ਫੈਕਟਰੀ ਕੋਲ ਲਾਸ਼ ਮਿਲਣ ’ਤੇ ਫੈਲੀ ਸਨਸਨੀ

0
69

ਫੈਕਟਰੀ ਕੋਲ ਲਾਸ਼ ਮਿਲਣ ’ਤੇ ਫੈਲੀ ਸਨਸਨੀ

ਅਲਵਰ। ਰਾਜਸਥਾਨ ਦੇ ਅਲਵਰ ਦੇ ਉਦਯੋਗ ਨਗਰ ਥਾਣਾ ਖੇਤਰ ਵਿਚ ਅੱਜ ਇਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਉਦਯੋਗ ਨਗਰ ਥਾਣੇ ਦੇ ਐਸਆਈ ਰਮੇਸ਼ ਨੇ ਦੱਸਿਆ ਕਿ ਸਵੇਰੇ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਲਾਸ਼ ਅਡਾਨੀ ਫੈਕਟਰੀ ਦੇ ਕੋਲ ਪਈ ਹੈ। ਇਸ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ।

ਮਿ੍ਰਤਕ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸਦੇ ਸਿਰ ਵਿਚੋਂ ਲਹੂ ਵਗ ਰਿਹਾ ਸੀ। ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪਛਾਣ ਨਹੀਂ ਹੋ ਸਕੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.