ਕਸ਼ਮੀਰ ਮਾਮਲੇ ਨੂੰ ਧਾਰਮਿਕ ਰੰਗਤ

0
34

ਕਸ਼ਮੀਰ ਮਾਮਲੇ ਨੂੰ ਧਾਰਮਿਕ ਰੰਗਤ

ਸੰਯੁਕਤ ਰਾਸ਼ਟਰ ‘ਚ ਕਸ਼ਮੀਰ ਮਾਮਲੇ ‘ਚ ਬੁਰੀ ਤਰ੍ਹਾਂ ਨਾਕਾਮ ਰਹਿ ਚੁੱਕੇ ਪਾਕਿਸਤਾਨ ਨੂੰ ਹੁਣ ਆਰਗੇਨਾਈਜੇਸ਼ਨ ਆਫ਼ ਇਸਲਾਮਿਕ ਕੋਆਪਰੇਸ਼ਨ (ਓਆਈਸੀ) ਹੀ ਆਖ਼ਰੀ ਸਹਾਰਾ ਨਜ਼ਰ ਆ ਰਿਹਾ ਹੈ, ਪਾਕਿਸਤਾਨ ਨੇ ਨਾਈਜ਼ਰ ਦੀ ਰਾਜਧਾਨੀ ਨਿਆਮੇ ‘ਚ 27-28 ਨਵੰਬਰ ਨੂੰ ਓਆਈਸੀ ਦੇ ਮੈਂਬਰ ਦੇਸ਼ਾਂ ਦੀ ਬੈਠਕ ‘ਚ ਕਸ਼ਮੀਰ ਦੇ ਮੁੱਦੇ ਨੂੰ ਮਤੇ ‘ਚ ਸ਼ਾਮਲ ਕਰਵਾਇਆ ਹੈ ਭਾਰਤ ਸਰਕਾਰ ਨੇ ਇਸ ਮਤੇ ਨੂੰ ਮੁੱਢੋਂ-ਸੁੱਢੋਂ ਰੱਦ ਕਰਦਿਆਂ ਇਸ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਕਰਾਰ ਦੇ ਦਿੱਤਾ ਹੈ

ਦਰਅਸਲ ਧਰਮ ਆਧਾਰਿਤ ਕਿਸੇ ਸੰਗਠਨ ‘ਚ ਕਸ਼ਮੀਰ ਦਾ ਮੁੱਦਾ ਉਠਾਉਣ ਪਿੱਛੇ ਪਾਕਿ ਦੀ ਨੀਅਤ ਬੇਪਰਦ ਹੋ ਰਹੀ ਹੈ ਕਿ ਮਾਮਲੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੱਥ ਇਹ ਹਨ ਕਿ ਅਜ਼ਾਦੀ ਤੋਂ ਪਹਿਲਾਂ ਤੇ ਅਜ਼ਾਦੀ ਤੋਂ ਬਾਅਦ ਵੀ ਕਿਸੇ ਵੀ ਧਿਰ ਨੇ ਇਸ ਮੁੱਦੇ ਨੂੰ ਧਾਰਮਿਕ ਮੁੱਦਾ ਕਰਾਰ ਹੀ ਨਹੀਂ ਦਿੱਤਾ ਜਿੱਥੋਂ ਤੱਕ ਓਆਈਸੀ ਦਾ ਸਬੰਧ ਹੈ, ਇਸ ਮਾਮਲੇ ‘ਚ ਪਾਕਿ ਦੇ ਹੱਥ ਕਿਸੇ ਤਰ੍ਹਾਂ ਦੀ ਸਫਲਤਾ ਲੱਗਣੀ ਬੇਹੱਦ ਮੁਸ਼ਕਲ ਹੈ ਭਾਰਤ ਸਰਕਾਰ ਨੇ ਕਸ਼ਮੀਰ ਦੇ ਰੁਤਬੇ ਨੂੰ ਸੂਬੇ ਤੋਂ ਬਦਲ ਕੇ ਕੇਂਦਰੀ ਪ੍ਰਬੰਧਾਂ ਅਧੀਨ ਸੂਬਾ ਬਣਾ ਦਿੱਤਾ ਹੈ ਜੰਮੂ ਕਸ਼ਮੀਰ ਤੇ ਲੱਦਾਖ ਦੋ ਵੱਖ-ਵੱਖ ਕੇਂਦਰੀ ਸੂਬੇ ਹਨ

