ਅਡਾਨੀ ਗਰੁੱਪ ਦੇ ਸ਼ੈਲਰ ਅੱਗੇ ਲਾਏ ਧਰਨੇ ਮਗਰੋਂ ਸ਼ੈਲਰ ‘ਚ ਕੰਮ ਕਰਦੇ ਪੰਜਾਬੀ ਮਜ਼ਦਰਾਂ ਨੂੰ ਹਟਾਇਆ

0
45

ਮਜ਼ਦੂਰਾਂ ਤੇ ਧਰਨਾਕਾਰੀਆਂ ‘ਚ ਰੋਸ, ਸ਼ੈਲਰ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦੀ ਦਿੱਤੀ ਚਿਤਾਵਨੀ

ਫਿਰੋਜ਼ਪੁਰ,(ਸਤਪਾਲ ਥਿੰਦ)। ਖੇਤੀ ਕਾਨੂੰਨਾਂ ਦੇ ਖਿਲਾਫ਼ ਪੰਜਾਬ ਭਰ ‘ਚ ਚੱਲ ਰਹੇ ਸੰਘਰਸ਼ ‘ਚ ਮੋਦੀ ਸਰਕਾਰ ਸਮੇਤ ਅਡਾਨੀ-ਅੰਬਾਨੀ ਗਰੁੱਪ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦੇ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਘਰਸ਼ ਦੌਰਾਨ ਜਿੱਥੇ ਪਹਿਲਾਂ ਕਿਸਾਨਾਂ ਵੱਲੋਂ ਰੇਲ ਮਾਰਗ ਬੰਦ ਕੀਤੀ ਰੱਖੇ Àੁੱਥੇ ਅਬਾਨੀ-ਅਡਾਨੀ ਗਰੁੱਪ ਦੇ ਸ਼ੈਲਰ, ਪੰਪ ਆਦਿ ਅੱਗੇ ਵੀ ਕਿਸਾਨਾਂ ਵੱਲੋਂ ਧਰਨੇ ਲਾਏ ਹੋਏ ਹਨ। ਇਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਵਾਂ ‘ਚ ਬੀਤੀ 28 ਅਕਤੂਬਰ ਤੋਂ ਅਡਾਨੀ ਗਰੁੱਪ ਦੇ ਸ਼ੈਲਰ ਅੱਗੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਧਰਨੇ ਮਗਰੋਂ ਸ਼ੈਲਰ ਅੰਦਰ ਕੰਮ ਕਰਦੇ ਮਜ਼ਦੂਰਾਂ ਨੂੰ ਝਟਕਾ ਦਿੰਦਿਆਂ ਉਨ੍ਹਾਂ ਨੂੰ ਕੰਮ ਤੋਂ ਬਾਹਰ ਕੱਢ ਦਿੱਤਾ ਗਿਆ,

ਜਿਸ ਦਾ ਧਰਨਾ ਲਾ ਕੇ ਬੈਠੇ ਧਰਨਾਕਾਰੀਆਂ ਅਤੇ ਮਜ਼ਦੂਰਾਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਧਰਨਾ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ‘ਚ ਚੱਲ ਰਹੇ ਕਿਸਾਨ ਸੰਘਰਸ਼ ਦੇ ਚੱਲਦਿਆਂ ਕਿਸਾਨਾਂ ਵੱਲੋਂ ਵਾਂ ਪਿੰਡ ਸਥਿੱਤ ਅਡਾਨੀ ਗਰੁੱਪ ਦੇ ਸ਼ੈਲਰ ਅੱਗੇ ਧਰਨਾ ਲਾਇਆ ਗਿਆ ਸੀ, ਜਿਸ ਦੀ ਖੁੰਦਕ ‘ਚ ਸ਼ੈਲਰ ਪ੍ਰਬੰਧਕਾਂ ਵੱਲੋਂ ਦਿਨ-ਰਾਤ ਦੀ ਸ਼ਿਫਟ ਦੇ ਕਰੀਬ 70-80 ਮਜ਼ਦੂਰਾਂ ਨੂੰ ਬਿਨਾ ਕਿਸੇ ਵਾਰਨਿੰਗ ਦਿੱਤੇ ਬਾਹਰ ਕੱਢ ਦਿੱਤਾ ਅਤੇ Àੁਹਨਾਂ ਦੀ ਜਗ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਂਦਾ ਜਾ ਰਿਹਾ ਹੈ।

ਇਸ ਮੌਕੇ ਧਰਨਾਕਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਹਰ ਕੱਢੇ ਪੰਜਾਬੀ ਮਜ਼ਦੂਰਾਂ ਨੂੰ ਜਲਦ ਦੁਬਾਰਾ ਨਾ ਰੱਖਿਆ ਗਿਆ ਤਾਂ ਉਹਨਾਂ ਵੱਲੋਂ ਸ਼ੈਲਰ ਦੀ ਮਸ਼ੀਨਰੀ ਆਦਿ ਬੰਦ ਕਰਕੇ ਸ਼ੈਲਰ ਨੂੰ ਪੂਰਨ ਤੌਰ ‘ਤੇ ਬੰਦ ਕੀਤਾ ਜਾਵੇਗਾ। ਕਿਸਾਨਾਂ ਆਗੂਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਮਜ਼ਦੂਰਾਂ ਨੂੰ ਦੁਬਾਰਾ ਰੱਖਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਜੋ ਸਿਰੇ ਨਾ ਚੜ੍ਹਨ ਕਾਰਨ ਇਸ ਧਰਨੇ ਨੂੰ ਵੱਡਾ ਰੂਪ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਸ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਇਕ ਮੀਟਿੰਗ ਵੀ ਇੱਥੇ ਸੱਦੀ ਗਈ ਹੈ, ਜਿਸ ਵਿਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।

ਮਜ਼ਦੂਰਾਂ ਦਾ ਕੰਨਟ੍ਰੈਕਟ ਖਤਮ ਹੋ ਗਿਆ ਸੀ : ਠੇਕੇਦਾਰ ਦਾ ਕਰਿੰਦਾ

ਜਦ ਇਸ ਸਬੰਧੀ ਸ਼ੈਲਰ ‘ਚ ਕੰਮ ਕਰਨ ਵਾਲੀ ਲੇਬਰ ਦੇ ਠੇਕੇਦਾਰ ਦੇ ਇੱਕ ਕਰਿੰਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ 31 ਅਕਤੂਬਰ ਤੱਕ ਪੰਜਾਬੀ ਮਜ਼ਦੂਰਾਂ ਦਾ ਕੰਟ੍ਰੈਕਟ ਸੀ ਜੋ ਖਤਮ ਹੋਣ ਕਾਰਨ ਇਹਨਾਂ ਮਜ਼ਦੂਰਾਂ ਨੂੰ ਕੱਢਿਆ ਗਿਆ ਹੈ। ਜਦ ਉਹਨਾਂ ਤੋਂ ਮਜ਼ਦੂਰਾਂ ਦੇ ਹੱਥੋਂ ਇੱਕਦਮ ਰੁਜ਼ਗਾਰ ਖੁੱਸਣ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਹੋਰ ਸ਼ੈਲਰਾਂ ਦਾ ਠੇਕਾ ਲੈ ਕੇ ਇਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.