ਜਨਮਾਂ-ਜਨਮਾਂ ਦੇ ਪਾਪ ਕਰਮ ਕੱਟਦਾ ਹੈ ਰੂਹਾਨੀ ਸਤਿਸੰਗ : ਪੂਜਨੀਕ ਗੁਰੂ ਜੀ

0
16

ਜਨਮਾਂ-ਜਨਮਾਂ ਦੇ ਪਾਪ ਕਰਮ ਕੱਟਦਾ ਹੈ ਰੂਹਾਨੀ ਸਤਿਸੰਗ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਉਹ ਜਗ੍ਹਾ ਹੈ ਜਿੱਥੇ ਇਨਸਾਨ ਜੇਕਰ ਚੱਲ ਕੇ ਆਉਂਦਾ ਹੈ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟੇ ਜਾਂਦੇ ਹਨ ਹਿਰਦੇ ਦੀ ਮੈਲ ਸਾਫ਼ ਹੋ ਜਾਂਦੀ ਹੈ ਅਤੇ  ਇਨਸਾਨ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਜਾਂਦਾ ਹੈ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੀ ਭਾਵਨਾ ਨੂੰ ਸ਼ੁੱਧ ਕਰਨ ਲਈ ਆਤਮਾ ਦੀ ਮੈਲ਼ ਉਤਾਰਨ ਲਈ ਸਤਿਸੰਗ ਤੋਂ ਉੱਤਮ ਕੋਈ ਜਗ੍ਹਾ ਨਹੀਂ ਬੱਸ ਇਨਸਾਨ ਸੁਣੇ ਅਤੇ ਬਚਨਾਂ ‘ਤੇ ਅਮਲ ਕਰੇ ਤਾਂ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਬਚਨਾਂ ਨੂੰ ਸੁਣ ਕੇ ਮੰਨਦਾ ਹੈ, ਬਚਨਾਂ ‘ਤੇ ਅਮਲ ਕਰਦਾ ਹੈ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤਦ ਉਸ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਤੁਸੀਂ ਬਣ ਸਕੋਗੇ ਇਸ ਲਈ ਆਪਣੇ ਹਿਰਦੇ ਦੀ ਮੈਲ ਸਾਫ਼ ਕਰੋ, ਵਿਚਾਰਾਂ ਦਾ ਸ਼ੁੱਧੀਕਰਨ ਕਰੋ ਇਸ ਲਈ ਸਤਿਸੰਗ ‘ਚ ਆਓ, ਰਾਮ ਨਾਮ ਦਾ ਜਾਪ ਕਰੋ, ਬਚਨਾਂ ‘ਤੇ ਅਮਲ ਕਰੋ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ  ਕਿ ਇਨਸਾਨ ਨੂੰ ਬਚਨ ਮੰਨਣਾ ਮੁਸ਼ਕਲ ਲਗਦਾ ਹੈ,

ਪਰ ਮੁਸ਼ਕਲ ਹੁੰਦਾ ਨਹੀਂ ਜੇਕਰ ਸੇਵਾ ਅਤੇ ਸਿਮਰਨ ਕੀਤਾ ਜਾਵੇ  ਸੰਤ, ਪੀਰ, ਫ਼ਕੀਰ ਕਦੇ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਸਾਰਿਆਂ ਦਾ ਭਲਾ ਮੰਗਦੇ ਹਨ, ਭਲਾ ਕਰਦੇ ਹਨ ਇਹ ਇਨਸਾਨ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਬਚਨ ਮੰਨਦਾ ਹੈ, ਬਚਨ ਮੰਨ ਲਵੇ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਕਟ ਜਾਂਦੇ ਹਨ, ਆਉਣ ਵਾਲੇ ਭਿਆਨਕ ਰੋਗ, ਮੁਸ਼ਕਲਾਂ, ਟਲ ਜਾਂਦੀਆਂ ਹਨ ਬਚਨ ਨਹੀਂ ਮੰਨਦਾ ਤਾਂ ਆਪਣੇ ਕਰਮਾਂ ਦਾ ਬੋਝ ਚੁੱਕਣਾ ਪੈਂਦਾ ਹੈ ਸੰਤ, ਪੀਰ-ਫ਼ਕੀਰ ਇਹੀ ਕਹਿੰਦੇ ਹਨ ਕਿ ਨਾਮ ਜਪਿਆ ਕਰੋ, ਮਾਲਕ ਤੋਂ ਮਾਲਕ ਨੂੰ ਮੰਗਿਆ ਕਰੋ,

