Sister Veera | ਭੈਣ ਦਾ ਵੀਰਾ
ਮਾਂ ਦਾ ਲਾਡਲਾ, ਪਿਓ ਦਾ ਹੀਰਾ
ਹੀਰੇ ਤੋਂ ਵੀ ਉੁਪਰ, ਭੈਣ ਦਾ ਵੀਰਾ
ਲੰਮੀ ਉਹਦੀ ਉਮਰ ਦਰਾਜ ਹੋਵੇ,
ਵਕਤ ਉਹਦਾ ਸਦਾ ਮੁਥਾਜ ਹੋਵੇ
ਉੱਚੀਆਂ ਉਹ ਬੁਲੰਦੀਆਂ ਛੋਹਵੇ,
ਛੋਟੇ-ਵੱਡੇ ਦਾ ਪੂਰਾ ਲਿਹਾਜ ਹੋਵੇ
ਸੰਸਕਾਰਾਂ ’ਚ ਹੋਵੇ ਪੂਰਾ ਲੱਥ-ਪੱਥ,
ਕਰਨ ਬਜ਼ੁਰਗ ਵਡਿਆਈ ’ਚ ਸੱਥ
ਰੱਖੜ ਪੁੰਨਿਆ ’ਤੇ ਬੰਨ੍ਹਾਂ ਰੱਖੜੀ,
ਵੀਰੇ ਮੇਰੇ ਦੀ ਪਹਿਚਾਨ ਹੈ ਵੱਖਰੀ
ਭੈਣ ਦਾ ਸਦਾ ਉਹ ਸਤਿਕਾਰ ਕਰੇ,
ਤਾਂ ਹੀ ਉਸ ਤੋਂ ਮੇਰੀ ਜਾਨ ਵਰੇ
ਰੱਬ ਅੱਗੇ ‘ਖੰਨਾ’ ਕਰੇ ਅਰਦਾਸ,
ਮਾਂ-ਪਿਓ ਦੀ ਉਹ ਕਰੇ ਪੂਰੀ ਆਸ
ਲੈਕਚਰਾਰ ਅਜੀਤ ਖੰਨਾ
ਮੋ. 84376-60510
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.