ਸੰਘਰਸ਼ੀ ਜੋਸ਼ : ਕੋਕੇੇ, ਛਾਪਾਂ ਤੇ ਮੁੰਦਰੀਆਂ ਦੇ ਕੰਮ ਵਾਲਾ ਸੰਘਰਸ਼ ’ਚ ਵੰਡ ਰਿਹੈ ਸ਼ੈਂਪੂ-ਕੰਘੇ

0
2

ਦਿੱਲੀ ਅੰਦੋਲਨ ’ਚ ਹੁਣ ਤੱਕ ਲਗਾ ਚੁੱਕਾ ਹੈ ਚਾਰ ਗੇੜੇ

ਬਠਿੰਡਾ, (ਸੁਖਜੀਤ ਮਾਨ)ਬਠਿੰਡਾ ਦਾ ਨੌਜਵਾਨ ਗੁਰਵਿੰਦਰ ਸ਼ਰਮਾ ਆਮ ਦਿਨਾਂ ’ਚ ਕੋਕੇ, ਛਾਪਾਂ ਅਤੇ ਮੁੰਦਰੀਆਂ ਦੇ ਕੰਮ ’ਚ ਰੁੱਝਿਆ ਹੁੰਦਾ ਹੈ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਚੱਲਿਆ ਤਾਂ ਸੰਘਰਸ਼ਕਾਰੀਆਂ ਲਈ ਉਸਨੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਥੈਲੇ ਭਰ ਲਏ ਤੇ ਦਿੱਲੀ ਪੁੱਜ ਗਿਆ ਸੰਘਰਸ਼ਕਾਰੀਆਂ ਨੂੰ ਕਿਸੇ ਚੀਜ਼ ਦੀ ਘਾਟ ਨਾ ਰਹੇ ਇਹ ਗੱਲ ਉਹ ਹਰ ਵੇਲੇ ਸੋਚਦਾ ਰਹਿੰਦਾ ਹੈ

ਵੇਰਵਿਆਂ ਮੁਤਾਬਿਕ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਕਿੱਤੇ ਪੱਖੋਂ ਸਵਰਨਕਾਰੀ ਦਾ ਕੰਮ ਕਰਦਾ ਹੈ ਉਸ ਕੋਲ ਜ਼ਮੀਨ ਥੋੜ੍ਹੀ ਹੈ ਪਰ ਜਾਗਦੀ ਜ਼ਮੀਰ ਵਾਲਾ ਹੈ ਤਾਂ ਹੀ ਤਾਂ ਜ਼ਮੀਨਾਂ ਵਾਲਿਆਂ ਦਾ ਦਰਦ ਵੰਡਾਉਣ ’ਚ ਹਿੱਸਾ ਪਾ ਰਿਹੈ ਗੁਰਵਿੰਦਰ ਟਰਾਲੀਆਂ ਦੇ ਵਿਚਕਾਰ ਗੇੜੇ ਲਾਉਂਦਾ ਹੋਕਾ ਦਿੰਦਾ ਹੈ ‘ ਜ਼ੁਰਾਬਾ ਲੈ ਲਓ, ਟੋਪੀਆਂ ਲੈ ਲਓ, ਕੰਘੇ, ਸ਼ੀਸ਼ੇ, ਟੁੱਥ-ਪੇਸਟ, ਬੁਰਸ਼ ਲੈ ਲਓ ਗੁਰਵਿੰਦਰ ਦੱਸਦਾ ਹੈ ਕਿ ਸੰਘਰਸ਼ਕਾਰੀਆਂ ਦੇ ਹੌਂਸਲੇ ਪੂਰੇ ਬੁਲੰਦ ਨੇ ਉਨ੍ਹਾਂ ਨੂੰ ਸੰਘਰਸ਼ ਦੌਰਾਨ ਰੋਜ਼ਾਨਾ ਵਰਤੋਂ ਦੀਆਂ ਚੀਜਾਂ ਦੀ ਕੋਈ ਕਮੀਂ ਨਾ ਰਹੇ

