ਪੰਜਾਬ ਸਰਕਾਰ ਇਸ ਵਰ੍ਹੇ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਦੇਵੇਗੀ ਸਰਕਾਰੀ ਨੌਕਰੀਆਂ : ਵਿਜੈ ਇੰਦਰ ਸਿੰਗਲਾ

0
33

ਪੰਜਾਬ ਸਰਕਾਰ ਇਸ ਵਰ੍ਹੇ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਦੇਵੇਗੀ ਸਰਕਾਰੀ ਨੌਕਰੀਆਂ : ਵਿਜੈ ਇੰਦਰ ਸਿੰਗਲਾ

ਸਮਾਣਾ, (ਸੁਨੀਲ ਚਾਵਲਾ)। ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਲਈ ਅਗਾਮੀ ਸੈਸ਼ਨ ਦੌਰਾਨ 1 ਲੱਖ ਨੌਕਰੀਆਂ ਮੁਹੱਈਆ ਕਰਵਾਉਣ ਜਾ ਰਹੀ ਹੈ ਜਿਸ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਸਾਲ ਖ਼ਤਮ ਹੁੰਦੇ ਹੁੰਦੇ ਤੱਕ ਕਰੀਬ ਸਾਰੇ ਹੀ ਵਿਭਾਗਾਂ ਵੱਲੋਂ ਇਸ ਸੰਬੰਧੀ ਵਿਗਿਆਪਨ ਪ੍ਰਕਾਸ਼ਤ ਕਰ ਦਿੱਤੇ ਜਾਣਗੇ। ਇਹ ਖੁਲਾਸਾ ਪੰਜਾਬ ਦੇ ਸਿੱਖਿਆ ਤੇ ਪੀਡਬਲਿਊ ਡੀ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਮਾਣਾ ਵਿਖੇ ਕੀਤਾ। ਉਹ ਆਪਣੇ ਪਰਿਵਾਰ ਸਣੇ ਅੱਜ ਆਪਣੇ ਪਿਤਾ ਸਵਰਗੀ ਸੰਤ ਰਾਮ ਸਿੰਗਲਾ ਦੇ 85ਵੇਂ ਜਨਮ ਦਿਹਾੜੇ ਮੌਕੇ ਸਮਾਣਾ ਵਿਖੇ ਉਨ੍ਹਾਂ ਦੀ ਪ੍ਰਤਿਮਾ ਤੇ ਫੁੱਲਮਾਲਾ ਚੜ੍ਹਾਉਣ ਆਏ ਸਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਰਜਿੰਦਰ ਸਿੰਘ ਵੀ ਹਾਜ਼ਰ ਸਨ।

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 10000 ਪੋਸਟਾਂ ਸੰਬੰਧੀ ਪਹਿਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ ਛੇਤੀ ਹੀ 5 ਹਜਾਰ ਹੋਰ ਪੋਸਟਾਂ ਲਈ ਵਿਗਿਆਪਨ ਜਾਰੀ ਹੋਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਸਾਨੀ ਮੁੱਦੇ ‘ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਬੁਰੀ ਤਰ੍ਹਾਂ ਹੰਕਾਰੀ ਗਈ ਹੈ ਉਸ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਭੁੱਲ ਗਈਆਂ ਹਨ। ਪੰਜਾਬ ਦੇ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਹੱਡ ਤੋੜਵੀਂ ਮਿਹਨਤ ਕਰਕੇ ਦੇਸ਼ ਦਾ ਢਿੱਡ ਭਰਿਆ ਗਿਆ ਸੀ।

ਹੁਣ ਕੇਂਦਰ ਸਰਕਾਰ ਨੂੰ ਪੰਜਾਬ ਦੇ ਇਹੀ ਕਿਸਾਨੀ ਚੁਭ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਪਾਰਟੀ ਪੁਰੀ ਤਰ੍ਹਾਂ ਕਿਸਾਨੀ ਦੇ ਹੱਕ ਵਿਚ ਹੈ ਕਿਉਂਕਿ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ ਹੈ ਤੇ ਕੇਂਦਰ ਸਰਕਾਰ ਨੂੰ ਆਪਣਾ ਅਹੰਕਾਰ ਛੱਡ ਕੇ ਤਿੰਨੇ ਕਿਸਾਨੀ ਵਿਰੋਧੀ ਬਿਲਾਂ ਨੂੰ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ।

ਸਿੱਖਿਆ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਇੰਨ੍ਹੇ ਹੀ ਕਿਸਾਨ ਹਿਤੈਸ਼ੀ ਹੁੰਦੇ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਤਿੰਨੇ ਖੇਤੀ ਬਿਲ੍ਹਾਂ ਨੂੰ ਰੱਦ ਕਰਕੇ ਰਾਸ਼ਟਰਪਤੀ ਨੂੰ ਭੇਜਦੇ ਜਦੋਂਕਿ ਉਹ ਦੋਗਲੀ ਨਿਤੀ ਅਪਣਾ ਰਹੇ ਹਨ। ਇਸ ਮੌਕੇ ਐਡਵੋਕੇਟ ਅਸ਼ਵਨੀ ਗੁਪਤਾ,  ਪ੍ਰਦਮਨ ਸਿੰਘ ਵਿਰਕ,  ਸ਼ਾਮ ਲਾਲ ਸਿੰਗਲਾ, ਯਸ਼ਪਾਲ ਸਿੰਗਲਾ, ਪਵਨ ਸ਼ਾਸਤਰੀ, ਡਾ. ਪ੍ਰੇਮਪਾਲ, ਪਵਨ ਕੁਮਾਰ, ਪਰਦੀਪ ਸ਼ਰਮਾ,ਸਵਰਨ ਮਾਠੜੂ, ਹੀਰਾ ਜੈਨ, ਸੁਨੀਲ ਬਬਰ, ਜੀਵਨ ਗਰਗ, ਬਿਟੂ ਗੋਇਲ, ਯਤੀਨ ਵਰਮਾ, ਸੁਖਚੈਨ ਗਿਲ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.