ਕੋਰੋਨਾ ਮਰੀਜ਼ਾਂ ਦੀ ਮੱਦਦ ਲਈ ਅੱਗੇ ਆਏ ਪੂਜਨੀਕ ਗੁਰੂ ਜੀ

0
1157

ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਰਿਹਾ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ

ਪੂਜਨੀਕ ਗੁਰੂ ਜੀ ਵੱਲੋਂ 100 ਪਰਿਵਾਰਾਂ ਦੀ ਕੀਤੀ ਗਈ ਮੱਦਦ , ਸਾਧ-ਸੰਗਤ ਨੇ ਵੰਡੀਆਂ 73000 ਕੋਵਿਡ ਰੋਕਥਾਮ ਕਿੱਟਾਂ

  • ਕੋਵਿਡ-19 ਨਾਲ ਲੜ ਰਹੇ ‘ਕੋਰੋਨਾ ਵਾਰੀਅਰਜ਼’ ਨੂੰ ਦਿੱਤਾ ਜਾਵੇਗਾ ਹਰ ਸਹਿਯੋਗ
  • ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ’ਚ 139 ਯੂਨਿ੍ਰਟ ਖੂਨਦਾਨ
  • ਚਿੱਠੀ ’ਤੇ ਅਮਲ ਕਮਾਉਂਦਿਆਂ ਸਾਧ-ਸੰਗਤ ਨੇ ਕੋਰੋਨਾ ਵਾਰੀਅਰਜ਼ ਨੂੰ ਵੰਡੇ ਫ਼ਲ ਤੇ ਕੀਤਾ ਸਲੂਟ

ਸੱਚ ਕਹੂੰ ਨਿਊਜ਼, ਸਰਸਾ। ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਦਿਹਾੜਾ 29 ਅਪਰੈਲ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਰਿਹਾ। ਇਹ ਡੇਰਾ ਸੱਚਾ ਸੌਦਾ ਦੀ ਸਥਾਪਨਾ ਦਾ 73ਵਾਂ ਤੇ ਰੂਹਾਨੀ ਜਾਮ ਦਾ 14ਵਾਂ ਸਥਾਪਨਾ ਦਿਹਾੜਾ ਹੈ ਇਸ ਪਵਿੱਤਰ ਮੌਕੇ ਸ਼ਾਹ ਸਤਿਨਾਮ ਜੀ ਧਾਮ ਤੋਂ ਆਨਲਾਈਨ ਨਾਮ ਚਰਚਾ ਕੀਤੀ ਗਈ, ਜਿਸ ਨੂੰ ਦੇਸ਼-ਦੁਨੀਆ ’ਚ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਇਕਚਿੱਤ ਹੋ ਕੇ ਸੁਣਿਆ। ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਸਾਧ-ਸੰਗਤ ਨੇ ਆਪਣੇ-ਆਪਣੇ ਘਰਾਂ ’ਚ ਰਹਿ ਕੇ ਆਨਲਾਈਨ ਨਾਮ ਚਰਚਾ ਰਾਹੀਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਦਾ ਲਾਭ ਉਠਾਇਆ।

ਇਸ ਸ਼ੁੱਭ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 100 ਲੋੜਵੰਦ ਪਰਿਵਾਰਾਂ ਨੂੰ ਕੋਵਿਡ ਰੋਕਥਾਮ ਕਿੱਟਾਂ ਦਿੱਤੀਆਂ ਗਈਆਂ, ਜਿਸ ’ਚ ਇੱਕ ਸਟੀਮਰ (ਭਾਫ਼ ਲੈਣ ਵਾਲਾ ਇਲੈਕਟ੍ਰਾਨਿਕ ਯੰਤਰ), ਮਾਸਕ, ਸੈਨੇਟਾਈਜਰ, ਐਮਐਸਜੀ ਬੂਸਟ (ਕਾੜ੍ਹਾ), ਵਿ੍ਰਟਾਮੀਨ ਬੀ ਕੰਪਲੈਕਸ ਤੇ ਵਿਟਾਮੀਨ ਸੀ ਦਵਾਈਆਂ ਹਨ। ਨਾਲ ਹੀ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਨੇ 73ਵੇਂ ਸਥਾਪਨਾ ਦਿਵਸ ਦੀ ਖੁਸ਼ੀ ’ਚ ਕੋਵਿਡ ਮਰੀਜ਼ਾਂ ਦੀ ਮੱਦਦ ਲਈ 73000 ਕਿੱਟਾਂ ਵੰਡੀਆਂ। ਨਾਮ ਚਰਚਾ ’ਚ ਪੂਜਨੀਕ ਗੁਰੂ ਜੀ ਵੱਲੋਂ ਭੇਜੇ ਗਏ ‘ਰੂਹਾਨੀ ਪੱਤਰ’ ਨੂੰ ਪੜ੍ਹ ਕੇ ਸੁਣਾਇਆ ਗਿਆ।

