ਹਰਿਆਣਾ ‘ਚ ਬੱਸ ਅੱਡਿਆਂ ‘ਤੇ ਸਥਿਤ ਦੁਕਾਨਾਂ ਦਾ ਕਿਰਾਇਆ ਹੋਇਆ ਮੁਆਫ਼

0
69

ਹਰਿਆਣਾ ‘ਚ ਬੱਸ ਅੱਡਿਆਂ ‘ਤੇ ਸਥਿਤ ਦੁਕਾਨਾਂ ਦਾ ਕਿਰਾਇਆ ਹੋਇਆ ਮੁਆਫ਼

ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਇਸ ਸਾਲ 1 ਅਪ੍ਰੈਲ ਤੋਂ 30 ਜੂਨ, 2020 ਤੱਕ ਹਰਿਆਣੇ ਰੋਡਵੇਜ਼ ਦੇ ਬੱਸ ਅੱਡਿਆਂ ‘ਤੇ ਸਥਿਤ ਦੁਕਾਨਾਂ ਦਾ ਸਾਰਾ ਕਿਰਾਇਆ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਦਿੰਦਿਆਂ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਨੇ ਜੁਲਾਈ ਮਹੀਨੇ ਦਾ ਅੱਧਾ ਕਿਰਾਇਆ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.