ਦੋਵਾਂ ਰਾਜਾਂ ‘ਚ ਅਬਾਦੀ ‘ਚ ਧਾਰਮਿਕ ਵਿਭਿੰਨਤਾ ਹੈ ਇੱਥੋਂ ਤੱਕ ਕਸ਼ਮੀਰ ਦੇ ਵੱਖਵਾਦੀ ਸੰਗਠਨ ਵੀ ਧਾਰਮਿਕ ਆਧਾਰ ‘ਤੇ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਕਰ ਰਹੇ ਇਸ ਲਈ ਕਿਸੇ ਧਾਰਮਿਕ ਮੰਚ ‘ਤੇ ਜਾ ਕੇ ਪਾਕਿਸਤਾਨ ਵੱਲੋਂ ਕਸ਼ਮੀਰ ਮਾਮਲੇ ਦੀ ਦੁਹਾਈ ਦੇਣ ਦੀ ਕੋਈ ਵੁੱਕਤ ਨਹੀਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਇਸ ਬਾਰੇ ਸਪੱਸ਼ਟ ਕਹਿ ਚੁੱਕੇ ਹਨ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਾ ਦੁਵੱਲਾ ਮਾਮਲਾ ਹੈ ਤੇ ਦੋਵਾਂ ਦੇਸ਼ਾਂ ਨੂੰ ਹੀ ਗੱਲਬਾਤ ਰਾਹੀਂ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਅਮਰੀਕਾ ਤੇ ਰੂਸ ਵਰਗੇ ਦੁਨੀਆ ਦੇ ਤਾਕਤਵਰ ਮੁਲਕ ਕਸ਼ਮੀਰ ‘ਚ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਤੋਂ ਇਨਕਾਰ ਕਰ ਚੁੱਕੇ ਹਨ

ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇਸ਼ ਦੀ ਸਿਆਸਤ ‘ਚ ਬੁਰੀ ਤਰ੍ਹਾਂ ਕਮਜ਼ੋਰ ਪੈ ਚੁੱਕੇ ਹਨ ਉਹਨਾਂ ‘ਤੇ ਫੌਜ ਦੇ ਦਬਾਅ ਸਮੇਤ ਕਈ ਦੋਸ਼ ਲੱਗ ਚੁੱਕੇ ਹਨ ਅੰਦਰੂਨੀ ਹਾਲਾਤਾਂ ਤੋਂ ਦੇਸ਼ ਦੀ ਜਨਤਾ ਦਾ ਧਿਆਨ ਭਟਕਾਉਣ ਲਈ ਇਮਰਾਨ ਕਸ਼ਮੀਰ ਦਾ ਸ਼ੋਰ-ਸ਼ਰਾਬਾ ਕਰਕੇ ਆਪਣੇ ਵਿਰੋਧੀਆਂ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੇ ਹਨ ਉਂਜ ਇਹ ਪਾਕਿਸਤਾਨ ਦੀ ਅਵਾਮ ਲਈ ਨਿਰਾਸ਼ਾ ਤੇ ਦੁੱਖ ਵਾਲੀ ਗੱਲ ਹੈ ਕਿ ਦੇਸ਼ ਨੂੰ ਮੰਦਹਾਲੀ ‘ਚੋਂ ਕੱਢਣ ਦੀ ਆਸ ਇਮਰਾਨ ਖਾਨ ਤੋਂ ਕੀਤੀ ਜਾ ਰਹੀ ਹੈ ਪਰ ਇਰਮਾਨ ਖਾਨ ਵੀ ਰਵਾਇਤੀ ਰਾਜਨੀਤੀ ਦੇ ਚੱਕਰ ‘ਚ ਫਸ ਕੇ ਸਿਰਫ਼ ਆਪਣੀ ਕੁਰਸੀ ਬਚਾਉਣ ਤੱਕ ਹੀ ਸੀਮਤ ਹੋ ਗਏ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.