ਮਾਲਕ ਦੀ ਔਲਾਦ ਦਾ ਭਲਾ ਮੰਗੋ ਅਤੇ ਭਲਾ ਕਰੋ, ਅੰਦਰ ਛਲ-ਕਪਟ ਨਾ ਕਰੋ, ਕਿਸੇ ਦਾ ਬੁਰਾ ਨਾ ਸੋਚੋ, ਭਲਾ ਕਰਦੇ ਜਾਓ, ਸਿਮਰਨ ਕਰਦੇ ਜਾਓ ਤਾਂ ਮਾਲਕ ਦੀ ਦਇਆ ਮਿਹਰ, ਰਹਿਮਤ ਮੋਹਲੇਧਾਰ ਜ਼ਰੂਰ ਵਰਸੇਗੀ  ਜੈਸਾ ਕਰੋ ਸੰਗ ਵੈਸਾ ਚੜ੍ਹੇ ਰੰਗ ਜੇਕਰ ਬੁਰਾਈ ਦਾ ਸੰਗ ਕਰਦੇ ਹੋ ਤਾਂ ਬੁਰਾਈ ਤੁਹਾਡੀਆਂ ਖੁਸ਼ੀਆਂ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ

ਭਲੇ ਪੁਰਸ਼ਾਂ ਦਾ ਸੰਗ ਕਰਦੇ ਹੋ ਤਾਂ ਭਲਾਈ ਤੁਹਾਨੂੰ ਸਮਾਜ ‘ਚ ਰੂਹਾਨੀਅਤ ‘ਚ ਅੱਗੇ ਲੈ ਕੇ ਜਾਵੇਗੀ ਇਸ ਲਈ ਭਲੇ ਪੁਰਸ਼ਾਂ ਦਾ ਸੰਗ ਕਰੋ ਸਤਿਸੰਗ ਤਾਂ ਜਨਮਾਂ-ਜਨਮਾਂ ਦੇ ਪਾਪ ਇੱਥੇ ਸਾੜ ਦਿੰਦੀ ਹੈ ਇਸ ਲਈ ਆਪਣੇ ਅੰਦਰ ਦੀ ਭਾਵਨਾ ਨੂੰ ਸ਼ੁੱਧ ਕਰਦੇ ਹੋਏ ਮਾਲਕ ਦੇ ਰਾਹ ‘ਤੇ ਚੱਲੋ ਸਿਮਰਨ ਸੇਵਾ ਕਦੇ ਵੀ ਨਾ ਭੁੱਲੋ ਪਰਮਾਤਮਾ ਦਾ ਨਾਮ ਉਹ ਸੁੱਖਾਂ ਦੀ ਖਾਨ ਹੈ ਜੋ ਜਨਮਾਂ-ਜਨਮਾਂ ਦੇ ਪਾਪ ਕਰਮਾਂ ਨੂੰ ਕੱਟੇਗਾ, ਇਸ ਜਨਮ ‘ਚ ਬੁਰੇ ਕਰਮਾਂ ਨੂੰ ਖ਼ਤਮ ਕਰੇਗਾ ਅਤੇ ਤੁਹਾਨੂੰ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲਾਮਾਲ ਕਰੇਗਾ

ਉਹ ਦਇਆ ਦਾ ਸਾਗਰ, ਰਹਿਮਤ ਦਾ ਦਾਤਾ, ਹਰ ਸਮੇਂ ਹਰ ਪਲ, ਹਰ ਜਗ੍ਹਾ ਮੌਜ਼ੂਦ ਹੈ ਇਸ ਲਈ ਆਪਣੀ ਭਾਵਨਾ ਨੂੰ ਸ਼ੁੱਧ ਕਰਦੇ ਹੋਏ, ਆਪਣੇ ਆਪ ਨੂੰ ਮਾਲਕ ਨਾਲ ਜੋੜੋ, ਮਾਲਕ ਦੀ ਭਗਤੀ ਇਬਾਦਤ ਨਾਲ ਜੋੜੋ, ਸਤਿਸੰਗ ‘ਚ ਆਓ, ਸੁਣੋ ਅਤੇ ਅਮਲ ਕਰੋ ਤੁਹਾਡੇ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟੇ ਜਾਣਗੇ  ਬਚਨਾਂ ‘ਤੇ ਅਮਲ ਕਰਨਾ ਜ਼ਰੂਰੀ  ਹੈ ਤੁਸੀਂ ਸਤਿਸੰਗ ‘ਚ ਆ ਕੇ ਬੈਠਦੇ ਹੋ ‘ਤੇ ਬਚਨਾਂ ‘ਤੇ ਅਮਲ ਨਹੀਂ ਕਰਦੇ ਤਾਂ ਕਰਮਾਂ ਦਾ ਬੋਝ ਤੁਹਾਨੂੰ ਢੋਣਾ ਪਵੇਗਾ ਇਸ ਲਈ ਬਚਨਾਂ ਨੂੰ ਸੁਣ ਕੇ ਉਨ੍ਹਾਂ ‘ਤੇ ਅਮਲ ਕਰੋ ਤਾਂ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟਦੇ ਹਨ ਅਤੇ ਤੁਸੀਂ ਖੁਸ਼ੀਆਂ ਨਾਲ ਮਾਲਾਮਾਲ ਹੋ ਸਕਦੇ ਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.