ਜਲੰਧਰ ‘ਚ ਫੈਕਟਰੀ ‘ਚ ਲੱਗੀ ਭਿਆਨਕ ਅੱਗ

0
39
Fire Jalandhar

ਜਲੰਧਰ ‘ਚ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਜਲੰਧਰ। ਸਥਾਨਕ ਸ਼ਹਿਰ ਦੇ ਦਾਨਿਸ਼ਮੰਦਾ ਇਲਾਕੇ ‘ਚ ਅੱਜ ਦੇਰ ਰਾਤ ਇੱਕ ਫੈਕਟਰੀ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗੇ ਦੀਆਂ ਲਪਟਾਂ ਵੇਖ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਤੁਰੰਤ ਅੱਗ ਬੁਝਾਊ ਵਿਭਾਗ ਨੂੰ ਸੂਚਿਤ ਕੀਤਾ।

Fire Jalandhar

ਸੂਚਨਾ ਮਿਲਣ ‘ਤੇ ਅੱਗੇ ਬੁਝਾਊ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਕਾਫ਼ੀ ਜੱਦੋ-ਜਹਿਦ ਮਗਰੋਂ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਹ ਫੈਕਟਰੀ ਦਾਨਿਸ਼ਮੰਦਾ ਇਲਾਕੇ ‘ਚ ਘਰਾਂ ‘ਚ ਬਣੀ ਹੋਈ ਜਿਸ ਦਾ ਮੁਹੱਲੇ ਵਾਸੀਆਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਮੁਹੱਲੇ ‘ਚੋਂ ਬਾਹਰ ਹੋਣੀ ਚਾਹੀਦੀ ਹੈ। ਜੇਕਰ ਸਮੇਂ ਸਿਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਆਸ-ਪਾਸ ਦੇ ਘਰਾਂ ਨੂੰ ਨੁਕਸਾਨ ਪਹੁੰਚ ਸਕਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.