ਓਪਰਾ ਬੰਦਾ (Stranger)

0
1002

ਓਪਰਾ ਬੰਦਾ (Stranger)

ਬਚਪਨ ਦੀਆਂ ਯਾਦਾਂ ਅਤੇ ਦਾਦੀ ਦੇ ਲਾਡ-ਪਿਆਰ ਦੀਆਂ ਅਣਗਿਣਤ ਯਾਦਾਂ ਅੱਜ ਵੀ ਜ਼ਿਹਨ ਵਿਚ ਤਾਜੀਆਂ ਹਨ ਤੁਹਾਡੇ ਨਾਲ ਦਾਦੀ ਨਾਲ ਜੁੜੀ ਇੱਕ ਪਿਆਰੀ ਜਿਹੀ ਯਾਦ ਸਾਂਝੀ ਕਰਦੇ ਹਾਂ, ਜਿਸਨੂੰ ਯਾਦ ਕਰਕੇ ਅੱਜ ਵੀ ਮੇਰੇ ਚਿਹਰੇ ’ਤੇ ਮਿੱਠੀ ਜਿਹੀ ਮੁਸਕਰਾਹਟ ਫੈਲ ਜਾਂਦੀ ਹੈ

ਨਿੱਕੇ ਹੁੰਦੇ ਮੈਨੂੰ ਇੱਕ ਵਾਰੀ ਪਾਣੀਝਾਰਾ ਨਿੱਕਲਿਆ ਪਾਪਾ ਜੀ ਨੇ ਮੇਰੀ ਮੰਮੀ ਨੂੰ ਤਿਆਰ ਹੋਣ ਲਈ ਕਿਹਾ ਕਿ ਮੁੰਡੇ ਨੂੰ ਸ਼ਹਿਰ ਡਾਕਟਰ ਨੂੰ ਦਿਖਾ ਕੇ ਆਉਣਾ ਹੈ ਜਦੋਂ ਇਸ ਗੱਲ ਦਾ ਪਤਾ ਮੇਰੀ ਦਾਦੀ ਨੂੰ ਲੱਗਿਆ ਤਾਂ ਉਹ ਮੇਰੇ ਪਿਤਾ ਜੀ ਨੂੰ ਕਹਿਣ ਲੱਗੀ, ‘‘ਵੇ ਬਾਬੂ ਭਾਈ ਤੇਰੀ ਅਕਲ ਨੂੰ ਕੀ ਹੋ ਗਿਆ, ਭਲਾ ਪਾਣੀਝਾਰੇ ’ਚ ਜੁਆਕ ਨੂੰ ਘਰੋਂ ਬਾਹਰ ਕੌਣ ਕੱਢਦੈ? ਬਹਿ ਜੋ ਚੁੱਪ ਕਰਕੇ, ਕੋਈ ਸ਼ਹਿਰ-ਸ਼ੂਹਰ ਨਹÄ ਜਾਣਾ, ਮੈਂ ਆਪੇ ਆਥਣੇ ਪਿੰਡ ਆਲੇ ਬਾਬੇ ਤੋਂ ਥੌਲਾ ਪੁਆ ਲਿਆਊਂ’’

ਪਿਤਾ ਜੀ ਅਧਿਆਪਕ ਅਤੇ ਅਗਾਂਹਵਧੂ ਖਿਆਲਾਂ ਦੇ ਹੋਣ ਕਰਕੇ ਦਾਦੀ ਨੂੰ ਕਹਿਣ ਲੱਗੇ, ‘‘ਬੇਬੇ ਮੈਂ ਨਹÄ ਮੰਨਦਾ ਹਥੌਲੇ-ਹਥੂਲੇ ਨੂੰ, ਮੈਂ ਤਾਂ ਡਾਕਟਰ ਨੂੰ ਹੀ ਦਿਖਾ ਕੇ ਆਊਂਗਾ’’ ਕੋਈ ਵਾਹ ਨਾ ਚੱਲਦੀ ਵੇਖ ਕੇ ਦਾਦੀ ਬੁੜਬੁੜ ਕਰਦੀ ਗਲੀ ਵਿੱਚ ਆ ਖੜੋਤੀ ਕਿ ਸਾਹਮਣੇ ਤੋਂ ਰੂੜਾ ਤਾਇਆ ਆ ਗਿਆ ਤੇ ਦਾਦੀ ਨੂੰ ਕਹਿਣ ਲੱਗਾ, ‘‘ਤਾਈ ਤੂੰ ਇੱਥੇ ਕਿਵੇਂ ਖੜ੍ਹੀ ਐਂ?’’

