ਪਰਮਾਤਮਾ ਦੇ ਦਰਸ਼ਨਾਂ ਲਈ ਅੱਖਾਂ ’ਚ ਪਾਓ ਨਾਮ ਦੀ ਦਵਾਈ : ਪੂਜਨੀਕ ਗੁਰੂ ਜੀ

0
5

ਪਰਮਾਤਮਾ ਦੇ ਦਰਸ਼ਨਾਂ ਲਈ ਅੱਖਾਂ ’ਚ ਪਾਓ ਨਾਮ ਦੀ ਦਵਾਈ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਕਣ-ਕਣ ’ਚ ਹੈ, ਹਰ ਇਨਸਾਨ ਦੇ ਅੰਦਰ ਮੌਜ਼ੂਦ ਹੈ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ ਬਸ ਆਦਮੀ ਦੀ ਅਜਿਹੀ ਨਿਗ੍ਹਾ ਨਹੀਂ, ਜਿਸ ਕਾਰਨ ਉਹ ਉਸ ਨੂੰ ਦੇਖ ਨਹੀਂ ਸਕਦਾ ਇਨਸਾਨ ਉਸ ਪਰਮਾਤਮਾ ਨੂੂੰ ਦੇਖ ਸਕੇ, ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਅੱਖਾਂ ’ਚ ਪਰਮਾਤਮਾ ਦੇ ਨਾਮ ਦੀ ਦਵਾਈ ਪਾਵੇ ਉਸ ਦਵਾਈ ਨਾਲ ਇਹ ਅੱਖਾਂ ਇਸ ਕਾਬਲ ਹੋ ਜਾਂਦੀਆਂ ਹਨ,

ਇਸ ਫਾਨੀ ਦੁਨੀਆ ਵੱਲੋਂ ਬੰਦ ਹੋ ਕੇ ਰੂਹਾਨੀ ਦੁਨੀਆ ਵੱਲ ਤਰੱਕੀ ਕਰਦੀਆਂ ਹਨ ਅਤੇ ਜਦੋਂ ਰੂਹਾਨੀਅਤ ’ਚ ਤਰੱਕੀ ਕਰਦੀਆਂ ਹਨ ਤਾਂ ਇਹ ਨਜ਼ਰਾਂ ਸਤਿਗੁਰੂ ਮੌਲਾ ਦੀ ਉਸ ਧੁਨ ਦਾ ਪਿੱਛਾ ਕਰਦੀਆਂ ਹਨ ਤਾਂ ਇਨ੍ਹਾਂ ਦਾ ਆਖ਼ਰੀ ਪੜਾਅ ਜੋ ਹੁੰਦਾ ਹੈ, ਉਹ ਪਰਮਾਤਮਾ ਦੇ ਦਰਸ਼-ਦੀਦਾਰ ਹੁੰਦੇ ਹਨ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦੇ ਦਰਸ਼ ਦੀਦਾਰ ਨਾਲ ਇਨਸਾਨ ਦੇ ਸਾਰੇ ਦੁੱਖ-ਦਰਦ, ਚਿੰਤਾਵਾਂ ਮਿਟ ਜਾਂਦੀਆਂ ਹਨ ਤੇ ਇਨਸਾਨ ਪਰਮਾਤਮਾ ਦਾ ਨਾਮ ਲੈਂਦਾ ਹੋਇਆ, ਸਾਰੀਆਂ ਮੰਜ਼ਲਾਂ ਪਾਰ ਕਰ ਜਾਂਦਾ ਹੈ ਜੋ ਬੇਹੱਦ ਮੁਸ਼ਕਲ ਹੁੰਦੀਆਂ ਹਨ ਰੂਹਾਨੀ ਮੰਜ਼ਲਾਂ ’ਤੇ ਚੱਲਣਾ ਕੋਈ ਸੌਖੀ ਗੱਲ ਨਹੀਂ ਕਿਉਂਕਿ ਦਸਵੇਂ ਦੁਆਰ ’ਤੇ ਜਦੋਂ ਤੱਕ ਆਤਮਾ ਪੁੱਜਦੀ ਨਹੀਂ,

