ਨਿਆਂਪਾਲਿਕਾ ‘ਤੇ ਸਿਲੇਕਟਿਵ ਲਿਸਟਿੰਗ ਦੇ ਦੋਸ਼ਾਂ ਨਾਲ ਡੋਲਦਾ ਵਿਸ਼ਵਾਸ

0
36

ਨਿਆਂਪਾਲਿਕਾ ‘ਤੇ ਸਿਲੇਕਟਿਵ ਲਿਸਟਿੰਗ ਦੇ ਦੋਸ਼ਾਂ ਨਾਲ ਡੋਲਦਾ ਵਿਸ਼ਵਾਸ

ਅਰਣਬ ਗੋਸਵਾਮੀ ਰਿਪਬਲਿਕਨ ਟੀਵੀ ਦੇ ਸੰਪਾਦਕ , ਜਿਸ ‘ਤੇ ਕਿ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਦੋਸ਼ ਹੈ, ਨੂੰ ਬੰਬੇ ਹਾਈ ਕੋਰਟ ਨੇ ਵੀ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਸੀ, ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ, ਉਹ ਵੀ ਬੰਬੇ ਪੁਲਿਸ ਕਮਿਸ਼ਨਰ ਨੂੰ ਤੁਰੰਤ ਆਦੇਸ਼ ਤਾਮੀਲ ਕਰਨ ਦੇ ਨਾਲ ਜਦੋਂ ਕਿ ਸੁਪਰੀਮ ਕੋਰਟ ਦੀਵਾਲੀ ਦੀ ਛੁੱਟੀ ‘ਚ ਬੰਦ ਹੈ ਇਸ ਨਾਲ ਸੁਪਰੀਮ ਕੋਰਟ ਦੇ ਬਾਰ ਪ੍ਰਧਾਨ ਐਡਵੋਕੇਟ ਦੁਸ਼ਿਅੰਤ ਦਵੇ ਨੇ ਸੁਪਰੀਮ ਕੋਰਟ ਦੀ ਰਜਿਸਟ੍ਰਰੀ ਨੂੰ ‘ਸਿਲੈਕਟਿਵ ਲਿਸਟਿੰਗ’ ਤੋਂ ਬਚਣ ਲਈ ਇੱਕ ਪੱਤਰ ਲਿਖ ਦਿੱਤਾ ਹੈ ਅਰਣਬ ਨੂੰ ਮਿਲੀ ਜ਼ਮਾਨਤ ਅਤੇ ਦੁਸ਼ਿਅੰਤ ਦਵੇ ਦੇ ਪੱਤਰ ਨਾਲ ਇੱਕ ਵਾਰ ਫ਼ਿਰ ਸੁਪਰੀਮ ਕੋਰਟ ਨੂੰ ਮਾਮਲਿਆਂ ਨੂੰ ਪੱਖਪਾਤ ਪੂਰਨ ਸੁਣਨ ਦਾ ਦੋਸ਼ ਝੱਲਣਾ ਪੈ ਰਿਹਾ ਹੈ

ਦੇਸ਼ ਦਾ ਇੱਕ ਬਹੁਤ ਵੱਡਾ ਵਰਗ ਕਿਤੇ ਨਾ ਕਿਤੇ ਇਹ ਵਿਸ਼ਵਾਸ ਕਰਨ ਲੱਗਿਆ ਹੈ ਕਿ ਨਿਆਂ ਪਾਲਿਕਾ ‘ਚ ਰਸੂਖਦਾਰ ਵਕੀਲ ਖੜ੍ਹਾ ਕਰਨ ਜਾਂ ਰਸੂਖਦਾਰ ਵਿਅਕਤੀ ਦੇ ਮਾਮਲੇ ‘ਚ ਮਨਭਾਉਂਦਾ ਅਤੇ ਜਲਦੀ ਨਿਆਂ ਮਿਲਦਾ ਹੈ ਜਦੋਂ ਕਿ ਆਮ ਵਕੀਲ ਅਤੇ ਆਮ ਜਨਤਾ ,ਉਥੇ ਦੂਜੇ ਦਰਜੇ ਦੇ ਨਾਗਰਿਕ ਹਨ ਪਰੰਤੂ ਇੱਥੇ ਅਫ਼ਸੋਸ ਇਹ ਹੈ ਕਿ ਨਿਆਂ ਪਾਲਿਕਾ ‘ਚ ਸੁਧਾਰ ਦਾ ਅਧਿਕਾਰ ਵੀ ਨਿਆਂਪਾਲਿਕਾ ਨੇ ਖੁਦ ਕੋਲ ਰੱਖਿਆ ਹੋਇਆ ਹੈ

