ਪੱਤਰਕਾਰਾਂ ਵੱਲੋਂ ਲਗਾਤਾਰ ਦੂਜੇ ਦਿਨ ਦਿੱਤੇ ਧਰਨੇ ਮਗਰੋਂ ਐੱਸਐਸਪੀ ਫਿਰੋਜ਼ਪੁਰ ਖੁਦ ਪਹੁੰਚੇ ਧਰਨੇ ‘ਚ

0
20

ਮਾਮਲਾ ਪੱਤਰਕਾਰਾਂ ਨਾਲ ਹੋ ਰਹੀਆਂ ਵਧੀਕੀਆਂ ਦਾ

ਫਿਰੋਜ਼ਪੁਰ,(ਸਤਪਾਲ ਥਿੰਦ)। ਪੁਲਿਸ ਵਧੀਕੀਆਂ ਦੇ ਖਿਲਾਫ਼ ਪੱਤਰਕਾਰ ਭਾਈਚਾਰੇ ਵੱਲੋਂ ਲਗਾਤਾਰ ਦੂਜੇ ਦਿਨ ਐੱਸਐੱਸਪੀ ਦਫਤਰ ਫਿਰੋਜ਼ਪੁਰ ਸਾਹਮਣੇ ਧਰਨਾ ਪ੍ਰਦਰਸ਼ਨ ਕਰਦਿਆ ਪੁਲਿਸ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਕਸਬਿਆਂ ਤੋਂ ਪੱਤਰਕਾਰ ਕਾਲੀਆਂ ਪੱਟੀਆਂ ਬੰਨ ਕੇ ਧਰਨੇ ‘ਚ ਸ਼ਾਮਲ ਹੋਏ। ਇਸ ਰੋਸ ਧਰਨੇ ਵਿਚ ਪ੍ਰਰੈੱਸ ਕਲੱਬ ਫਿਰੋਜ਼ਪੁਰ ਦੇ ਸਾਬਕਾ ਜਨਰਲ ਸਕੱਤਰ ਗੁਰਨਾਮ ਸਿੱਧੂ ‘ਤੇ ਬੀਤੀ 12 ਅਗਸਤ ਨੂੰ ਪ੍ਰੈਸ ਕਲੱਬ ਦੇ ਅੰਦਰ ਕੀਤੇ ਗਏ ਕਾਤਲਾਨਾ ਹਮਲੇ, ਉਸ ਤੋਂ ਬਾਅਦ ਗੁਰਨਾਮ ਸਿੱਧੂ ਅਤੇ ਪੱਤਰਕਾਰ ਜਸਪਾਲ ਸਿੰਘ ‘ਤੇ ਦਰਜ ਕੀਤੇ ਗਏ ਪਰਚੇ, ਇਸ ਤੋਂ ਇਲਾਵਾ ਹੋਰ ਪੱਤਰਕਾਰਾਂ ਦੇ ਪਰਿਵਾਰਾਂ ‘ਤੇ ਦਰਜ ਮੁਕੱਦਮੇ ਤੇ ਆਰਟੀਓ ਦਫਤਰ ਵਿਚ ਕਵਰੇਜ ਕਰਨ ਗਏ ਪੱਤਰਕਾਰ ਜਗਦੀਸ਼ ਕੁਮਾਰ ਨੂੰ ਬੰਦੀ ਬਣਾਏ ਜਾਣ ਦੇ ਮਾਮਲਿਆਂ ਵਿਚ ਪੁਲਿਸ ਦੀ ਸ਼ੱਕੀ ਭੂਮਿਕਾ ‘ਤੇ ਸਵਾਲ ਚੁੱਕਦਿਆਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ।

ਪੱਤਰਕਾਰਾਂ ਦੇ ਵੱਧ ਰਹੇ ਰੋਅ ਦੇਖਦਿਆ ਧਰਨੇ ‘ਚ ਖੁਦਂ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਵੱਲੋਂ ਪਹੁੰਚ ਕੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਤਿੰਨ ਦਿਨਾਂ ‘ਚ ਉਹਨਾਂ ਦੇ ਮਸਲਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਤਿੰਨ ਦਿਨਾਂ ‘ਚ ਮਸਾਲ ਹੱਲ ਨਹੀਂ ਹੁੰਦਾ ਤਾਂ ਸੰਘਰਸ਼ ਹੋਰ ਤਿੱਖ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਵੱਲੋਂ ਡੀਸੀ ਦਫਤਰ ਸਾਹਮਣੇ ਵੀ ਧਰਨਾ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.