ਹਿੰਮਤ ਕਰਕੇ ਮਨ ਨਾਲ ਲੜਦੇ ਰਹੋ

0
95

ਹਿੰਮਤ ਕਰਕੇ ਮਨ ਨਾਲ ਲੜਦੇ ਰਹੋ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਚਾਹੇ ਦੁਨੀਆਂ ਦਾ ਕਿੰਨਾ ਵੀ ਤਜ਼ਰਬਾ ਆ ਜਾਵੇ, ਪਰ ਉਹ ਮਾਲਕ ਪ੍ਰਤੀ ਉਦੋਂ ਤੱਕ ਅਣਜਾਨ ਹੀ ਰਹਿੰਦਾ ਹੈ, ਜਦੋਂ ਤੱਕ ਇਨਸਾਨ ਸਤਿਸੰਗ ਨਹੀਂ ਸੁਣਦਾ, ਅਮਲ ਨਹੀਂ ਕਰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਆਪਣੇ ਮਨ-ਜ਼ਾਲਮ ਦੀ ਵਜ੍ਹਾ ਨਾਲ ਦਿਸਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ ਅਜਿਹੇ ਹਾਲਾਤਾਂ ’ਚ ਇਨਸਾਨ ਕਦੇ ਸੁਖ ਹਾਸਲ ਨਹੀਂ ਕਰਦਾ

ਉਹ ਜੀਵ ਭਾਗਾਂ ਵਾਲੇ ਹੁੰਦੇ ਹਨ ਜੋ ਮਨ ਨਾਲ ਲੜਦੇ ਹੋਏ ਸਤਿਸੰਗ ਵਿਚ ਆਉਂਦੇ ਹਨ ਉਹ ਜੀਵ ਦੇ ਕੋਈ ਚੰਗੇ ਸੰਸਕਾਰ ਹੁੰਦੇ ਹਨ ਜੋ ਜੀਵ ਸਤਿਸੰਗ ਵਿੱਚ ਆ ਜਾਂਦਾ ਹੈ ਅਤੇ ਮਨ ਦੀ ਨਹੀਂ ਮੰਨਦਾ ਹਾਲਾਂਕਿ ਮਨ ਤਰ੍ਹਾਂ-ਤਰ੍ਹਾਂ ਦੇ ਵਿਚਾਰ ਦਿੰਦਾ ਹੈ, ਪਰ ਜੋ ਜੀਵ ਵਿਚਾਰਾਂ ’ਤੇ ਅਮਲ ਨਹੀਂ ਕਰਦਾ ਉਹ ਵਿਚਾਰਾਂ ਦੇ ਫ਼ਲ ਤੋਂ ਬਚ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੇ ਬੁਰੇ ਵਿਚਾਰਾਂ ਨੂੰ ਕਾਬੂ ਕਰਨਾ ਚਾਹੀਦਾ ਹੈ ਜੇਕਰ ਇਨਸਾਨ ਨੂੰ ਬੁਰੇ ਵਿਚਾਰ ਆਉਂਦੇ ਹਨ ਤਾਂ ਉਸੇ ਸਮੇਂ ਸਿਮਰਨ ਕਰ ਲਓ ਫਿਰ ਹੌਲੀ-ਹੌਲੀ ਇਹ ਵਿਚਾਰ ਆਉਣੇ ਬੰਦੇ ਹੋ ਜਾਣਗੇ,

ਪਰ ਮਨ ਅਜਿਹਾ ਜਾਦੂਗਰ ਹੈ, ਜੋ ਥੱਕਦਾ ਨਹੀਂ ਹੈ ਇਸ ਲਈ ਅਜਿਹਾ ਨਹੀਂ ਹੈ ਕਿ ਤੁਹਾਡੇ ਪੰਜ ਮਿੰਟ ਦੇ ਸਿਮਰਨ ਨਾਲ ਮਨ ਕਾਬੂ ਆ ਜਾਵੇਗਾ ਇਸ ਲਈ ਤੁਸੀਂ ਵੀ ਹਿੰਮਤ ਵਾਲੇ ਬਣ ਜਾਓ ਕਿ ਜਦੋਂ ਮਨ ਸ਼ੁਰੂ ਹੋਵੇਗਾ ਤਾਂ ਮੈਂ ਵੀ ਸ਼ੁਰੂ ਹੋ ਜਾਵਾਂਗਾ ਤਾਂ ਯਕੀਨ ਮੰਨੋ ਕਿ ਬੁਰੇ ਵਿਚਾਰਾਂ ਦਾ ਲੇਸ਼ ਮਾਤਰ ਵੀ ਅਸਰ ਤੁਹਾਡੀ ਭਗਤੀ ’ਤੇ ਜਾਂ ਤੁਹਾਡੀ ਜ਼ਿੰਦਗੀ ’ਤੇ ਨਹੀਂ ਪਵੇਗਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੇ ਵਿਚਾਰਾਂ ਨੂੰ ਸੋਚ-ਸੋਚ ਕੇ ਬਿਮਾਰ ਨਹੀਂ ਹੋਣਾ ਚਾਹੀਦਾ ਕਿ ਹੁਣ ਤਾਂ ਮੈਨੂੰ ਖੁਸ਼ੀ ਨਹੀਂ, ਰਹਿਮਤ ਨਹੀਂ ਹੈ ਹੁਣ ਤਾਂ ਮੈਂ ਦੁਖੀ ਹੋ ਜਾਵਾਂਗਾ ਜੇਕਰ ਤੁਸੀਂ ਅਜਿਹਾ ਕਰਦੇ ਰਹੋਗੇ ਤਾਂ ਇਹ ਮਨ ਦੀਆਂ ਚਾਲਾਂ ਹਨ ਇਸ ਲਈ ਮਨ ਦੀ ਕਦੇ ਨਾ ਸੁਣੋ ਅਤੇ ਮਨ ਨਾਲ ਲੜਦੇ ਰਹੋ ਸਿਮਰਨ ਕਰਨ ਨਾਲ ਮਨ ਕੰਟਰੋਲ ਵਿਚ ਆ ਜਾਵੇਗਾ ਅਤੇ ਇੱਕ ਦਿਨ ਆਤਮਾ ਦੀ ਜਿੱਤ ਜ਼ਰੂਰ ਹੋਵੇਗੀ ਉਹ ਦਿਨ ਤੁਹਾਡੇ ਲਈ ਸਭ ਤੋਂ ਸੁੱਖਾਂ ਭਰਿਆ ਹੋਵੇਗਾ, ਖੁਸ਼ੀਆਂ ਲੈ ਕੇ ਆਵੇਗਾ ਸਿਰਫ਼ ਤੁਹਾਡੇ ਹੀ ਨਹੀਂ ਸਗੋਂ ਪਰਿਵਾਰਾਂ ਦੇ ਚਿਹਰੇ ਵੀ ਖੁਸ਼ੀਆਂ ਨਾਲ ਲਬਰੇਜ਼ ਹੋ ਜਾਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.