ਇਸ ਗੱਲ ਲਈ ਉਹ ਲਗਾਤਾਰ ਸੇਵਾ ’ਚ ਜੁਟਿਆ ਹੋਇਆ ਉਸਨੇ ਦੱਸਿਆ ਕਿ ਉਹ ਸੰਘਰਸ਼ ’ਚ ਮੱਦਦ ਲਈ ਕਿਸੇ ਤੋਂ ਕੋਈ ਪੈਸੇ ਨਹੀਂ ਲੈਂਦਾ ਸਗੋਂ ਜੋ ਸਹਿਯੋਗ ਵਜੋਂ ਸਮਾਨ ਇਕੱਠਾ ਹੋ ਜਾਂਦਾ ਹੈ ਤਾਂ ਉਹ ਦਿੱਲੀ ਜਾ ਕੇ ਸੰਘਰਸ਼ਕਾਰੀਆਂ ਨੂੰ ਵੰਡ ਦਿੱਤਾ ਜਾਂਦਾ ਹੈ ਪੁੱਛੇ ਜਾਣ ’ਤੇ ਉਸਨੇ ਦੱਸਿਆ ਕਿ ਉਹ ਹੁਣ ਤੱਕ ਤਰਪਾਲਾਂ, ਰੱਸੇ, ਪੋਲੀਥੀਨ, ਟੁੱਥ-ਪੇਸ਼ਟ, ਬੁਰਸ਼, ਸ਼ੈਂਪੂ, ਕੰਘੇ, ਜੁਰਾਬਾਂ, ਟੋਪੀਆਂ, ਚੁਹਾਰੇ ਤੇ ਹੋਰ ਡਰਾਈ ਫਰੂਟ ਅਤੇ ਦਵਾਈਆਂ ਆਦਿ ਸੰਘਰਸ਼ ’ਚ ਵੰਡ ਚੁੱਕਾ ਹੈ ਤੇ ਇਹ ਸੇਵਾ ਲਗਾਤਾਰ ਜਾਰੀ ਹੈ

ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਦਿੱਲੀ ਸੰਘਰਸ਼ ’ਚ ਜਾਂਦਾ ਹੈ ਤਾਂ ਜਿਵੇਂ ਹੀ ਉੱਥੋਂ ਉਸਨੂੰ ਪਤਾ ਲੱਗਦਾ ਹੈ ਕਿ ਹੁਣ ਕਿਸ ਚੀਜ਼ ਦੀ ਸੰਘਰਸ਼ਕਾਰੀਆਂ ਨੂੰ ਜ਼ਿਆਦਾ ਲੋੜ ਹੈ ਤਾਂ ਉਹ ਚੀਜਾਂ ਇਕੱਠੀਆਂ ਕਰਕੇ ਫਿਰ ਅੰਦੋਲਨ ਵਾਲੀ ਥਾਂ ’ਤੇ ਪੁੱਜ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਉਸ ਵੱਲੋਂ ਅੰਦੋਲਨ ’ਚ ਲਗਾਏ ਜਾ ਰਹੇ ਇਨ੍ਹਾਂ ਗੇੜਿਆਂ ਕਾਰਨ ਕਈ ਅਜਿਹੇ ਵਿਅਕਤੀ ਜੋ ਕਿਸੇ ਕਾਰਨਵੱਸ ਅੰਦੋਲਨ ’ਚ ਨਹੀਂ ਪੁੱਜ ਸਕੇ ਪਰ ਸੰਘਰਸ਼ ’ਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਤਾਂ ਉਸ ਨਾਲ ਸੰਪਰਕ ਕਰਕੇ ਲੋੜੀਂਦੀਆਂ ਚੀਜ਼ਾਂ ਪਹੁੰਚਾ ਦਿੰਦੇ ਹਨ ਤਾਂ ਜੋ ਦਿੱਲੀ ਪੁੱਜਦੀਆਂ ਕੀਤੀਆਂ ਜਾਣ ਗੁਰਵਿੰਦਰ ਸ਼ਰਮਾ ਸਮੇਤ ਉਸਦੇ ਨਾਲ ਸਹਿਯੋਗੀ ਰਵੀ ਬਰਾੜ, ਤਲਵਿੰਦਰ ਲਾਡੀ ਅਤੇ ਭਗਤ ਸਿੰਘ ਸਰਾਂ ਆਦਿ ਹਨ

