ਸਤਿਗੁਰੂ ਦੇ ਬਚਨ ਮੰਨੋ ਤਾਂ ਕੋਈ ਘਾਟ ਨਹੀਂ ਰਹਿੰਦੀ : ਪੂਜਨੀਕ ਗੁਰੂ ਜੀ

0
186

ਸਤਿਗੁਰੂ ਦੇ ਬਚਨ ਮੰਨੋ ਤਾਂ ਕੋਈ ਘਾਟ ਨਹੀਂ ਰਹਿੰਦੀ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ ਦੇ ਬਚਨ ਜੋ ਮੰਨਦਾ ਹੈ, ਇੱਥੇ-ਉੱਥੇ ਦੋਨਾਂ ਜਹਾਨਾਂ ’ਚ ਉਸ ਨੂੰ ਕਿਸੇ ਚੀਜ਼ ਦੀ ਕੋਈ ਘਾਟ ਨਾ ਰਹੀ ਹੈ ਅਤੇ ਨਾ ਹੀ ਕਦੇ ਰਹੇਗੀ ਸੁਬ੍ਹਾ-ਸ਼ਾਮ ਪਰਮਾਤਮਾ ਦਾ ਨਾਮ ਜਪੋ, ਸ੍ਰਿਸ਼ਟੀ ਦਾ ਭਲਾ ਮੰਗੋ, ਸਾਰਿਆਂ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਦੇ ਕਿਸੇ ਦਾ ਦਿਲ ਨਾ ਦੁਖਾਓ, ਕਿਸੇ ਨੂੰ ਬੁਰਾ ਨਾ ਕਹੋ, ਸਾਰਿਆਂ ਦਾ ਭਲਾ ਮੰਗਦੇ ਹੋਏ ਸਿਮਰਨ ਕਰੋ, ਭਗਤੀ ਇਬਾਦਤ ਕਰੋ ਅਤੇ ਨੇਕ ਕਰਮ ਕਰੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਵੀ ਸਮਾਂ ਮਿਲੇ ਤਨ-ਮਨ-ਧਨ ਨਾਲ ਪਰਮਾਰਥ ਕਰੋ ਜੋ ਵੀ ਸੇਵਾ ਤੁਸੀਂ ਕਰਦੇ ਹੋ, ਉਸ ਦੇ ਬਦਲੇ ਮਾਲਕ ਦੀਆਂ ਬੇਇੰਤਹਾ ਖੁਸ਼ੀਆਂ ਤੁਹਾਨੂੰ ਜ਼ਰੂਰ ਮਿਲਣਗੀਆਂ ਹੀ ਮਿਲਣਗੀਆਂ ਮਾਲਕ ਰਹਿਮੋ-ਕਰਮ ਨਾਲ ਜ਼ਰੂਰ ਨਿਵਾਜ਼ਣਗੇ ਕਿਸੇ ਚੀਜ਼ ਦੀ ਕਮੀ ਸਤਿਗੁਰੂ ਮੌਲ਼ਾ ਨਹੀਂ ਆਉਂਦੇ ਦਿੰਦੇ ਬਸ ਇਨਸਾਨ ਬਚਨਾਂ ’ਤੇ ਅਮਲ ਕਰੇ, ਸਿਮਰਨ ਕਰੇ, ਤਾਂ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਵਰਸਦੀ ਹੈ ਅਤੇ ਅੰਦਰੋਂ-ਬਾਹਰੋਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.