ਇਸ ਤੋਂ ਪਹਿਲਾਂ ਸੀਏ, ਐਨਆਰਸੀ, ਭੀਮਾ ਕੌਰੇਗਾਂਵ ਜਨ ਅੰਦੋਲਨ ਦੇ ਵਰਕਰਾਂ ਦੀ ਜ਼ਮਾਨਤ ਵਰਗੇ ਤਾਜ਼ਾ ਮਾਮਲੇ ਹਨ, ਜਿਨ੍ਹਾਂ ‘ਚ ਪੀੜਤਾਂ ਨੂੰ ਸੁਣੇ ਜਾਣ ‘ਚ ਕੋਰਟ ਨੇ ਦੇਰੀ ਕੀਤੀ ਹੈ ਐਨਾ ਹੀ ਨਹੀਂ ਜਨਵਰੀ 2018 ‘ਚ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਵੀ ਪ੍ਰੈਸ ਕਾਨਫ਼ਰੰਸ ਕਰਕੇ ਨਿਆਂਪਾਲਿਕਾ ਦੀ ਕਾਰਜਪ੍ਰਣਾਲੀ ‘ਤੇ ‘ਨਾਟ ਇਨ ਆਰਡਰ’ ਕਹਿ ਕੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਸਨ ਇਸ ਤਰ੍ਹਾਂ ਨਾਲ ਦੇਸ਼ ਦੇ ਬਹੁਤ ਵੱਡੇ ਵਰਗ ‘ਚ ਨਿਰਾਸ਼ਾ ਹੈ ਕਿ ਜਿਵੇਂ ਦਾ ਦੇਸ਼, ਇਸ ਦੇਸ਼ ਦੇ ਸੰਵਿਧਾਨ ਨਿਰਮਾਤਾ ਅਤੇ ਅਜ਼ਾਦੀ ਦੀ ਲੜਾਈ ਲੜਨ ਵਾਲੇ ਆਗੂ ਚਾਹੁੰਦੇ ਸਨ, ਓਦਾਂ ਦਾ ਕੁਝ ਵੀ ਉਨ੍ਹਾਂ ਨੂੰ ਹਾਸਲ ਨਹੀਂ ਹੋ ਰਿਹਾ ਸੁਪਰੀਮ ਕੋਰਟ ਦੇ ਕਾਲਜੀਅਮ ਸਿਸਟਮ ਸਬੰਧੀ ਵੀ ਸਮੇਂ-ਸਮੇਂ ‘ਤੇ ਵਿਵਾਦ ਉਠਦੇ ਰਹਿੰਦੇ ਹਨ,

ਕਾਲੇਜੀਅਮ ਸਿਸਟਮ ਦਾ ਸਭ ਤੋਂ ਭਾਰੀ ਵਿਰੋਧ ਦੇਸ਼ ਦੀ ਸੰਸਦ ‘ਚ ਉਠ ਚੁੱਕਿਆ ਹੈ ਪਰ ਇਸ ‘ਤੇ ਵੀ ਨਿਆਂਪਾਲਿਕਾ ਨੇ ਆਪਣੇ ਸੁਧਾਰ ਖੁਦ ਕਰ ਸਕਣ ਦੀ ਸ਼ਕਤੀ ਦਾ ਅਹਿਸਾਸ ਦੇਸ਼ ਨੂੰ ਕਰਵਾਇਆ ਪਰ ਹਾਲੇ ਵੀ ਦੇਸ਼ਵਾਸੀ ਸੁਧਾਰਾਂ ਨੂੰ ਲੈ ਕੇ  ਸੁਪਰੀਮ ਕੋਰਟ ਦਾ ਮੂੰਹ ਦੇਖ ਰਹੇ ਹਨ ਹਾਲ ਦੀ ‘ਸਿਲੇਕਿਟ ਲਿਸਟਿੰਗ ‘ ਦੇ ਦੋਸ਼ਾਂ ਨੂੰ ਵੀ ਕਿਤੇ ਨਾ ਕਿਤੇ ਖੱਬੇ ਪੱਖੀ ਕਾਨੂੰਨੀ ਵਿਦਵਾਨਾਂ ਜਾਂ ਲੋਕਾਂ ਦੀ ਸੋਚ ਅਤੇ ਪੱਖਪਾਤ ਕਹਿ ਕੇ ਪੱਲਾ ਝਾੜ ਲਿਆ ਜਾਵੇਗਾ,  ਜਦੋਂ ਕਿ ਨਿਆਂਪਾਲਿਕਾ ‘ਤੇ ਇਹ ਜਿੰਮੇਵਾਰੀ ਸਦਾ ਬਣੀ ਰਹਿੰਦੀ ਹੈ ਕਿ ਉਸ ਦੇ ਦਰਵਾਜੇ ‘ਤੇ ਖੜ੍ਹੇ ਪੀੜਤਾਂ ਅਤੇ ਉਸ ਦਾ ਨਿਆਂ ਦੇਖ ਰਹੇ ਦੇਸ਼ਵਾਸੀਆਂ ਨੂੰ ਕਿਤੇ ਵੀ ਇਹ ਨਹੀਂ ਲੱਗਣਾ ਚਾਹੀਦਾ ਕਿ ਕਿਸੇ ਨਾਲ ਅਨਿਆਂ ਹੋਇਆ ਹੈ ਪਰ ਹੁਣ ਦੇਸ਼ ‘ਚ ਦੇਸ਼ਵਾਸੀਆਂ ਦਾ ਅਨਿਆਂ  ਹੋਣ ਦਾ ਰੋਣਾ ਜ਼ਿਆਦਾ ਹੈ ਅਤੇ ਨਿਆਂ ਨੂੰ ਦੂਰ ਦੀ ਕੌਡੀ ਦੱਸਿਆ ਜਾ ਰਿਹਾ ਹੈ ਕਿਉਂ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.