ਪ੍ਰਜਨੇਸ਼ ਤੇ ਮੁਕੁੰਦ ਹਾਰੇ, ਭਾਰਤੀ ਚੁਣੌਤੀ ਸਮਾਪਤ

0
101
Pranjesh, Mukund, Defeated, Indian, challenge

ਚੈੱਨਈ | ਅਸਟਰੇਲੀਅਨ ਓਪਨ ਦੇ ਗ੍ਰੈਂਡ ਸਲੈਮ ਦੇ ਮੁੱਖ ਗੇੜ ‘ਚ ਪਹੁੰਚਣ ਵਾਲੇ ਪ੍ਰਜਨੇਸ਼ ਗੁਣੇਸ਼ਵਰਨ ਤੇ ਸ਼ਸ਼ੀ ਕੁਮਾਰ ਮੁਕੁੰਦ ਨੂੰ ਸੈਮੀਫਾਈਨਲ ‘ਚ ਹਾਰ ਨਾਲ 54160 ਡਾਲਰ ਦੀ ਪੁਰਸਕਾਰ ਰਾਸ਼ੀ ਵਾਲੇ ਚੇੱਨਈ ਓਪਨ ਏਟੀਪੀ ਚੈਲੰਜਰ ਟੈਨਿਸ ਟੂਰਨਾਮੈਂਟ ‘ਚ ਭਾਰਤੀ ਚੁਣੌਤੀ ਸਮਾਪਤ ਹੋ ਗਈ
ਚੋਟੀ ਰੈਂਕਿੰਗ ਪ੍ਰਾਪਤ ਪ੍ਰਜਨੇਸ਼ ਨੂੰ ਸੈਮੀਫਾਈਨਲ ‘ਚ ਗੈਰ-ਰੈਂਕਿੰਗ ਅਸਟਰੇਲੀਆ ਦੇ ਐਂਡਰਿਊ ਹੈਰਿਸ ਨੇ ਤਿੰਨ ਸੇੱਟਾਂ ‘ਚ 6-4, 3-6, 6-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਮੁਕਾਬਲਾ ਦੂਜੀ ਰੈਂਕਿੰਗ ਪ੍ਰਾਪਤ ਫਰਾਂਸ ਦੇ ਕੋਰੈਂਟੀਨ ਮੌਟੇਟ ਨਾਲ ਹੋਵੇਗਾ ਕੋਰੇਂਟਂਨ ਮੌਟੇਟ ਨੇ ਹੋਰ ਸੈਮੀਫਾਈਨਲ ‘ਚ 16ਵੀਂ ਰੈਂਕਿੰਗ ਪ੍ਰਾਪਤ ਸ਼ਸ਼ੀ ਕੁਮਾਰ ਮੁਕੁੰਦ ਨੂੰ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 3-6, 6-4, 6-2 ਨਾਲ ਹਰਾਇਆ
ਪੁਰਸ਼ ਡਬਲ ‘ਚ ਇਟਲੀ ਦੀ ਜੋੜੀ ਜਿਆਨਲੂਕਾ ਮੈਗਰ ਤੇ ਆਂਦਰਿਆ ਪੈਲੇਗਰਿਨੋ ਨੇ ਚੋਟੀ ਰੈਂਕਿੰਗ ਅਸਟਰੇਲੀਆਈ ਜੋੜੀ ਮੈਟ ਰੀਡ ਤੇ ਲਿਊਕ ਸੇਵਿਲੇ ਨੂੰ 6-4, 7-6 ਨਾਲ ਹਰਾ ਕੇ ਖਿਤਾਬ ਜਿੱਤ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।