ਕਾਂਗਰਸ ਦੇ ਸੀਨੀਅਰ ਆਗੂ ਜੀਤ ਮੱਲ ਦਾ ਦੇਹਾਂਤ

0
42

ਵਿੱਤ ਮੰਤਰੀ ਨੇ ਫੋਨ ਰਾਹੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਬਠਿੰਡਾ, (ਸੱਚ ਕਹੂੰ ਨਿਊਜ਼) ਕਾਂਗਰਸ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਜੀਤ ਮੱਲ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ ਜਦੋਂ ਕਿ ਬਿਹਾਰ ਚੋਣ ਵਿਚ ਰੁੱਝੇ ਹੋਣ ਕਾਰਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਰਿਵਾਰ ਨਾਲ ਫੋਨ ਰਾਹੀ ਦੁੱਖ ਪ੍ਰਗਟ ਕੀਤਾ।  ਜੀਤ ਮੱਲ ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਆਗੂ ਅਰੁਣ ਵਧਾਵਣ ਦੇ ਪਿਤਾ ਸਨ।

ਵਿੱਤ ਮੰਤਰੀ ਨੇ ਕਿਹਾ ਕਿ ਜੀਤ ਮੱਲ ਦੀ ਮੌਤ ਨਾਲ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਆਪਣੀ ਸਾਰੀ ਜਿੰਦਗੀ ਕਾਂਗਰਸ ਪਾਰਟੀ ਦੇ ਲੇਖੇ ਲਗਾ ਦਿੱਤੀ ਅਤੇ ਕਿਸੇ ਅਹੁਦੇ ਦਾ ਲਾਲਚ ਤਕ ਨਹੀਂ ਕੀਤਾ। ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਸਨ। ਅੱਜ ਜੀਤ ਮੱਲ ਦਾ ਅੰਤਿਮ ਸਸਕਾਰ ਦਾਣਾ ਮੰਡੀ ਦੇ ਸ਼ਮਸਾਨਘਾਟ ਵਿਚ ਕੀਤਾ ਗਿਆ। ਉਨ੍ਹਾਂ ਦੀ ਦੇਹ ਉੱਪਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦਾ ਝੰਡਾ ਪਾਇਆ।

ਇਸ ਮੌਕੇ ਜੈਜੀਤ ਸਿੰਘ ਜੌਹਲ, ਕੇ.ਕੇ ਅਗਰਵਾਲ,ਜਗਰੂਪ ਸਿੰਘ ਗਿੱਲ,ਅਸੋਕ ਪ੍ਰਧਾਨ,ਪਵਨ ਮਾਨੀ,ਰਾਜਨ ਗਰਗ, ਰਾਜ ਨੰਬਰਦਾਰ, ਟਹਿਲ ਸੰਧੂ,ਬਲਜਿੰਦਰ ਠੇਕੇਦਾਰ,  ਮਾਸਟਰ ਹਰਮੰਦਰ ਸਿੰਘ,ਹਰਵਿੰਦਰ ਲੱਡੂ,ਪ੍ਰਕਾਸ਼ ਚੰਦ,ਨੱਥੂ ਰਾਮ,ਸੁਖਦੇਵ ਸੁੱਖਾ, ਜਸਵੀਰ ਕੌਰ, ਸੰਤੌਸ਼ ਮਹੰਤ,ਅਸਵਨੀ ਬੰਟੀ, ਸੰਜੇ ਬਿਸਵਲ, ਜਸਵੀਰ ਜੱਸਾ,ਹਰਪਾਲ ਬਾਜਵਾ, ਦਰਸਨ ਬਿੱਲੂ, ਜੁਗਰਾਜ ਸਿੰਘ, ਰਾਜਾ ਸਿੰਘ,ਰਜਿੰਦਰ ਸਿੱਧੂ,ਬਲਜੀਤ ਰਾਜੂ ਸਰਾਂ,ਪਰਦੀਪ ਗੋਲਾ,ਸਾਮ ਲਾਲ ਜੈਨ ,ਕਾਂਗਰਸੀ ਆਗੂਆਂ ਤੋਂ ਇਲਾਵਾ ਵੱਖ ਵੱਖ ਰਾਜਸੀ, ਧਾਰਮਿਕ, ਸਮਾਜਿਕ ਤੇ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਜੀਤ ਮੱਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.