ਲਾਪਤਾ ਹੋਏ ਸੱਤਵੀਂ ਜਮਾਤ ਚਾਰ ਸਕੂਲੀ ਬੱਚੇ ਪੁਲਿਸ ਨੂੰ ਮਿਲੇ

0
322
Seventh, Class, Missing, School, Children, Police

ਮਾਪਿਆਂ ਨੂੰ ਮਿਲਿਆ ਸੁੱਖ ਦਾ ਸਾਹ

ਸ੍ਰੀ ਮੁਕਤਸਰ ਸਾਹਿਬ,  ਭਜਨ ਸਿੰਘ ਸਮਾਘ/ਸੱਚ ਕਹੂੰ ਨਿਊਜ਼

ਬੀਤੀ 8 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲ ਚੱਕਬੀੜ ਸਰਕਾਰ ‘ਚ ਪੜ੍ਹਦੇ ਚਾਰ ਬੱਚੇ ਲਾਪਤਾ ਹੋ ਗਏ ਸਨ। ਇਸ ਸਬੰਧੀ ਮਾਪਿਆਂ ਨੇ ਪੁਲਿਸ ਸਟੇਸ਼ਨ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਖਤੀ ਸੂਚਨਾ ਰਾਹੀਂ ਪੁਲਿਸ ਨੂੰ ਜਾਣੂ ਕਰਵਾਇਆ ਸੀ ਅਤੇ ਪੁਲਿਸ ਵੱਲੋਂ ਚਾਰ ਖਿਲਾਫ਼ ਐਫਆਈਆਰ ਦਰਜ ਕਰਕੇ ਬੱਚਿਆਂ ਦੀ ਸਰਗਰਮੀਂ ਨਾਲ ਤਲਾਸ਼ ਜਾਰੀ ਰਹੀ । ਪੁਲਿਸ ਵੱਲੋਂ ਚਾਰ ਖਿਲਾਫ਼ ਐਫਆਈਆਰ ਦਰਜ ਕਰਕੇ ਭਾਲ ਜਾਰੀ ਕਰ ਦਿੱਤੀ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁੱਖੀ ਅਫਸਰ ਸ. ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਅਧੁਨਿਕ ਤਕਨੀਕਾਂ ਰਾਹੀ ਪਤਾ ਲਾ ਕੇ ਲਾਪਤਾ ਹੋਏ ਚਾਰ ਬੱਚੇ ਰਾਜੀਵ ਕੁਮਾਰ, ਅਭਿਸ਼ੇਕ ਕੁਮਾਰ ,ਤਰੁਨ ਕੁਮਾਰ ਅਤੇ ਭਾਰਤ ਕੁਮਾਰ ਨੂੰ ਰਾਤ ਕਰੀਬ 12:30 ਵਜੇ ਕੋਟਕਪਰਾਂ ਰੋਡ ਨੇੜੇ ਪੁਰਾਣੀਆਂ ਕਹਿਚਰੀਆਂ ਕੋਲੋ ਏ ਐਸ ਆਈ ਅਸੋਕ ਕੁਮਾਰ ਦੀਆਂ ਕੋਸਿਸਾਂ ਨਾਲ ਲੱਭਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹਨਾਂ ਨੇ ਘਰੋਂ ਹੀ ਮਾਂ ਚਿੰਤਪੂਰਨੀ ਵਿੱਖੇ ਮੱਥਾਂ ਟੇਕਣ ਦੀ ਯੋਜਨਾ ਬਣਾਈ ਸੀ ਤੇ ਰੇਲ ਲੰਘ ਜਾਣ ਕਾਰਨ ਬੱਸਾਂ ਰਾਹੀਂ ਚਿੰਤਪੂਰਨੀ ਪਹੁੰਚ ਗਏ, ਉੱਥੋਂ ਮੰਦਰ ਦਾ ਰਸਤਾ ਜ਼ਿਆਦਾ ਦੂਰ ਹੋਣ ਕਾਰਨ ਰਸਤੇ ‘ਚੋਂ ਹੀ ਵਾਪਸ ਸੰਗਤ ਵਾਲੀਆਂ ਗੱਡੀਆਂ ਰਾਹੀਂ ਮੁੜ ਆਏ। ਉਨ੍ਹਾਂ ਦੱਸਿਆ ਕਿ ਇਨ੍ਹਾ ਬੱਚਿਆਂ ਨੂੰ ਕਾਨੂੰਨੀ ਪ੍ਰੀਕਿਰਆਂ ਰਾਹੀ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।