ਬੁਰਾਈਆਂ ਛੁਡਾਉਂਦੇ ਹਾਂ, ਛੁਡਾਉਂਦੇ ਰਹਾਂਗੇ : ਪੂਜਨੀਕ ਗੁਰੂ ਜੀ

0
3

ਬੁਰਾਈਆਂ ਛੁਡਾਉਂਦੇ ਹਾਂ, ਛੁਡਾਉਂਦੇ ਰਹਾਂਗੇ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਿਮਰਨ ਤੇ ਸੇਵਾ ਦੋ ਅਜਿਹੇ ਗਹਿਣੇ ਹਨ , ਜੋ ਵੀ ਇਸ ਨੂੰ ਪਹਿਨ ਲੈਂਦਾ ਹੈ,  ਉਸ ਨੂੰ ਅੰਦਰੋਂ-ਬਾਹਰੋਂ ਕੋਈ ਕਮੀ ਨਹੀਂ ਰਹਿੰਦੀ ਸ਼ਰਧਾ, ਭਾਵਨਾ ਪੈਸੇ ਨਾਲ ਨਹੀਂ ਖ਼ਰੀਦੀ ਜਾ ਸਕਦੀ ਸਗੋਂ ਸਿਮਰਨ, ਸੇਵਾ ਨਾਲ ਪੈਦਾ ਹੁੰਦੀ ਹੈ ਭਗਤੀ ਕਰਨਾ ਕੋਈ ਗੁਨਾਹ ਨਹੀਂ, ਅੱਲ੍ਹਾ ਵਾਹਿਗੁਰੂ ਦਾ ਨਾਮ ਲੈਣਾ ਕੋਈ ਪਾਪ ਨਹੀਂ, ਬੁਰਾਈਆਂ ਨਾਲ ਲੜਨਾ ਕੋਈ ਪਾਪ ਨਹੀਂ ਬੁਰਾਈ ਨਾਲ ਜੁੜੇ ਲੋਕ ਅੱਛਾਈ ਨੂੰ ਅੱਗੇ ਵਧਦੇ ਵੇਖ ਬੌਖ਼ਲਾ ਉੱਠਦੇ ਹਨ, ਪਗ਼ਲਾ ਜਾਂਦੇ ਹਨ, ਕੁਝ ਨਾ ਕੁਝ ਕਰਦੇ ਰਹਿੰਦੇ ਹਨ, ਕੁਝ ਨਾ ਕੁਝ ਬੋਲਦੇ ਰਹਿੰਦੇ ਹਨ ਜੋ ਅੱਛਾਈ ਨੂੰ ਚੰਗਾ ਨਹੀਂ ਸਮਝਦਾ, ਸਮਝੋ ਉਹ ਪਤਨ ਵੱਲ ਜਾ ਰਿਹਾ ਹੈ

ਤੁਸੀਂ ਸਭ ਸਮਝਦੇ ਹੋ, ਬੁਰਾਈਆਂ ਦਾ ਖ਼ਾਤਮਾ ਹੋ ਰਿਹਾ ਹੈ ਅਜਿਹੇ ਬੁਰੇ ਲੋਕ , ਅਜਿਹੇ ਦੁਕਾਨਦਾਰ ਜਿਨ੍ਹਾਂ ਦੀਆਂ  ਨਸ਼ਿਆਂ ਦੀਆਂ ਦੁਕਾਨਾਂ ਬੰਦ ਹੋਣ ਵਾਲੀਆਂ ਹਨ, ਉਹ ਉਸ ਜਗਬੁਝ ਕਰਦੀ ਲੋਅ ਵਾਂਗ ਹਨ, ਜੋ ਦੀਵਾ ਬੁਝਣ ਤੋਂ ਪਹਿਲਾਂ ਹੁੰਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿ ਜਿਸ ਦੇ ਕੋਲ ਸੱਚ ਹੁੰਦਾ ਹੈ,  ਉਸ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੁੰਦੀ ‘ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ’ ਅਸੀਂ ਬੁਰਾਈਆਂ ਤੇ ਨਸ਼ੇ ਛੁਡਵਾਉਂਦੇ ਸੀ, ਛੁਡਵਾਉਂਦੇ ਹਾਂ ਤੇ ਛੁਡਵਾਉਂਦੇ ਰਹਾਂਗੇ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਕਿਸੇ ਧਰਮ ਦੇ ਵਿਰੁੱਧ ਅੱਜ ਤੱਕ ਨਹੀਂ ਬੋਲੇ 1948 ਤੋਂ ਸਤਿਸੰਗਾਂ ਕਰ ਰਹੇ ਹਾਂ, ਕੋਈ ਸਾਬਤ ਕਰ ਦੇਵੇ ਕਿ ਕਿਸੇ ਧਰਮ ਦੇ ਵਿਰੁੱਧ ਬੋਲੇ ਹਾਂ, ਅਸੀਂ ਸਤਿਸੰਗ ਕਰਨਾ ਛੱਡ ਦੇਵਾਂਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਾਥੀ ਵਾਂਗ ਸੱਚਾਈ, ਨੇਕੀ ਦੇ ਰਾਹ ‘ਤੇ ਦ੍ਰਿੜਤਾ ਨਾਲ ਚੱਲੋ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਦੁਨੀਆ ‘ਚ ਰੂਹਾਨੀ ਪੀਰ-ਫ਼ਕੀਰ ਆਏ, ਲੋਕਾਂ ਨੇ ਉਨ੍ਹਾਂ ਦੇ ਰਾਹ ‘ਚ ਕਦੇ ਫੁੱਲ ਨਹੀਂ ਵਿਛਾਏ, ਕੰਡੇ ਹੀ ਵਿਛਾਏ ਗਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕੋਈ ਉਨ੍ਹਾਂ (ਸੰਤ) ਨੂੰ ਬੁਰਾ ਵੀ ਕਹਿੰਦਾ ਹੈ ਤਾਂ ਵੀ ਉਹ ਮਾਲਕ ਤੋਂ ਉਸ ਦਾ ਭਲਾ ਮੰਗਦੇ ਹਨ ਮਾਲਕ ਅੱਗੇ ਦੁਆ ਕਰਦੇ ਹਨ ਕਿ ਹਰ ਕਿਸੇ ਨੂੰ ਸਦਬੁੱਧੀ ਬਖਸ਼ੇ ਉਹ ਬੁਰਾਈਆਂ ਛੱਡ ਕੇ ਅੱਛਾਈ ਦੇ ਰਾਹ ‘ਤੇ ਆ ਜਾਣ ਨੇਕੀ ਭਲਾਈ ਦੇ ਰਾਹ ‘ਤੇ ਚੱਲਣ ਵਾਲਿਆਂ ‘ਤੇ ਮਾਲਕ ਦੇ ਰਹਿਮੋ-ਕਰਮ ਦੀ ਬਰਸਾਤ ਜ਼ਰੂਰ ਹੁੰਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.