ਖਿਡਾਰੀਆਂ ’ਤੇ ਨਸਲੀ ਟਿੱਪਣੀਆਂ ਗਲਤ

0
12

ਖਿਡਾਰੀਆਂ ’ਤੇ ਨਸਲੀ ਟਿੱਪਣੀਆਂ ਗਲਤ

ਸਿਡਨੀ ’ਚ ਚੱਲ ਰਹੇ ਟੈਸਟ ਮੈਚ ’ਚ ਲਗਾਤਾਰ ਦੂਜੇ ਦਿਨ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਸਥਾਨਕ ਦਰਸ਼ਕਾਂ ਵੱਲੋਂ ਨਸਲੀ ਟਿੱਪਣੀਆਂ ਦਿੱਤੀਆਂ ਗਈਆਂ ਪੁਲਿਸ ਨੇ ਇਸ ਮਾਮਲੇ ’ਚ 6 ਦਰਸ਼ਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਕ੍ਰਿਕਟ ਅਸਟਰੇਲੀਆ (ਸੀਏ) ਨੇ ਇਸ ਘਟਨਾ ਲਈ ਮਾਫ਼ੀ ਵੀ ਮੰਗ ਲਈ ਹੈ ਸੀਏ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਨਸਲੀ ਟਿੱਪਣੀਆਂ ਨੂੰ ਸਹਿਣ ਨਹੀਂ ਕਰਨਗੇ ਬਿਨਾਂ ਸ਼ੱਕ ਇਹਨਾਂ ਘਟਨਾਵਾਂ ਨਾਲ ਭਾਰਤੀ ਖਿਡਾਰੀਆਂ ਦਾ ਨਾ ਸਿਰਫ਼ ਅਪਮਾਨ ਹੋਇਆ ਹੈ ਸਗੋਂ ਇਸ ਨਾਲ ਉਹਨਾਂ ਦੀ ਖੇਡ ’ਤੇ ਵੀ ਮਾੜਾ ਅਸਰ ਪੈਂਦਾ ਹੈ ਦਰਅਸਲ ਅਜਿਹੇ ਦਰਸ਼ਕਾਂ ’ਤੇ ਸਖ਼ਤੀ ਵਰਤਣ ਦੀ ਜ਼ਰੂਰਤ ਹੈ ਖੇਡਾਂ ਮਨੁੱਖੀ ਸਮਾਜ ਦਾ ਅਟੁੱਟ ਅੰਗ ਹਨ ਜੋ ਸਰੀਰਕ ਕਸਰਤ ਦੇ ਨਾਲ-ਨਾਲ ਸਰਬ ਸਾਂਝੀਵਾਲਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ ਕ੍ਰਿਕਟ ਨੇ ਖੇਡ ਜਗਤ ’ਚ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ ਹੈ ਤੇ ਖਿਡਾਰੀਆਂ ਦੀ ਹਰਮਨ ਪਿਆਰਤਾ ਦੇਸ਼ ਕਾਲ ਦੀਆਂ ਹੱਦਾਂ ਤੋਂ ਪਾਰ ਹੈ

