ਪੁਲਿਸ ਅੱਗੇ ਝੁਕੀ ਸਰਕਾਰ, ਹੁਣ ਮਿਲੇਗੀ 13ਵੀਂ ਤਨਖ਼ਾਹ

0
178
DGP Launches monthly 'Pride & Appreciation' scheme for police

ਜੂਨ ਮਹੀਨੇ ਵਿੱਚ ਆਦੇਸ਼ ਜਾਰੀ ਕਰਦੇ ਹੋਏ ਬੰਦ ਕਰ ਦਿੱਤੀ ਗਈ ਸੀ 13ਵੀ ਤਨਖ਼ਾਹ

ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਸਰਕਾਰ ਨੇ ਪੁਲਿਸ ਅੱਗੇ ਝੁਕਦਿਆਂ ਮੁਲਾਜ਼ਮਾਂ ਦੀ 13 ਵੀਂ ਤਨਖਾਹ ਮੁੜ ਦੇਣ ਦਾ ਫੈਸਲਾ ਲਿਆ ਸਰਕਾਰ ਨੇ 15 ਦਿਨ ਪਹਿਲਾਂ ਇਹ ਤਨਖਾਹ ਜਾਰੀ ਨਾ ਕਰਨ ਦਾ ਫੈਸਲਾ ਲਿਆ ਸੀ

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵਿੱਚ ਕੰਮ ਕਰਦੇ ਕਾਂਸਟੇਬਲ, ਹੈੱਡ ਕਾਂਸਟੇਬਲ, ਏ.ਐਸ.ਆਈ. ਸਬ ਇੰਸਪੈਕਟਰ ਅਤੇ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਲਏ ਗਏ 1981 ਦੇ ਫੈਸਲੇ ਅਨੁਸਾਰ 12 ਮਹੀਨੇ ਤਨਖ਼ਾਹ ਦੇਣ ਤੋਂ ਇਲਾਵਾ ਇੱਕ ਮਹੀਨੇ ਦੀ ਵਾਧੂ ਤਨਖਾਹ ਦਿੱਤੀ ਜਾਂਦੀ ਹੈ

ਪੰਜਾਬ ਸਰਕਾਰ ਵਲੋਂ 1981 ਤੋਂ ਲੈ ਕੇ ਹੁਣ ਤੱਕ ਇਨਾਂ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ 13ਵੀ ਤਨਖ਼ਾਹ ਦੇ ਤੌਰ ‘ਤੇ ਇੱਕ ਮਹੀਨੇ ਦੀ ਵਾਧੂ ਤਨਖ਼ਾਹ ਮਿਲਦੀ ਆ ਰਹੀਂ ਸੀ ਪਰ ਪਿਛਲੇ ਮਹੀਨੇ 15 ਜੂਨ ਨੂੰ ਖਜਾਨਾ ਵਿਭਾਗ ਵਲੋਂ ਪੱਤਰ ਨੰਬਰ 7/55/2017-2ਐਫ.ਪੀ.ਆਈ./274 ਜਾਰੀ ਕਰਦੇ ਹੋਏ ਉਨਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵਾਧੂ ਇੱਕ ਮਹੀਨੇ ਦੀ ਤਨਖਾਹ ‘ਤੇ ਪਾਬੰਦੀ ਲਗਾ ਦਿੱਤੀ ਗਈ ਜਿਹੜੇ ਕਿ ਪੁਲਿਸ ਹੈਡਕੁਟਾਅਰਟਰ ਸਣੇ ਐਸ.ਐਸ.ਪੀ. ਦਫ਼ਤਰ ਅਤੇ ਹੋਰ ਅਧਿਕਾਰੀਆਂ ਦੇ ਦਫ਼ਤਰ ਵਿੱਚ ਡਿਊਟੀ ਕਰਦੇ ਹਨ।