ਹੌਲੀ ਓਵਰ ਰੇਟ ਸਬੰਧੀ ਟੀਮ ਇੰਡੀਆ ‘ਤੇ ਲੱਗਿਆ 20 ਫੀਸਦੀ ਜ਼ੁਰਮਾਨਾ

0
5

ਹੌਲੀ ਓਵਰ ਰੇਟ ਸਬੰਧੀ ਟੀਮ ਇੰਡੀਆ ‘ਤੇ ਲੱਗਿਆ 20 ਫੀਸਦੀ ਜ਼ੁਰਮਾਨਾ

ਸਿਡਨੀ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਆਸਟਰੇਲੀਆ ਖਿਲਾਫ ਪਹਿਲੇ ਵਨਡੇ ਮੈਚ ਵਿਚ ਹੌਲੀ ਓਵਰ ਰੇਟ ਲਈ ਭਾਰਤੀ ਟੀਮ ਨੂੰ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਕੀਤਾ ਹੈ। ਭਾਰਤ ਅਤੇ ਆਸਟਰੇਲੀਆ ਵਿਚਾਲੇ ਪਹਿਲਾ ਵਨਡੇ ਸ਼ੁੱਕਰਵਾਰ ਨੂੰ ਸਿਡਨੀ ਵਿਚ ਖੇਡਿਆ ਗਿਆ ਜਿਥੇ ਆਸਟਰੇਲੀਆ ਨੇ ਟੀਮ ਇੰਡੀਆ ਨੂੰ 66 ਦੌੜਾਂ ਨਾਲ ਹਰਾਇਆ। ਭਾਰਤੀ ਟੀਮ ਨੇ ਨਿਰਧਾਰਤ ਸਮੇਂ ‘ਤੇ ਇਕ ਓਵਰ ਛੋਟਾ ਸੁੱਟ ਦਿੱਤਾ। ਜਿਸ ਤੋਂ ਬਾਅਦ ਮੈਚ ਰੈਫਰੀ ਡੇਵਿਡ ਬੂਨ ਨੇ ਟੀਮ ਨੂੰ ਜੁਰਮਾਨਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.