ਮੁਸ਼ਕਲ ਹਾਲਾਤਾਂ ਨੂੰ ਮਾਤ ਦਿੰਦੇ ਜੋਸ਼ ਦਾ ਮੰਚ ਲੈ ਕੇ ਆਇਆ ਰੀਟੇਕ-2021 (Retake Fest -2021)

0
79

ਪ੍ਰਤੀਯੋਗੀਆਂ ਨੇ ਗੀਤ, ਡਾਂਸ ਅਤੇ ਹਾਸ ਕਲਾ ਨਾਲ ਮੋਹਿਆ ਮਨ

ਜਿਊਰੀ ਨੇ ਕਿਹਾ, ਹਰ ਪੇਸ਼ਕਾਰੀ ਬਾਲੀਵੁੱਡ ਪੱਧਰ ਦੀ

ਸੱਚ ਕਹੂੰ ਨਿਊਜ਼, ਮੁੰਬਈ |  ਸਾਲ 2020 ’ਚ ਦੁਖਦਾਈ ਘਟਨਾਵਾਂ ਨਾਲ ਦੁਨੀਆ ਦੀ ਲੈਅ ਪ੍ਰਭਾਵਿਤ ਹੋਈ ਸਕੂਲਾਂ ਤੋਂ ਲੈ ਕੇ ਦਫ਼ਤਰ ਤੱਕ ਨੂੰ ਆਨਲਾਈਨ ਜ਼ਰੀਏ ਰਾਹੀਂ ਚਲਾਉਣ ਲਈ ਮਜ਼ਬੂਰ ਹੋਣਾ ਪਿਆ। ਹਰ ਪਾਸਿਓਂ ਪਾਬੰਦੀਆਂ ਨਾਲ ਘਿਰਿਆ ਇਹ ਜੀਵਨ ਡਰ ਅਤੇ ਖੌਫ ’ਚ ਬੀਤਿਆ ਉਥੇ ਹੀ L.S. Raheja College Of Arts & Commerce, Santacruz (Mumbai) ਦੁਆਰਾ ਕਰਵਾਏ ਰੀਟੇਕ-2021 ਅਜਿਹੇ ਹਾਲਾਤਾਂ ਦੇ ਉਲਟ ਉਤਸ਼ਾਹ ਅਤੇ ਜੋਸ਼ ਦਾ ਵੱਡਾ ਮੰਚ ਲੈ ਕੇ ਆਇਆ। ਉਦਘਾਟਨ ਸਮਾਰੋਹ ਦੇ ਨਾਲ ਰੀਟੇਕ ਦਾ ਸ਼ੁੱਭ ਆਰੰਭ ਹੋਇਆ, ਦੀਵਿਆਂ ਦੀ ਪਰੰਪਰਿਕ ਰੌਸ਼ਨੀ ਦਰਮਿਆਨ ਪ੍ਰਤੀਯੋਗੀਆਂ ਨੇ ਮਧੁਰ ਗੀਤ ਗਾ ਕੇ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਸਮਾਰੋਹ ’ਚ ‘ਰੀਬੂਟਲ ਪੈਨਲ’ ਅਤੇ ‘ਟਾਰਗੇਟਿਡ ਬਜ’ ਬ੍ਰਾਂਡ ਦਾ ਪ੍ਰਮੋਸ਼ਨ ਕੀਤਾ ਗਿਆ। ਟਾਕ ਸ਼ੋਅ ’ਚ ਪ੍ਰਤੀਯੋਗੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਦੂਜੇ ਦਿਨ ਦੀ ਸ਼ੁਰੂਆਤ ਰਾਸ਼ਟਰੀ ਲਘੂ ਫਿਲਮ ਪ੍ਰੋਗਰਾਮ ‘ਐਂਡ ਐਕਸ਼ਨ’ ਦੇ ਨਾਲ ਹੋਈ, ਜਿੱਥੇ ਪ੍ਰਤੀਯੋਗੀਆਂ ਨੇ ਮਜ਼ਬੂਤ ਸੰਦੇਸ਼ ਦੇ ਨਾਲ-ਨਾਲ ਆਪਣੀ ਕਲਾ ਦਾ ਲੋਹਾ ਮਨਵਾਇਆ ਇਸ ਦੌਰਾਨ ਹੈਪੀ ਆਵਰਜ਼ ਕਲਾਕਾਰਾਂ ਨੇ ਦਰਸ਼ਕਾਂ ਨੂੰ ਖੂਬ ਹਸਾਇਆ ‘ਟੈਪਿੰਗ ਸਾਲਸ’ ’ਚ ਪ੍ਰਤੀਯੋਗੀਆਂ ਨੇ ਸ਼ਾਨਦਾਰ ਡਾਂਸ ਦਾ ਪ੍ਰਦਰਸ਼ਨ ਕੀਤਾ।

ਉਤਸਵ ਦੇ ਆਖਰੀ ਦਿਨ ‘ਵਲੋਗਿਗ ਇਵੈਂਟ’ ਬੀ ਯੋਰ ਕਾਂਟੇਂਜੇਂਟ ਦੇ ਨਾਲ ਸ਼ੁਰੂਆਤ ਅਤੇ ਪੂਰਾ ਦਿਨ ਵਿਸ਼ਾਲ ਪ੍ਰਤਿਭਾ ਪ੍ਰਦਰਸ਼ਨ ’ਚ ਲੰਘਿਆ 3 ਦਿਨ ਤੱਕ ਚਲੇ ਫੈਸਟ ਦੇ ਆਖਰੀ ਦਿਨ ਰਾਈਜ ਯੋਰ ਮਾਈਕ ’ਚ ਗਾਇਕਾਂ ਨੇ ਦਿਲ ਛੂਹਣ ਵਾਲੇ ਗੀਤਾਂ ਨਾਲ ਸਮਾਂ ਬੰਨ੍ਹ ਦਿੱਤਾ। ਪ੍ਰਤੀਯੋਗੀਆਂ ਦੀਆਂ ਖੂਬਸੂਰਤ ਪੇਸ਼ਕਾਰੀਆਂ ਨੂੰ ਵੇਖ ਜਿਊਰੀ ਇਹ ਕਹੇ ਬਿਨਾ ਨਾ ਰਹਿ ਸਕੀ ਕਿ ਰੀਟੇਕ ’ਚ ਹਰ ਪੇਸ਼ਕਾਰੀ ਬਾਲੀਵੁੱਡ ਦੇ ਪੱਧਰ ਦੀ ਸੀ। ਪ੍ਰਤੀਯੋਗਤਾ ’ਚ ਆਖਰ ’ਚ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੀ ਪੇਸ਼ਕਾਰੀ ਦੀ ਸ਼ੇ੍ਰਣੀ ਅਨੁਸਾਰ ਸਨਮਾਨਿਤ ਕੀਤਾ ਇਸ ਦੇ ਨਾਲ ਹੀ ਰੀਟੇਕ 2021 ਦੀ ਸਮਾਪਤੀ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.