ਬਰਨਾਲਾ ਵਿਖੇ ਪੱਕੇ ਮੋਰਚੇ ’ਚ ਮੀਟਿੰਗ ਦੌਰਾਨ ਪਿੰਡ ਗੁਰਮ ਦੇ ਕਿਸਾਨ ਸੁਖਦੇਵ ਸਿੰਘ ਸਿੱਧੂ ਦੀ ਮੌਤ

0
6

10 ਲੱਖ ਦਾ ਮੁਆਵਜ਼ਾ ਤੇ ਇੱਕ ਜੀਅ ਲਈ ਸਰਕਾਰੀ ਨੌਕਰੀ ਤੋਂ ਇਲਾਵਾ ਪਰਿਵਾਰ ਸਿਰ ਚੜੇ ਸਮੁੱਚੇ ਕਰਜ਼ੇ ਦੀ ਮੁਆਫ਼ੀ ਪਿੱਛੋਂ ਕੀਤਾ ਜਾਵੇਗਾ ਸੰਸਕਾਰ – ਆਗੂ

ਬਰਨਾਲਾ, (ਜਸਵੀਰ ਸਿੰਘ ਗਹਿਲ) ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਦੇ ਸਥਾਨਕ ਜ਼ਿਲਾ ਪ੍ਰਧਾਨ ਦੀ ਰਿਹਾਇਸ ਅੱਗੇ ਚੱਲ ਰਹੇ ਪੱਕੇ ਮੋਰਚੇ ’ਚ ਆਗੂਆਂ ਦੀ ਅਹਿਮ ਮੀਟਿੰਗ ਦੌਰਾਨ ਪਿੰਡ ਗੁਰਮ ਦੇ ਕਿਸਾਨ ਮਾ. ਸੁਖਦੇਵ ਸਿੰਘ ਸਿੱਧੂ ਦੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਸੁਖਦੇਵ ਸਿੰਘ ਦੀ ਮਿ੍ਰਤਕ ਦੇਹ ਨੂੰ ਸਿਵਲ ਹਸਪਤਾਲ ਦਜ ਮੌਰਚਰੀ ਵਿੱਚ ਰਖਵਾ ਕੇ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਲਈ ਸਰਕਾਰੀ ਨੌਕਰੀ ਤੋਂ ਇਲਾਵਾ ਪਰਿਵਾਰ ਸਿਰ ਚੜੇ ਸਰਕਾਰੀ ਤੇ ਗੈਰ- ਸਰਕਾਰੀ ਕਰਜ਼ੇ ’ਤੇ ਲਕੀਰ ਮਾਰਨ ਪਿੱਛੋਂ ਮਿ੍ਰਤਕ ਕਿਸਾਨ ਦਾ ਸੰਸਕਾਰ ਕਰਨ ਦੀ ਮੰਗ ਰੱਖ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਹਰਦੀਪ ਟੱਲੇਵਾਲ, ਬੁੱਕਣ ਸਿੰਘ ਸੱਦੋਵਾਲ ਤੇ �ਿਸ਼ਨ ਛੰਨਾ ਨੇ ਦੱਸਿਆ ਕਿ ਕੇਂਦਰੀ ਹਕੂਮਤ ਦੁਆਰਾ ਖੇਤੀ ’ਚ ਸੁਧਾਰਾਂ ਦੇ ਨਾਂਅ ’ਤੇ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਜ਼ਿਲਾ ਪ੍ਰਧਾਨ ਯਾਦਵਿੰਦਰ ਸੰਟੀ ਦੇ ਸਥਾਨਕ ਲੱਖੀ ਕਲੋਨੀ ਸਥਿੱਤ ਘਰ ਅੱਗੇ ਚੱਲ ਰਹੇ ਪੱਕੇ ਮੋਰਚੇ ’ਚ ਦਿੱਲੀ ਅਤੇ ਪੰਜਾਬ ਮੋਰਚਾ ਮੁਹਿੰਮ ਕਮੇਟੀਆਂ ਬਣਾਉਣ ਸਬੰਧੀ ਅਹਿਮ ਮੀਟਿੰਗ ਚੱਲ ਰਹੀ ਸੀ, ਜਿਸ ਵਿੱਚ ਮਾ. ਸੁਖਦੇਵ ਸਿੰਘ ਸਿੱਧੂ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਗੁਰਮ (ਬਰਨਾਲਾ) ਆਪਣੀ ਨਿੱਜੀ ਡਾਇਰੀ ਵਿੱਚ ਕੁੱਝ ਲਿਖਦੇ- ਲਿਖਦੇ ਅਚਾਨਕ ਹੀ ਪਿੱਛੇ ਨੂੰ ਲੁੜਕ ਗਏ,

ਜਿੰਨਾਂ ਨੂੰ ਹਾਜਰੀਨ ਆਗੂਆਂ ਨੇ ਤੁਰੰਤ ਇੱਕ ਨਿੱਜੀ ਗੱਡੀ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮਾ. ਸੁਖਦੇਵ ਸਿੰਘ ਸਿੱਧੂ (63) ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ। ਆਗੂਆਂ ਦੱਸਿਆ ਕਿ ਸੁਖਦੇਵ ਸਿੰਘ ਦੇ ਮਿ੍ਰਤਕ ਸਰੀਰ ਦਾ ਦਾਹ ਸੰਸਕਾਰ ਜਥੇਬੰਦੀ ਦੁਆਰਾ ਰੱਖੀਆਂ ਗਈਆਂ ਮੰਗਾਂ ਦੀ ਪੂਰਤੀ ਪਿੱਛੋਂ ਹੀ ਕੀਤਾ ਜਾਵੇਗਾ। ਜਿਸ ਵਿੱਚ ਪਰਿਵਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਲਈ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਪਰਿਵਾਰ ਸਿਰ ਚੜੇ ਸਰਕਾਰੀ ਤੇ ਗੈਰ- ਸਰਕਾਰੀ ਸਮੁੱਚੇ ਕਰਜ਼ਿਆਂ ਨੂੰ ਮੁਆਫ਼ ਕੀਤੇ ਜਾਣ ਦੀ ਮੰਗ ਰੱਖੀ ਗਈ ਹੈ। ਆਗੂਆਂ ਮੁਤਾਬਕ ਮਾ. ਸੁਖਦੇਵ ਸਿੰਘ ਸੇਵਾ ਮੁਕਤੀ ਪਿੱਛੋਂ ਤੋਂ ਹੀ ਜਥੇਬੰਦੀ ਵਿੱਚ ਸਰਗਰਮ ਭੂਮਿਕਾ ਅਦਾ ਕਰਨ ਤੋਂ ਇਲਾਵਾ ਮੌਜੂਦਾ ਘੋਲ ’ਚ ਪਿੰਡ ਸੰਘੇੜਾ ਲਾਗੇ ਰਿਲਾਇੰਸ ਪੈਟਰੋਲ ਪੰਪ ’ਤੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਿਹਾ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.