ਰੂਹਾਨੀ ਪੱਤਰ ’ਚ ਪੂਜਨੀਕ ਗੁਰੂ ਜੀ ਨੇ ਲਿਖਿਆ ਕਿ ਕੋਰੋਨਾ ਮਹਾਂ ਬਿਮਾਰੀ ਭਿਆਨਕ ਰੂਪ ’ਚ ਫੈਲ ਰਹੀ ਹੈ ਪਰ ਤੁਸੀਂ ਘਬਰਾਓ ਨਾ, ਸਗੋਂ ਜੋ ਸਰਕਾਰ ਕਹੀ ਰਹੀ ਹੈ, ਉਸ ’ਤੇ ਅਮਲ ਕਰੋ। ਅਸੀਂ ਪਹਿਲੀਆਂ ਚਿੱਠੀਆਂ ’ਚ ਵੀ ਜੋ ਦੱਸਿਆ ਤੇ ਹੁਣ ਜੋ ਦੱਸਣ ਜਾ ਰਹੇ ਹਾਂ, ਉਸ ’ਤੇ ਪੂਰਾ-ਪੂਰਾ ਅਮਲ ਕਰੋ ਜੀ। ਰੋਜ਼ਾਨਾ ਸਵੇਰ ਦੇ ਸਮੇਂ ਨਿੰਮ ਤੇ ਗਿਲੋਅ ਟਾਹਣੀ ਪੱਤਿਆਂ ਸਮੇਤ 100-100 ਗ੍ਰਾਮ ਕੁੱਟ ਕੇ 2 ਲੀਟਰ ਪਾਣੀ ’ਚ ਪਾ ਕੇ ਉਸ ਦੀ ਭਾਫ਼, 25 ਲੰਮੇ-ਲੰਮੇ ਸਾਹ ਲੈਂਦੇ-ਛੱਡਦੇ ਹੋਏ ਜਾਂ ਦੋ ਮਿੰਟ ਲਓ।

ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਸੰਕਲਪ ਦਿਵਾਇਆ ਕਿ ਕੋਰੋਨਾ ਮਰੀਜ਼ਾਂ ਲਈ ਸਾਧ-ਸੰਗਤ ਆਪਣੀ ਐਂਬੂਲੈਂਸ ਦੀ ਸੇਵਾ ਪ੍ਰਦਾਨ ਕਰੋ। ਪੂਜਨੀਕ ਗੁਰੂ ਜੀ ਦੇ ਰੂਹਾਨੀ ਪੱਤਰ ’ਤੇ ਅਮਲ ਕਰਦਿਆਂ ਸਾਧ-ਸੰਗਤ ਨੇ ਪ੍ਰਣ ਕੀਤਾ ਕਿ ਉਹ ‘ਕੋਰੋਨਾ ਵਾਰੀਅਰਸ’ ਡਾਟਕਰ, ਨਰਸਾਂ, ਪੁਲਿਸ ਤੇ ਐਂਬੂਲੈਂਸ ਦੇ ਡਰਾਈਵਰਾਂ ਨੂੰ ਕਿੰਨੂ, ਸੰਤਰਾ, ਨਿੰਬੂ ਪਾਣੀ ਤੇ ਫਰੂਟ ਵੰਡਣਗੇ ਨਾਲ ਹੀ ਕੋਰੋਨਾ ਵਾਰੀਅਰਜ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਸਲੂਟ ਕਰਾਂਗੇ ਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰਾਂਗੇ।

ਨਾਲ ਹੀ ਪੂਜਨੀਕ ਗੁਰੂ ਜੀ ਨੇ ਬਚਨ ਫ਼ਰਮਾਏ ਕਿ ਡੇਰਾ ਸੱਚਾ ਸੌਦਾ ਦੀ ਇੱਕ ਸਾਈਟ ਬਣਾਓ, ਜਿਸ ’ਤੇ ਇੱਕ ਸਤਿਸੰਗੀ ਡਾਕਟਰ ਮੁਹੱਈਆ ਰਹੇ ਤਾਂ ਕਿ ਕੋਈ ਵੀ ਉਸ ਤੋਂ ਕੋਰੋਨਾ ਬਾਰੇ ਆਨਲਾਈਨ ਜਾਣਕਾਰੀ ਲੈ ਸਕੇ। ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਸੱਦਾ ਦਿੱਤਾ ਕਿ ਹਰ ਰੋਜ਼ ਸਿਮਰਨ ਤੋਂ ਪਹਿਲਾਂ ਅਰਦਾਸ ਕਰੋ, ‘‘ਹੇ ਸਤਿਗੁਰੂ ਜੀ! ਪੂਰੀ ਦੁਨੀਆ ਨੂੰ ਕੋਰੋਨਾ ਤੋਂ ਬਚਾਉਣ ਦਾ ਰਸਤਾ ਵਿਗਿਆਨੀਆਂ ਤੇ ਡਾਕਟਰਾਂ ਦੇ ਦਿਮਾਗ ’ਚ ਦਿਓ, ਜਿਸ ਨਾਲ ਕੋਰੋਨਾ 100 ਫੀਸਦੀ ਖਤਮ ਹੋ ਜਾਵੇ। ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’’

ਪੂਜਨੀਕ ਗੁੂਰੂ ਜੀ ਨੇ ਸਾਧ-ਸੰਗਤ ਲਈ ਫ਼ਰਮਾਏ ਬਚਨ

1. ਕੋਰੋਨਾ ਮਰੀਜ਼ਾਂ ਦੀ ਮੱਦਦ ਲਈ ਸਾਧ-ਸੰਗਤ ਆਪਣੀ ਐਂਬੂਲੈਂਸ ਸੇਵਾ ਪ੍ਰਦਾਨ ਕਰੇ।
2. ਕੋਰੋਨਾ ਵਾਰੀਅਰਜ਼ ਡਾਕਟਰਾਂ, ਨਰਸਾਂ, ਪੁਲਿਸ ਮੁਲਾਜ਼ਮਾਂ ਤੇ ਐਂਬੂਲੈਂਸਾਂ ਡਰਾਈਵਰਾਂ ਨੂੰ ਕਿੰਨੂ, ਸੰਤਰਾ, ਨਿੰਬੂ ਪਾਣੀ, ਫ਼ਲ ਦਿੱਤੇ ਜਾਣ।
3. ਸਾਧ-ਸੰਗਤ ਕੋਰੋਨਾ ਵਾਰੀਅਰਜ਼ ਨੂੰ ਸਲੂਟ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।