ਰੂਹਾਨੀ ਮੰਡਲਾਂ ’ਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮਾ ਪੂਰੇ ਜਿਸਮ ’ਚ ਹੈ ਜਿਸ ਹਿੱਸੇ ਤੋਂ ਆਤਮਾ ਸੁੰਗੜ ਜਾਂਦੀ ਹੈ, ਉਹ ਹਿੱਸਾ ਡੈੱਡ ਹੋ ਜਾਂਦਾ ਹੈ ਇਸ ਲਈ ਆਤਮਾ ਤੋਂ ਵੱਧ ਕੇ ਬਲਵਾਨ ਕੋਈ ਦਿਖਣ ’ਚ ਨਹੀਂ ਆਉਂਦਾ ਪਰਮਾਤਮਾ ਤਾਂ ਆਤਮਾ ਨੂੰ ਬਣਾਉਣ ਵਾਲਾ ਹੈ ਆਤਮਾ ਅਜਿਹੀ ਸ਼ਕਤੀ ਹੈ ਜੋ ਸੂਰਜ ਦੇ ਕੋਲੋਂ ਲੰਘ ਸਕਦੀ ਹੈ ਜਦੋਂ ਸਿਮਰਨ ਕੀਤਾ ਜਾਂਦਾ ਹੈ, ਧਿਆਨ ਇਕਾਗਰ ਕੀਤਾ ਜਾਂਦਾ ਹੈ ਤਾਂ ਆਤਮਬਲ ਵਧਦਾ ਹੈ ਜਿਉਂ-ਜਿਉਂ ਆਤਮਬਲ ਵਧਦਾ ਜਾਂਦਾ ਹੈ ਆਤਮਾ ਸਰੀਰ ਤੋਂ ਸਿਮਟ ਕੇ ਦਸਵੇਂ ਦੁਆਰ ਤੱਕ ਪੁੱਜਦੀ ਹੈ

ਫਿਰ ਆਤਮਾ ਰੂਹਾਨੀ ਮੰਡਲਾਂ ’ਤੇ ਚੜ੍ਹਦੀ ਹੈ ਤੇ ਜਿਉਂ ਹੀ ਦਸਵੇਂ ਦੁਆਰ ’ਚ ਦਾਖ਼ਲ ਹੁੰਦੀ ਹੈ ਮਾਲਕ ਦੀ ਅਨਹਦ ਧੁੰਨ, ਬਾਂਗ-ਏ-ਇਲਾਹੀ, ਕਲਮਾ-ਏ-ਪਾਕਿ, ਧੁਰ ਕੀ ਬਾਣੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਆਤਮਾ ਉਸ ਧੁੰਨ ਨੂੰ ਜਿਉਂ ਹੀ ਪਕੜਦੀ ਹੈ ਤਾਂ ਆਤਮਾ ਦਾ ਖੁਦ ਦਾ ਪ੍ਰਕਾਸ਼ ਤਿੰਨ ਸੂਰਜਾਂ ਜਿੰਨਾਂ ਹੋ ਜਾਂਦਾ ਹੈ ਇਸ ਲਈ ਉਹ ਆਤਮਾ ਕਿਸੇ ਵੀ ਸੂਰਜ, ਖੰਡ, ਬ੍ਰਹਿਮੰਡ ਦੇ ਕੋਲੋਂ ਪਾਰ ਹੁੰਦੀ ਚਲੀ ਜਾਂਦੀ ਹੈ ਤੇ ਸਾਰੇ ਬ੍ਰਹਿਮੰਡ ਨੂੰ ਪਾਰ ਕਰਕੇ ਜਦੋਂ ਪਾਰਬ੍ਰਹਮ ਹੁੰਦੀ ਹੈ ਤਾਂ ਨਿੱਜਧਾਮ ਦਾ ਰਾਹ ਖੁੱਲ੍ਹਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.