ਸਾਧ ਸੰਗਤ ਨੇ ਜਰੂਰਤਮੰਦਾਂ ਦੀ ਮੱਦਦ ਕਰਕੇ ਮਨਾਇਆ ਦੀਵਾਲੀ ਦਾ ਤਿਉਹਾਰ

0
22

ਸਾਧ ਸੰਗਤ ਨੇ ਜਰੂਰਤਮੰਦਾਂ ਦੀ ਮੱਦਦ ਕਰਕੇ ਮਨਾਇਆ ਦੀਵਾਲੀ ਦਾ ਤਿਉਹਾਰ

ਬਠਿੰਡਾ, (ਸੁਖਨਾਮ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਦੀਵਾਲੀ ਦਾ ਪਵਿੱਤਰ ਤਿਉਹਾਰ ਜਰੂਰਤਮੰਦਾਂ ਦੀ ਮੱਦਦ ਕਰਕੇ ਮਨਾਉਣ ‘ਤੇ ਅਮਲ ਕਰਦਿਆਂ ਬਲਾਕ ਬਠਿੰਡਾ ਦੀ ਸਾਧ ਸੰਗਤ ਨੇ ਦੀਵਾਲੀ ਵਾਲੇ ਦਿਨ ਜਰੂਰਤਮੰਦ ਲੋਕਾਂ ਦੀ ਮੱਦਦ ਕਰਕੇ ਇਸ ਪਵਿੱਤਰ ਤਿਉਹਾਰ ਨੂੰ ਮਨਾਇਆ ਇਸ ਮੌਕੇ ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਵੱਲੋਂ ਧੋਬੀਆਣਾ ਬਸਤੀ ਵਿਖੇ ਜਰੂਰਤਮੰਦ ਪਰਿਵਾਰਾਂ ਦੇ ਬੱੱਚਿਆਂ ਨੂੰ ਮਠਿਆਈ ਅਤੇ ਕੱਪੜੇ ਵੰਡੇ ਗਏ

ਭੰਗੀਦਾਸ ਨਰਿੰਦਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਏਰੀਆ ਦੀ ਸਾਧ ਸੰਗਤ ਤਿਉਹਾਰਾਂ ਨੂੰ ਜਰੂਰਤਮੰਦਾਂ ਦੀ ਮੱਦਦ ਕਰਕੇ ਮਨਾਉਣ ‘ਚ ਹਮੇਸ਼ਾਂ ਹੀ ਅੱਗੇ ਰਹਿੰਦੀ ਹੈ ਇਸੇ ਤਰ੍ਹਾਂ ਇਸ ਵਾਰ ਵੀ ਜਿੰਮੇਵਾਰ ਸੇਵਾਦਾਰਾਂ ਨੇ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾ ਕੇ ਖੁਸ਼ੀ ਸਾਂਝੀ ਕੀਤੀ  ਹੈ ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਸੇਵਾਦਾਰ ਧੀਰਜ ਇੰਸਾਂ, ਭੰਗੀਦਾਸ ਨਰਿੰਦਰ ਇੰਸਾਂ, ਪ੍ਰੇਮੀ ਪੰਚਾਇਤ ਸੇਵਾਦਾਰ ਨੀਰਜ ਇੰਸਾਂ, ਐਡਵੋਕੇਟ ਸੁਖਮੰਦਰ ਸਿੰਘ ਸੋਹੀ ਇੰਸਾਂ, ਕੇਵਲ ਸ਼ਮੀਰੀਆ ਇੰਸਾਂ ਅਤੇ ਸੇਵਾਦਾਰ ਕ੍ਰਿਸ਼ਨ ਚੰਦ ਇੰਸਾਂ ਹਾਜਰ ਸਨ

ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਵੱਲੋਂ ਇੱਕ ਜਰੂਰਤਮੰਦ ਪਰਿਵਾਰ ਪਿੰਕੀ ਰਾਣੀ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਦੀ ਲੜਕੀ ਸ਼ੈਲੀ ਦੀ ਸ਼ਾਦੀ ਮੌਕੇ ਉਸ ਨੂੰ ਘਰੇਲੂ ਜਰੂਰਤ ਦਾ ਸਮਾਨ ਦੇ ਕੇ ਉਸਦੀ ਮੱਦਦ ਕੀਤੀ ਗਈ ਪ੍ਰੀਵਾਰ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਗਏ ਇਸ ਮਾਨਵਤਾ ਭਲਾਈ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਇਸ ਮੌਕੇ ਏਰੀਆ ਭੰਗੀਦਾਸ ਵਿੱਕੀ ਇੰਸਾਂ ਅਤੇ ਭੰਗੀਦਾਸ ਭੈਣ ਕਰਮਜੀਤ ਕੌਰ ਇੰਸਾਂ ਤੋਂ ਇਲਾਵਾ ਹੋਰ ਸੇਵਾਦਰ ਵੀਰ ਅਤੇ ਭੈਣਾਂ ਹਾਜਰ ਸਨ

ਇਸ ਤੋਂ ਇਲਾਵਾ ਬਲਾਕ ਬਠਿੰਡਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਇੱਕ ਜਰੂਰਤਮੰਦ ਮਰੀਜ਼ ਲਈ ਐਸਡੀਪੀਸੀ ਸੈਲ ਦਾਨ ਕੀਤੇ  ਖ਼ੂਨ ਦਾਨ ਸੰਮਤੀ ਦੇ ਸੇਵਾਦਾਰ ਤਰਸੇਮ ਇੰਸਾਂ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਸੇਵਾਦਾਰ ਗੁਰਪ੍ਰੀਤ ਇੰਸਾਂ ਵੱਲੋਂ ਸਥਾਨਕ ਪ੍ਰਾਈਮ ਕੇਅਰ ਹਸਪਤਾਲ ਵਿਖੇ ਡੇਂਗੂ ਤੋਂ ਪੀੜਿਤ 23 ਸਾਲਾ ਲੜਕੀ ਭਾਵਨਾ ਨੂੰ ਐਸਡੀਪੀਸੀ ਦਾਨ ਕਰਕੇ ਉਸਦੇ ਇਲਾਜ ‘ਚ ਮੱਦਦ ਕੀਤੀ ਹੈ ਇਸ ਮੌਕੇ ਲੜਕੀ ਦੇ ਪਿਤਾ ਵਿਨੋਦ ਗੋਇਲ ਨੇ ਡੇਰਾ ਸ਼ਰਧਾਲੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਦੀ ਪੁੱਤਰੀ ਜੋ ਕਿ ਡੇਂਗੂ ਤੋਂ ਪੀੜਿਤ ਸੀ, ਨੂੰ ਦੀਵਾਲੀ ਦੀ ਰਾਤ ਪਲੇਟਲੈਟਸ ਦੀ ਐਮਰਜੈਂਸੀ ਜਰੂਰਤ ਸੀ ਇਸ ਜੈਂਟਲਮੈਂਨ ਨੇ ਮਾਨਵਤਾ ਦਾ ਦੀਵਾ ਜਗਾ ਕੇ ਸਹੀ ਅਰਥਾਂ ‘ਚ ਦੀਵਾਲੀ ਮਨਾਈ ਹੈ ਸਲਾਮ ਹੈ ਇਸਦੇ ਜਜਬੇ ਨੂੰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.