‘‘ਵੇ ਪੁੱਤ, ਕੀ ਦੱਸਾਂ, ਬਾਬੂ ਦੇ ਮੁੰਡੇ ਨੂੰ ਪਾਣੀਝਾਰਾ ਨਿੱਕਲ ਆਇਆ ਤੇ ਦੋਵੇਂ ਜੀ ਜੁਆਕ ਨੂੰ ਸ਼ਹਿਰ ਲਿਜਾਣ ਲਈ ਤਿਆਰ ਹੋਏ ਬੈਠੇ ਨੇ, ਅਖੇ ਡਾਕਟਰ ਨੂੰ ਦਿਖਾ ਕੇ ਆਵਾਂਗੇ…, ਭਲਾ ਪਿੰਡ ਆਲੇ ਬਾਬੇ ਤੋਂ ਉੱਤੋਂ ਦੀ ਹੈ ਕੋਈ ਸਿਆਣਾ ਇਸ ਦੁਨੀਆਂ ’ਚ? ਇੱਕ ਥੌਲੇ ’ਚ ਜੁਆਕ ਟੱਲੀ ਵਰਗਾ ਕਰ ਦੇਣਗੇ ਵੀਹ ਵਾਰੀ ਜੁਆਕਾਂ ’ਤੇ ਵਗਦੀਆਂ ਇਹੋ-ਜਿਹੀਆਂ ਤੱਤੀਆਂ-ਠੰਢੀਆਂ ’ਵਾਵਾਂ ਜ਼ਰੂਰੀ ਡਾਕਟਰਾਂ ਤੋਂ ਸੂਏ ਲੁਆਈ ਜਾਣੇ ਨੇ ਮੈਂ ਤਾਂ ਪੰਜ ਪਾਲ ਲਏ, ਇਨ੍ਹਾਂ ਨੇ ਨਿਆਰਾ ਜੰਮਿਐ… ਪੁੱਤ ਬਣ ਕੇ, ਤੂੰ ਹੀ ਅੱਦਰ ਜਾ ਕੇ ਸਮਝਾ ਬਾਬੂ ਨੂੰ’’

‘‘ਕੋਈ ਗੱਲ ਨ੍ਹÄ ਤਾਈ, ਸਗਮਾ ਦੀ ਦਿਖਾ ਆਉਣ ਦੇ ਡਾਕਟਰ ਨੂੰ ਕੀ ਪਿਆ ਹਥੌਲਿਆਂ ’ਚ… ਚੱਲ ਮੈਂ ਦੇਖਾਂ ਕੀ ਹਾਲ ਐ ਭਤੀਜ ਦਾ?’’ ਦਾਦੀ ਨੂੰ ਉਮੀਦ ਸੀ ਕਿ ਰੂੜਾ ਉਹਦੀ ਹਾਂ ਵਿੱਚ ਹਾਂ ਮਿਲਾ ਕੇ ਮੇਰੇ ਪਾਪਾ ਜੀ ਨੂੰ ਸਮਝਾਵੇਗਾ, ਪਰ ਰੂੜੇ ਦਾ ਜਵਾਬ ਸੁਣ ਕੇ ਦਾਦੀ ਦਾ ਪਾਰਾ ਹੋਰ ਚੜ੍ਹ ਗਿਆ

