ਰਾਜਨਾਥ ਸਿੰਘ ਨੂੰ ਮਿਲੀ ਕੰਗਣਾ ਰਣੌਤ

0
267
Kangana Ranaut

ਫਿਲਮ ਤੇਜਸ਼ ਲਈ ਮੰਗੀ ਇਜ਼ਾਜਤ

ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਸਬੰਧੀ ਆਪਣੀਆਂ ਟਿੱਪਣੀਆਂ ਨਾਲ ਨਿਸ਼ਾਨੇ ‘ਤੇ ਰਹੀ ਕੰਗਣਾ ਰਣੌਤ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਪੁੱਜੀ।

Kangana Ranaut

ਇਸ ਦੌਰਾਨ ਕੰਗਣਾ ਆਪਣੀ ਫਿਲਮ ਦੀ ਟੀਮ ਨਾਲ ਰੱਖਿਆ ਮੰਤਰੀ ਨੂੰ ਮਿਲੀ।  ਬਾਲੀਵੁੱਡ ਆਦਾਕਾਰਾ ਕੰਗਣਾ ਰਣੌਤ ਨੇ ਆਪਣੀ ਅਗਲੀ ਫਿਲਮ ‘ਤੇਜਸ’ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਸ ਸਬੰਧੀ ਉਨ੍ਹਾਂ ਰੱਖਿਆ ਮੰਤਰੀ ਤੋਂ ਇਜਾਜ਼ਤ ਮੰਗੀ ਹੈ। ਕੰਗਣਾ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਉਨ੍ਹਾਂ ਲਿਖਿਆ ਅੱਜ ਸਤਿਕਾਰਯੋਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀਆਂ ਦੁਆਵਾਂ ਲਈ ਟੀਮ ‘ਤੇਜਸ’ ਨੇ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਫਿਲਮ ਦੀ ਸਕਰਿਪਟ ਵੀ ਸਾਂਝੀ ਕੀਤੀ ਹੈ। ਕੰਗਣਾ ਫਿਲਮ ਤੇਜਸ ਦੀ ਸ਼ੂਟਿੰਗ ਛੇਤੀ ਸ਼ੁਰੂ ਕਰੇਗੀ। ਤੇਜਸ ਇੰਡੀਅਨ ਫਾਈਟਰ ਜਹਾਜ਼ ਹਨ,  ਜਿਨ੍ਹਾਂ ‘ਤੇ ਅਧਾਰਿਤ ਕੰਗਣਾ ਦੀ ਫਿਲਮ ਦੀ ਕਹਾਣੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.