ਭਾਰਤੀ ਖਿਡਾਰੀਆਂ ਦੇ ਪ੍ਰਸੰਸਕਾਂ ’ਚ ਕਰੋੜਾਂ ਪ੍ਰਸੰਸਕ ਗੈਰ-ਭਾਰਤੀ ਹਨ ਇਸ ਤਰ੍ਹਾਂ ਵਿਦੇਸ਼ੀ ਖਿਡਾਰੀਆਂ ਦੇ ਭਾਰਤ ਅੰਦਰ ਵੀ ਕਰੋੜਾਂ ਪ੍ਰਸੰਸਕ ਹਨ ਖੇਡਾਂ ਬੇਗਾਨੀਅਤ ਦੀ ਭਾਵਨਾ ਨੂੰ ਖ਼ਤਮ ਕਰਦੀਆਂ ਹਨ ਦਰਅਸਲ 13 ਸਾਲ ਪਹਿਲਾਂ ਹਰਭਜਨ ਸਿੰਘ ਤੇ ਅਸਟਰੇਲੀਆਈ ਖਿਡਾਰੀ ਐਂਡ੍ਰਿਊ ਸਾਈਮੰਡ ਵਿਚਾਲੇ ਹੋਈ ਤੂੰ-ਤੂੰ, ਮੈਂ-ਮੈਂ ਕਾਰਨ ਨਸਲੀ ਵਿਵਾਦ ਦਾ ਮਾਮਲਾ ਬਣ ਗਿਆ ਸੀ ਜੋ ਉਸ ਸਮੇਂ ਨਿਪਟ ਗਿਆ ਪਰ ਇਸ ਮਾਮਲੇ ਨੂੰ ਅੱਜ ਵੀ ਕੁਝ ਸ਼ਰਾਰਤੀ ਲੋਕ ਖਿੱਚੀ ਫ਼ਿਰਦੇ ਹਨ ਇੱਕ ਪਾਸੇ ਕੋਰੋਨਾ ਕਾਰਨ ਦੁਨੀਆ ’ਚ ਖੇਡ ਸਰਗਰਮੀਆਂ ਠੱਪ ਹੋ ਚੁੱਕੀਆਂ ਸਨ ਜੋ ਬੜੀ ਮੁਸ਼ਕਲ ਨਾਲ ਸ਼ੁੁਰੂ ਹੋਈਆਂ ਹਨ, ਦੂਜੇ ਪਾਸੇ ਸ਼ਰਾਰਤੀ ਖੇਡਾਂ ’ਚ ਵਿਘਨ ਪਾ ਰਹੇ ਹਨ

ਅਜਿਹੇ ਹਾਲਤਾਂ ’ਚ ਆਸਟਰੇਲੀਆ ਸਰਕਾਰ ਦੀ ਇਹ ਵੱਡੀ ਜਿੰਮੇਵਾਰੀ ਹੈ ਕਿ ਉਹ ਖੇਡਾਂ ’ਚ ਭੰਗ ਪਾਉਣ ਵਾਲੇ ਸ਼ਰਾਰਤੀ ਅਨਸਰਾਂ ’ਤੇ ਸਖ਼ਤੀ ਕਰੇ ਜੇਕਰ ਕੋਈ ਪਿੱਛੇ ਵਿਵਾਦ ਸੀ ਵੀ ਤਾਂ ਭਾਰਤੀ ਖਿਡਾਰੀਆਂ ਦਾ ਅੱਜ ਆਸਟਰੇਲੀਆ ਦੀ ਧਰਤੀ ’ਤੇ ਖੇਡਣ ਜਾਣਾ ਆਪਣੇ-ਆਪ ’ਚ ਪਿਛਲੇ ਗਿਲੇ-ਸ਼ਿਕਵੇ, ਰੋਸੇ ਮੁਕਾਉਣ ਵਾਲੀ ਗੱਲ ਹੈ ਖੇਡਾਂ ਗਿਲੇ-ਸ਼ਿਕਵੇ ਮਿਟਾਉਣ ਦਾ ਸਾਧਨ ਹਨ ਫ਼ਿਰ ਵੀ ਜੇਕਰ ਸ਼ਰਾਰਤੀ ਅਨਸਰ ਹੁੜਦੰਗ ਕਰਦੇ ਹਨ ਤਾਂ ਉਹ ਆਸਟਰੇਲੀਆ ਦੇ ਸੱਭਿਆਚਾਰ ’ਤੇ ਹੀ ਧੱਬਾ ਲੱਗੇਗਾ ਅੱਤਵਾਦ ਤੇ ਨਸਲਵਾਦ ਵਰਗੀਆਂ ਸਮੱਸਿਆਵਾਂ ਦੇ ਟਾਕਰੇ ਲਈ ਵਿਸ਼ਵ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਸਖ਼ਤ ਜ਼ਰੂਰਤ ਹੈ ਸਾਡੇ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਰਾਹੀਂ ਸਦਭਾਵਨਾ ਨੂੰ ਮਜ਼ਬੂਤ ਕਰਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.