ਉਸ ਨੇ ਤਾਏ ਰੂੜੇ ਨੂੰ ਸੋਟੀ ਨਾਲ ਰੋਕਦੇ ਕਿਹਾ, ‘‘ਨਾ ਭਾਈ, ਭਾਵੇਂ ਰਾਜੀ ਰਹਿ ਤੇ ਭਾਵੇਂ ਗੁੱਸੇ, ਪਾਣੀਝਾਰੇ ’ਚ ਮੈਂ ਨ੍ਹÄ ਓਪਰਾ ਬੰਦਾ ਆਪਣੇ ਪੋਤੇ ਦੇ ਮੱਥੇ ਲੱਗਣ ਦਿੰਦੀ’’ ਤਾਇਆ ਰੂੜਾ ਹੱਸਦਾ ਹੋਇਆ ਚਲਾ ਗਿਆ ਅਤੇ ਦਾਦੀ ਘਰ ਦੇ ਬਾਹਰ ਬਣੀ ਚੌਂਕੜੀ ’ਤੇ ਜਾ ਬੈਠੀ ਏਨੇ ਨੂੰ ਨੰਤੀ ਅੰਬੋ, ਖੇਤ ਰੋਟੀ ਫੜਾਉਣ ਜਾਂਦੀ-ਜਾਂਦੀ, ਦਾਦੀ ਨੂੰ ਇਉਂ ਬੈਠੀ ਵੇਖ ਕੇ ਰੁਕ ਗਈ ਤੇ ਪੁੱਛਣ ਲੱਗੀ, ‘‘ਕੀ ਗੱਲ ਪ੍ਰਸਿੰਨੀਏ, ਚੁੱਪ-ਚਪੀਤੀ ਜੀ ਬੈਠੀ ਏਂ ਕੁੜੇ ਕਿਵੇਂ, ਘਰੇ ਕੋਈ ਗੱਲ ਤਾਂ ਨ੍ਹÄ ਹੋਗੀ?’’ ‘ਕਾਹਨੂੰ ਭੈਣੇ, ਬਾਬੂ ਦੇ ਮੁੰਡੇ ਦੇ ਪਾਣੀਝਾਰਾ ਨਿੱਕਲ ਆਇਆ ਤੇ ਦੋਵੇਂ ਜੀਅ ਜੁਆਕ ਨੂੰ ਸ਼ਹਿਰ ਲਿਜਾਣ ਨੂੰ ਤਿਆਰ ਹੋਏ ਬੈਠੇ ਐ, ਅਖੇ ਡਾਕਟਰ ਨੂੰ ਦਿਖਾ ਕੇ ਆਵਾਂਗੇ’’

‘ਲੈ ਬੂ ਨੀ, ਕੀ ਹੋ ਗਿਆ ਬਾਬੂ ਦੇ ਡਮਾਕ ਨੂੰ ? ਪਾਣੀਝਾਰੇ ਦਾ ਤਾਂ ਆਪਣੇ ਪਿੰਡ ਆਲਾ ਬਾਬਾ ਐਹੋ-ਜਿਹਾ ਥੌਲਾ ਪਾਉਂਦਾ ਹੈ ਬਈ ਬੰਦਾ ਮਿੰਟ ’ਚ ਨੌਂ-ਬਰ-ਨੌਂ ਹੋ ਜਾਂਦਾ ਐ ਆਥਣੇ ਮੈਂ ਚੱਲੂੰ ਤੇਰੇ ਨਾਲ, ਤੇ ਆਪਾਂ ਦੋਵੇਂ ਥੌਲਾ ਪੁਆ ਲਿਆਵਾਂਗੀਆਂ ਹੁਣ ਭਲਾ ਕਿਵੇਂ ਐ ਜੁਆਕ. ਨਹÄ ਤਾਂ ਭੈਣੇ ਮੈਂ ਆਪ ਅੰਦਰ ਆ ਕੇ ਵੇਂਹਦੀ, ਪਰ ਤੈਨੂੰ ਤਾਂ ਪਤੈ ਪਾਣੀਝਾਰੇ ’ਚ ਓਪਰਾ ਬੰਦਾ ਮੱਥੇ ਨਹÄ ਲੁਆਈਦਾ’’ ਕਹਿ ਕੇ ਨੰਤੀ ਜਾਣ ਹੀ ਲੱਗੀ ਸੀ ਕਿ ਦਾਦੀ ਨੇ ਉੱਠ ਕੇ ਓਸਦੀ ਬਾਂਹ ਫੜ ਲਈ ਤੇ ਕਹਿਣ ਲੱਗੀ, ‘‘ਭੈਣੇ ਤੂੰ ਕਦੋਂ ਤੋਂ ਓਪਰੀ ਹੋ ਗਈ, ਜਿਹੋ ਜਾ ਮੇਰਾ ਪੋਤਾ ਉਹੋ ਜਿਹਾ ਤੇਰਾ, ਚੱਲ ਅੰਦਰ ਆ ਤੇ ਸਮਝਾ ਬਾਬੂ ਨੂੰ’’ ਦਾਦੀ, ਅੰਬੋ ਨੰਤੀ ਨੂੰ ਬਾਹੋਂ ਫੜੀ ਅੰਦਰ ਨੂੰ ਲਈ ਆ ਰਹੀ ਸੀ
ਡਾ. ਪ੍ਰਦੀਪ ਕੌੜਾ
ਗਣੇਸ਼ਾ ਬਸਤੀ, ਬਠਿੱਡਾ
ਮੋ. 95011-15200

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.