇਮ ਰੱਖਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.