ਗੀਤ ਰਾਹੀਂ ਪੁਲਿਸ ਨੂੰ ਵੰਗਾਰਨ ਵਾਲਾ ਗਾਇਕ ਪੁਲਿਸ ਨੇ ਕੀਤਾ ਗ੍ਰਿਫਤਾਰ

0
19

‘ਇੱਕ ਡੱਬ ’ਚ ਦੂਸਰਾ ਗੱਡੀ ’ਚ ਦੋ-ਦੋ ਰੱਖਦੈ ਹਥਿਆਰ’ ਵਾਲਾ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਗਿ੍ਰਫਤਾਰ

ਪਟਿਆਲ, (ਖੁਸ਼ਵੀਰ ਸਿੰਘ ਤੂਰ)। ਆਪਣੇ ਗੀਤ ਰਾਹੀਂ ਪੁਲਿਸ ਨੂੰ ਵੰਗਾਰਨ ਵਾਲੇ ਅਤੇ ਹਥਿਆਰਾਂ ਦੀ ਗੱਲ ਕਰਨ ਵਾਲੇ ਗਾਇਕ ਤੇ ਗੀਤਕਾਰ ਸ੍ਰੀ ਬਰਾੜ ਨੂੰ ਆਖਰ ਪੁਲਿਸ ਨੇ ਆਪਣੀ ਹਿੰਮਤ ਦਿਖਾ ਦਿੱਤੀ ਹੈ। ਉਕਤ ਕਲਾਕਾਰ ਨੇ ਆਪਣੇ ਗੀਤ ਰਾਹੀਂ ਆਪਣੇ ਆਪ ਨੂੰ ਵੱਡਾ ਨਾਢੂ ਖਾਂ ਗਰਦਾਨਿਆ ਹੈ। ਉਕਤ ਕਲਾਕਾਰ ਨੇ ਆਪਣੇ ਗੀਤ ਰਾਹੀਂ ਆਪਣੇ ਯਾਰਾਂ ਨੂੰ ਜੇਲ੍ਹਾਂ ’ਚੋਂ ਕੱਢਣ ਤੱਕ ਦੀ ਗੱਲ ਕਹੀ ਗਈ ਹੈ। ਗਾਇਕ ਸ੍ਰੀ ਬਰਾੜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸਦੇ ਹੋਰਨਾਂ ਸਾਥੀਆਂ ਖਿਲਾਫ਼ ਵੀ ਮਾਮਲਾ ਦਰਜ਼ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਗਾਇਕ ਤੇ ਗੀਤਕਾਰ ਸ੍ਰੀ ਬਰਾੜ ਤੇ ਨਵੇਂ ਗੀਤ ‘ਜਾਨ’ ਕੱਢਿਆ ਗਿਆ ਹੈ, ਜਿਸ ਦੇ ਬੋਲ ਹਨ ਇੱਕ ਡੱਬ ’ਚ ਦੂਸਰਾ ਗੱਡੀ ’ਚ ਦੋ-ਦੋ ਰੱਖਦੇ ਹਥਿਆਰ ਵੇ। ਗਾਇਕ ਬਾਰਬੀ ਮਾਨ ਵੱਲੋਂ ਗਾਇਆ ਇਹ ਗੀਤ ਜਿਸ ’ਚ ਸ਼੍ਰੀ ਬਰਾੜ ਨੇ ਵੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਇਹ ਗੀਤ ਸ਼੍ਰੀ ਬਰਾੜ ਵੱਲੋਂ ਹੀ ਲਿਖਿਆ ਗਿਆ ਹੈ।

ਇਸ ਗੀਤ ਵਿੱਚ ਬੰਦੂਕ ਸੱਭਿਆਚਾਰ ਨੂੰ ਉਤਸਾਹਿਤ ਕਰਦਿਆਂ ਪੁਲਿਸ ਦੀ ਛਵੀ ਖਿਲਾਫ਼ ਵੀ ਕਾਫ਼ੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਥਾਣਾ ਸਿਵਲ ਲਾਇਨ ਵਿਖੇ ਸ੍ਰੀ ਬਰਾੜ ਉਰਫ਼ ਪਵਨਦੀਪ ਸਿੰਘ ਵਾਸੀ ਸੈਕਟਰ 91 ਮੁਹਾਲੀ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਉਸ ਖਿਲਾਫ਼ ਧਾਰਾ ਪੁਲਿਸ ਇੰਸਟੀਮੈਂਟ ਟੂੰ ਡਿਸਅਫੈਕਸ਼ਨ ਐਕਟ 1922 ਅਤੇ 500, 501, 502, 505, 115, 116, 120-ਬੀ ਆਈਪੀਸੀ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਵਿਰਕਮ ਜੀਤ ਦੁੱਗਲ ਨੇ ਦੱਸਿਆ ਕਿ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਨੂੰ ਗਿ੍ਰਫਤਾਰ ਵੀ ਕਰ ਲਿਆ ਹੈ ਅਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਪੁਛਗਿੱਛ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.