ਜੋ ਕਿਸਾਨ ਅੰਦੋਲਨ ’ਚ ਸਮਾਨ ਵੰਡਣ ਲਈ ਉਸਦੀ ਮੱਦਦ ਕਰਦੇ ਹਨ ਦੱਸਣਯੋਗ ਹੈ ਕਿ ਗੁਰਵਿੰਦਰ ਸ਼ਰਮਾ ਇਸ ਕਿਸਾਨ ਅੰਦੋਲਨ ਦੌਰਾਨ ਹੀ ਨਹੀਂ ਸਗੋਂ ਆਮ ਦਿਨਾਂ ’ਚ ਵੀ ਸਮਾਜ ਸੇਵਾ ਲਈ ਤਤਪਰ ਰਹਿੰਦਾ ਹੈ ਨਿੱਜੀ ਸਕੂਲਾਂ ਵੱਲੋਂ ਫੀਸਾਂ ਆਦਿ ਸਮੇਤ ਹੋਰ ਸਟੇਸ਼ਨਰੀ ਆਦਿ ਦਾ ਮਾਪਿਆਂ ’ਤੇ ਬੋਝ ਵਧਾਇਆ ਗਿਆ ਤਾਂ ਉਸਨੇ ਪੇਰੈਂਟਸ ਐਸੋਸੀਏਸਨ ਦਾ ਗਠਨ ਕਰਕੇ ਨਿੱਜੀ ਸਕੂਲਾਂ ਖਿਲਾਫ਼ ਝੰਡਾ ਚੁੱਕਿਆ ਸੀ ਉਸ ਵੱਲੋਂ ਸਹਿਯੋਗ ਵੈਲਫੇਅਰ ਕਲੱਬ ਵੀ ਚਲਾਇਆ ਜਾ ਰਿਹਾ ਹੈ ਜਿਸ ਰਾਹੀਂ ਲੋੜਵੰਦਾਂ ਦੇ ਇਲਾਜ਼ ਤੋਂ ਇਲਾਵਾ ਹਰ ਸਾਲ ਸਰਦੀ ਦੇ ਦਿਨਾਂ ’ਚ ਲੋੜਵੰਦ ਵਿਦਿਆਰਥੀਆਂ ਨੂੰ ਬੂਟ-ਕੋਟੀਆਂ ਵੰਡੀਆਂ ਜਾਂਦੀਆਂ ਹਨ

ਇਹ ਸੇਵਾ ਜ਼ਾਰੀ ਰਹੇਗੀ : ਸ਼ਰਮਾ

ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਅੰਦੋਲਨਕਾਰੀਆਂ ਤੱਕ ਸਮਾਨ ਪਹੁੰਚਾਉਣ ਲਈ ਸਹਿਯੋਗੀਆਂ ਵੱਲੋਂ ਕਾਫੀ ਸਹਿਯੋਗ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਜਿੰਨਾਂ ਲੰਬਾ ਸਮਾਂ ਇਹ ਸੰਘਰਸ਼ ਚੱਲੇਗਾ ਓਨਾਂ ਸਮਾਂ ਉਸ ਵੱਲੋਂ ਸਹਿਯੋਗੀਆਂ ਦੇ ਸਹਿਯੋਗ ਨਾਲ ਇਹ ਸੇਵਾ ਵੀ ਜ਼ਾਰੀ ਰਹੇਗੀ ਤਾਂ ਜੋ ਸੰਘਰਸ਼ ’ਚ ਸ਼ਾਮਿਲ ਕਿਸਾਨਾਂ ਵੀਰਾਂ ਤੇ ਹੋਰਨਾਂ ਵਰਗਾਂ ਨੂੰ ਕਿਸੇ ਚੀਜ ਦੀ ਕਮੀਂ ਨਾ ਰਹੇ ਤੇ ਉਹ ਆਪਣਾ ਧਿਆਨ ਸੰਘਰਸ਼ ’ਚ ਹੀ ਕੇਂਦਰਿਤ ਰੱਖ ਸਕਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.