ਗੁਰੂ ਤਾਂ ਮੁਰੀਦ ਨੂੰ ਸੱਚਖੰਡ ਲੈ ਕੇ ਹੀ ਜਾਂਦਾ ਹੈ

0
15

ਗੁਰੂ ਤਾਂ ਮੁਰੀਦ ਨੂੰ ਸੱਚਖੰਡ ਲੈ ਕੇ ਹੀ ਜਾਂਦਾ ਹੈ

ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਫਰਮਾਉਂਦੇ ਹਨ ਕਿ ਆਪਣੇ ਗੁਰੂ ਦੇ ਬਚਨਾਂ ਦੀ ਉਲੰਘਣਾ ਕਰਨ ਵਾਲੇ ਇਨਸਾਨ ਨੂੰ ਇਸ ਸੰਸਾਰ ’ਚ ਕਿਤੇ ਵੀ ਸ਼ਾਂਤੀ ਅਤੇ ਖੁਸ਼ੀ ਪ੍ਰਾਪਤ ਨਹÄ ਹੁੰਦੀ ਜਿਵੇਂ ਕੋਈ ਬੱਚਾ ਸਕੂਲ ਤੋਂ ਕੋਈ ਵਸਤੂ ਚੋਰੀ ਕਰ ਲਿਆਉਂਦਾ ਹੈ ਜਦੋਂ ਉਸ ਦੇ ਮਾਂ-ਬਾਪ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹ ਉਸ ਨੂੰ ਖੁਦ ਸਜ਼ਾ ਦਿੰਦੇ ਹਨ ਨਾ ਕਿ ਪੁਲਿਸ ਦੇ ਹਵਾਲੇ ਕਰਦੇ ਹਨ ਇਸੇ ਤਰ੍ਹਾ ਹੀ ਸਤਿਗੁਰੂ ਹੁੰਦੇ ਹਨ ਜੋ ਇਨਸਾਨ ਵੱਲੋਂ ਗਲਤੀ ਕਰਨ ’ਤੇ ਭਗਤ ਨੂੰ ਕਦੇ ਕਾਲ ਰੂਪੀ ਪੁਲਿਸ ਦੇ ਹਵਾਲੇ ਨਹÄ ਕਰਦੇ ਸਗੋਂ ਉਸ ਨੂੰ ਖੁਦ ਸਜ਼ਾ ਦੇ ਕੇ ਆਪਣੇ ਨਾਲ ਸੱਚਖੰਡ ਲਿਜਾਂਦੇ ਹਨ

ਜੇਕਰ ਪੂਰਨ ਗੁਰੂ ਰਾਤ ਨੂੰ ਦਿਨ ਕਹੇ ਤਾਂ ਭਗਤ ਦਾ ਫਰਜ਼ ਹੈ ਕਿ ਉਹ ਵੀ ਦਿਨ ਹੀ ਕਹੇ ਅਤੇ ਆਪਣੀ ਅਕਲ ਦੀ ਵਰਤੋਂ ਨਾ ਕਰੇ ਕਿਉਂਕਿ ਪੂਰਨ ਗੁਰੂ ਦੇ ਬਚਨਾਂ ’ਚ ਕੋਈ ਨਾ ਕੋਈ ਰਾਜ਼ ਹੁੰਦਾ ਹੈ ਮਾਲਕ ਸਭ ਦੇ ਅੰਦਰ ਬੈਠਾ ਹੈ ਇਨਸਾਨ ਜੋ ਵੀ ਕੰਮ ਕਰਦਾ ਹੈ ਭਾਵੇਂ ਚੰਗਾ, ਭਾਵੇਂ ਮਾੜਾ, ਮਾਲਕ ਸਭ ਵੇਖਦਾ ਹੈ ਉਸ ਸਮੇਂ ਮਾਲਕ ਕਿਸੇ ਨੂੰ ਕੁਝ ਨਹÄ ਕਹਿੰਦਾ ਪਰ ਸਮਾਂ ਆਉਣ ’ਤੇ ਮਾਲਕ ਇਨਸਾਨ ਨੂੰ ਉਸ ਦੇ ਬੁਰੇ ਕਰਮਾਂ ਦੀ ਸਜ਼ਾ ਜ਼ਰੂਰ ਦਿੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.