ਸਕੂਲੋਂ ਘਰੇ ਜਾ ਰਹੇ ਵਿਦਿਆਰਥੀ ਦੀ ਕੈਂਟਰ ਦੀ ਚਪੇਟ ’ਚ ਆਉਣ ਕਾਰਨ ਮੌਤ

0
118

ਸਕੂਲੋਂ ਘਰੇ ਜਾ ਰਹੇ ਵਿਦਿਆਰਥੀ ਦੀ ਕੈਂਟਰ ਦੀ ਚਪੇਟ ’ਚ ਆਉਣ ਕਾਰਨ ਮੌਤ

ਅਬੋਹਰ,(ਸੁਧੀਰ ਅਰੋੜਾ (ਸੱਚ ਕਹੂੰ))। ਅਬੋਹਰ ਫਾਜਿਲਕਾ ਕੌਮੀ ਰਾਜ ਮਾਰਗ ’ਤੇ ਅੱਜ ਇੱਕ ਸੜਕ ਹਾਦਸੇ ’ਚ ਪਿੰਡ ਨਿਹਾਲਖੇੜਾ ਨਿਵਾਸੀ ਅਤੇ ਡੀਏਵੀ ਸਕੂਲ ਅਬੋਹਰ ਦੇ ਇੱਕ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ। ਘਟਨਾ ਦਾ ਸਮਾਚਾਰ ਮਿਲਦੇ ਹੀ ਪੂਰੇ ਪਿੰਡ ਅਤੇ ਸਕੂਲ ਵਿੱਚ ਸੋਗ ਦੀ ਲਹਿਰ ਦੌੜ ਗਈ। ਘਟਨਾ ਦੇ ਬਾਅਦ ਕੈਂਟਰ ਚਾਲਕ ਕੈਂਟਰ ਛੱਡ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਨਿਹਾਲਖੇੜਾ ਨਿਵਾਸੀ ਪਿਉਸ਼ ਨਾਗਪਾਲ ਸਪੁੱਤਰ ਰਵਿੰਦਰ ਨਾਗਪਾਲ ਜੋ ਕਿ ਡੀਏਵੀ ਸਕੂਲ ’ਚ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਅੱਜ ਦੁਪਹਿਰ ਡੀਏਵੀ ਸਕੂਲ ਵਿੱਚ ਪੇਪਰ ਦੇਕੇ ਆਪਣੀ ਸਕੂਟੀ ’ਤੇ ਸਵਾਰ ਹੋਕੇ ਵਾਪਸ ਜਾ ਰਿਹਾ ਸੀ ਕਿ ਮਿਲਟਰੀ ਛਾਉਣੀ ਦੇ ਨੇੜੇ ਇੱਕ ਕੈਂਟਰ ਨੇ ਉਸਨੂੰ ਟੱਕਰ ਮਾਰ ਦਿੱਤੀ

ਜਿਸ ਨਾਲ ਉਹ ਸੜਕ ’ਤੇ ਡਿੱਗ ਕੇ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ, ਆਸਪਾਸ ਦੇ ਲੋਕਾਂ ਨੇ ਉਸਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ।ਨਗਰ ਥਾਣਾ ਨੰਬਰ 1 ਦੀ ਪੁਲਿਸ ਘਟਨਾ ਦਾ ਸਮਾਚਾਰ ਸੁਣ ਘਟਨਾ ਸਥਾਨ ’ਤੇ ਪਹੁੰਚੀ ਅਤੇ ਵਾਹਨਾਂ ਨੂੰ ਕਬਜੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.