Sensible Man | ਸਮਝਦਾਰ ਇਨਸਾਨ

0
7

ਸਮਝਦਾਰ ਇਨਸਾਨ | Sensible Man

ਸਮਝਦਾਰ ਇਨਸਾਨ ਉਹੀ ਹੈ ਜੋ ਹਰ ਹਾਲਾਤ ’ਚ ਸਹਿਜ਼ ਰਹੇ ਅਤੇ ਸਮੱਸਿਆਵਾਂ ਦਾ ਹੱਲ ਅਸਾਨੀ ਨਾਲ ਕੱਢ ਲਵੇ ਕਿਸੇ ਵੀ ਤਰ੍ਹਾਂ ਦੇ ਮੁਸ਼ਕਲ ਹਾਲਾਤ ਨੂੰ ਦੂਰ ਕਰਨ ਦੀ ਸਮਰੱਥਾ ਜਿਸ ਵਿਅਕਤੀ ਵਿਚ ਹੁੰਦੀ ਹੈ, ਉਹੀ ਸਮਝਦਾਰ ਹੁੰਦਾ ਹੈ ਜੋ ਵਿਅਕਤੀ ਹਾਲਾਤ ਅਤੇ ਸਮੇਂ ’ਚ ਲੁਕੇ ਸੰਕੇਤਾਂ ਨੂੰ ਸਮਝ ਲਵੇ ਉਹੀ ਸਮਝਦਾਰ ਹੈ ਇਸ ਤਰ੍ਹਾਂ ਦੇ ਗੁਣ ਜੇਕਰ ਕਿਸੇ ਇਨਸਾਨ ਵਿਚ ਨਹੀਂ ਹਨ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਇਸ ਸਬੰਧੀ ਅਚਾਰੀਆ ਚਾਣੱਕਿਆ ਨੇ ਇੱਕ ਸਹੀ ਉਪਾਅ ਦੱਸਿਆ ਹੈ ਚਾਣੱਕਿਆ ਅਨੁਸਾਰ ਜਿਸ ਤਰ੍ਹਾਂ ਜੇਕਰ ਕੋਈ ਸੱਪ ਜ਼ਹਿਰੀਲਾ ਨਾ ਹੋਵੇ ਤਾਂ ਵੀ ਉਸ ਨੂੰ ਖੁਦ ਨੂੰ ਜ਼ਹਿਰੀਲਾ ਹੀ ਵਿਖਾਉਣਾ ਚਾਹੀਦਾ ਹੈ ਠੀਕ ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਸਮਝਦਾਰ ਜਾਂ ਵਿਦਵਾਨ ਨਾ ਹੋਵੇ ਤਾਂ ਵੀ ਉਸ ਨੂੰ ਦੂਜਿਆਂ ਦੇ ਸਾਹਮਣੇ ਸਮਝਦਾਰ ਬਣੇ ਰਹਿਣਾ ਚਾਹੀਦਾ ਹੈ ਇਸੇ ’ਚ ਭਲਾਈ ਹੈ ਚਾਣੱਕਿਆ ਦੀ ਇਹ ਗੱਲ ਵੱਖ-ਵੱਖ ਹਾਲਾਤਾਂ ’ਚ ਵੱਖ-ਵੱਖ ਰੂਪ ਨਾਲ ਪ੍ਰਭਾਵਸ਼ਾਲੀ ਹੋ ਸਕਦੀ ਹੈ

ਜੇਕਰ ਕੋਈ ਸ਼ਕਤੀਸ਼ਾਲੀ ਨਹੀਂ ਹੈ ਤਾਂ ਉਸ ਨੂੰ ਖੁਦ ਨੂੰ ਕਦੇ ਵੀ ਕਮਜ਼ੋਰ ਸਿੱਧ ਨਹੀਂ ਹੋਣ ਦੇਣਾ ਚਾਹੀਦਾ ਨਹੀਂ ਤਾਂ ਸ਼ਕਤੀਸ਼ਾਲੀ ਲੋਕ ਉਸ ’ਤੇ ਆਪਣਾ ਅਧਿਕਾਰ ਕਰ ਲੈਣਗੇ ਜੇਕਰ ਕੋਈ ਵਿਅਕਤੀ ਦੂਜਿਆਂ ਦੇ ਸਾਹਮਣੇ ਮੂਰਖ ਸਿੱਧ ਹੋ ਜਾਵੇ ਤਾਂ ਉਸ ਨੂੰ ਹਮੇਸ਼ਾ ਤਿ੍ਰਸਕਾਰ ਅਤੇ ਅਪਮਾਨ ਹੀ ਸਹਿਣਾ ਪਵੇਗਾ ਇਸ ਤਰ੍ਹਾਂ ਸਹੀ ਉਪਾਅ ਇਹੀ ਹੈ ਕਿ ਉਹ ਹਮੇਸ਼ਾ ਹੀ ਖੁਦ ਨੂੰ ਸਮਝਦਾਰ ਹੀ ਵਿਖਾਏ ਇਸ ਦੇ ਨਾਲ ਹੀ ਉਹ ਆਪਣੇ ਪੱਧਰ ’ਤੇ ਹਾਲਾਤ ਅਤੇ ਸਥਿਤੀਆਂ ਨੂੰ ਸਮਝਣ ਦਾ ਯਤਨ ਕਰਦਾ ਰਹੇ ਇਸ ਤਰ੍ਹਾਂ ਉਸ ਨੂੰ ਸਮਾਜ ਵਿਚ ਅਪਮਾਨ ਦਾ ਪਾਤਰ ਨਹੀਂ ਬਣਨਾ ਪਵੇਗਾ ਅਤੇ ਉਹ ਹਮੇਸ਼ਾ ਹੀ ਹੋਰ ਲੋਕਾਂ ਦੇ ਸਾਹਮਣੇ ਸਨਮਾਨਯੋਗ ਬਣਿਆ ਰਹੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.