ਨਾਮ ਚਰਚਾ ਦੌਰਾਨ ਸੱਚ ਕਹੂੰ ਦੇ ਜੇਤੂ ਪਾਠਕਾਂ ਨੂੰ ਵੰਡੇ ਇਨਾਮ

0
2

ਨਾਮ ਚਰਚਾ ਦੌਰਾਨ ਸੱਚ ਕਹੂੰ ਦੇ ਜੇਤੂ ਪਾਠਕਾਂ ਨੂੰ ਵੰਡੇ ਇਨਾਮ

ਗੁਰੂਹਰਸਹਾਏ (ਵਿਜੈ ਹਾਂਡਾ) ਬਲਾਕ ਸੈਦੇ ਕੇ ਮੋਹਨ ਦੀ ਬਲਾਕ ਪੱਧਰੀ ਨਾਮ ਚਰਚਾ ਸਥਾਨਕ ਨਾਮ ਚਰਚਾ ਘਰ ਵਿਖੇ ਹੋਈ ਇਸ ਮੌਕੇ ਪਹੁੰਚੇ 45 ਮੈਂਬਰ ਮਨੀਸ਼ ਇੰਸਾਂ , 45 ਮੈਂਬਰ ਭੈਣ ਰਾਣੀ , ਗੌਰਵ ਇੰਸਾਂ ਵੱਲੋਂ ਸਾਧ-ਸੰਗਤ ਦੀ ਹਾਜ਼ਰੀ ਵਿੱਚ ਸੱਚ ਕਹੂੰ ਅਖਬਾਰ ਵੱਲੋਂ ਚਲਾਈ ਜਾ ਰਹੀ ਲੱਕੀ ਡਰਾਅ ਸ਼ਕੀਮ ਦੇ ਪਹਿਲੇ ਬਲਾਕ ਸੈਦੇ ਕੇ ਮੋਹਨ ਦੇ ਜੇਤੂ ਪਾਠਕ ਹੁਸ਼ਿਆਰ ਸਿੰਘ ਵਾਸੀ ਚੱਕ ਮਾਦੀ ਕੇ ਨੂੰ ਵਾਸ਼ਿੰਗ ਮਸ਼ੀਨ ਤੇ ਬਾਕੀ ਚੌਥੇ ਇਨਾਮ ਦੇ ਜੇਤੂ ਪਾਠਕਾਂ ਨੂੰ ਇਨਾਮ ਵੰਡੇ ਗਏ

ਇਸ ਮੌਕੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ 45 ਮੈਂਬਰ ਮਨੀਸ਼ ਇੰਸਾਂ ਨੇ ਕਿਹਾ ਕਿ ਸੱਚ ਕਹੂੰ ਅਖਬਾਰ ਇੱਕ ਇਹੋ ਜਿਹਾ ਅਖਬਾਰ ਹੈ ਜਿਸ ਨੂੰ ਅਸੀਂ ਸਾਰੇ ਪਰਿਵਾਰ ਅੰਦਰ ਮਿਲ ਬੈਠ ਕੇ ਪੜ੍ਹ ਸਕਦੇ ਹਾਂ ਉਹਨਾਂ ਸਾਧ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਸਾਰਿਆਂ ਦੇ ਘਰਾਂ ਅੰਦਰ ਸੱਚ ਕਹੂੰ ਅਖਬਾਰ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਇੱਕ ਚੰਗੇ ਪਾਠਕ ਦੇ ਤੌਰ ‘ਤੇ ਜਾਣੇ ਜਾ ਸਕੀਏ

ਇਸ ਮੌਕੇ 15 ਮੈਂਬਰ ਜਿੰਮੇਵਾਰ ਰਛਪਾਲ ਇੰਸਾਂ , ਰਮੇਸ਼ ਇੰਸਾਂ, ਗੁਰਮੇਜ ਇੰਸਾਂ , ਲੱਡੂ ਇੰਸਾਂ , ਰਵੀ ਇੰਸਾਂ , ਬੰਤਾ ਸਿੰਘ ਇੰਸਾਂ ,ਬਿੱਟੂ ਇੰਸਾਂ ,ਹਰਜੀਤ ਇੰਸਾਂ ਸਮੇਤ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜਰ ਸੀ ਨਾਮ ਚਰਚਾ ਦੀ ਕਾਰਵਾਈ ਬਲਾਕ ਭੰਗੀਦਾਸ ਜੋਗਿੰਦਰ ਕੁਮਾਰ ਇੰਸਾਂ ਵੱਲੋਂ ਚਲਾਈ ਗਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.