ਅੱਤਵਾਦ, ਈਸਾਈਅਤ ਤੇ ਇਸਲਾਮ

0
50

ਅੱਤਵਾਦ, ਈਸਾਈਅਤ ਤੇ ਇਸਲਾਮ

ਫ਼ਰਾਂਸ ਨੇ ਮਾਲੀ ‘ਚ ਸਰਜੀਕਲ ਸਟਰਾਈਕ ਕਰਕੇ 30 ਬਾਈਕ ਸਵਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਫਰਾਂਸ ਦਾ ਦਾਅਵਾ ਹੈ ਇਹ ਸਾਰੇ ਅਲਕਾਇਦਾ ਨਾਲ ਜੁੜੇ ਅੱਤਵਾਦੀ ਸਨ ਦਰਅਸਲ ਫਰਾਂਸ ਵੱਲੋਂ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਫਰਾਂਸ ‘ਚ ਮੁਸਲਮਾਨਾਂ ਵੱਲੋਂ ਰਾਸ਼ਟਰਪਤੀ ਮੈਕ੍ਰੋਨ ਦੇ ਵਿਚਾਰਾਂ ਦੀ ਨਿੰਦਾ ਕੀਤੀ ਜਾ ਰਹੀ ਸੀ ਇਸ ਤੋਂ ਪਹਿਲਾਂ ਮੈਕ੍ਰੋਨ ਨੇ ਦੇਸ਼ ਅੰਦਰ ਇੱਕ ਅਧਿਆਪਕ ਵੱਲੋਂ ਪੈਗੰਬਰ ਹਜ਼ਰਤ ਮੁਹੰਮਦ ਦਾ ਕਾਰਟੂਨ ਵਿਖਾਉਣ ਦੀ ਹਮਾਇਤ ਕੀਤੀ ਸੀ ਉਸ ਅਧਿਆਪਕ ਦੇ ਕਤਲ ਤੋਂ ਬਾਅਦ ਹਿੰਸਾ ਦੀਆਂ ਦੋ ਹੋਰ ਘਟਨਾਵਾਂ ਵਾਪਰੀਆਂ ਦੁਨੀਆ ਭਰ ਦੇ ਮੁਸਲਮਾਨਾਂ ਵੱਲੋਂ ਮੈਕ੍ਰੋਨ ਦੇ ਬਿਆਨ ਦੀ ਨਿਖੇਧੀ ਕੀਤੀ ਗਈ ਆਖ਼ਰ ਮੈਕ੍ਰੋਨ ਨੇ ਨਵੀਂ ਰਣਨੀਤੀ ਤਹਿਤ ਧਰਮ ਆਧਾਰਿਤ ਕਾਰਟੂਨ ਦੀ ਹਮਾਇਤ ਤੋਂ ਹੱਥ ਪਿੱਛੇ ਖਿੱਚ ਲਿਆ,

ਪਰ ਹਿੰਸਾ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਕਹੀ ਗਈ ਭਾਵੇਂ ਮੈਕ੍ਰੋਨ ਨੇ ਕਿਸੇ ਵੀ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮਾੜਾ ਕਹਿ ਦਿੱਤਾ ਪਰ ਉਦੋਂ ਤੱਕ ਮਾਮਲਾ ਕਾਫ਼ੀ ਅੱਗੇ ਨਿੱਕਲ ਚੁੱਕਾ ਸੀ ਦਰਅਸਲ ਅੱਤਵਾਦ ਤੇ ਧਰਮ ਦਰਮਿਆਨ ਫਰਕ ਕਰਨਾ ਜ਼ਰੂਰੀ ਹੈ ਅੱਤਵਾਦ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅੱਤਵਾਦ ਦਾ ਕੋਈ ਵੀ ਧਰਮ ਨਹੀਂ ਹੁੰਦਾ ਅੱਤਵਾਦ ਨੂੰ ਧਰਮ ਨਾਲ ਜੋੜਨ ਵਾਲੇ ਧਰਮ ਦੀ ਦੁਰਵਰਤੋਂ ਕਰਦੇ ਹਨ

ਅਮਰੀਕਾ ‘ਚ ਵਿਸ਼ਵ ਵਪਾਰ ਕੇਂਦਰ, ਭਾਰਤੀ ਸੰਸਦ ਅਤੇ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਅੱਤਵਾਦ ਦਾ ਕਾਲਾ ਚਿਹਰਾ ਹਨ ਇੱਥੇ ਸਾਰੇ ਮੁਲਕਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅੱਤਵਾਦ ਤੇ ਧਰਮ ਨੂੰ ਵੱਖ-ਵੱਖ ਪਰਿਭਾਸ਼ਿਤ ਕੀਤਾ ਜਾਵੇ ਇਸ ਮਾਮਲੇ ‘ਚ ਜਾਰਜ ਡਾਬਲਿਊ ਬੁਸ਼ ਦੀਆਂ ਨੀਤੀਆਂ ਤੇ ਰਣਨੀਤੀਆਂ ਦਾ ਜਿਕਰ ਕਰਨਾ ਜ਼ਰੂਰੀ ਬਣ ਜਾਂਦਾ ਹੈ  ਬੁਸ਼ ਨੇ ਵਿਸ਼ਵ ਵਪਾਰ ਕੇਂਦਰ ‘ਤੇ ਹੋਏ ਹਮਲੇ ਤੋਂ ਬਾਅਦ ਪੂਰਾ ਇੱਕ ਮਹੀਨਾ ਇਸ ਗੱਲ ਦਾ ਪ੍ਰਚਾਰ ਕਰਨ ‘ਤੇ ਲਾ ਦਿੱਤਾ ਕਿ ਉਹ ਅੱਤਵਾਦ ਤੇ ਧਰਮ ਨੂੰ ਕਿਸੇ ਵੀ ਰੂਪ ‘ਚ ਇੱਕ ਨਹੀਂ ਮੰਨਦਾ ਆਖ਼ਰ ਬੁਸ਼ ਪ੍ਰਸ਼ਾਸਨ ਨੇ ਅਫ਼ਗਾਨਿਸਤਾਨ ‘ਚ ਅਲਕਾਇਦਾ ਖਿਲਾਫ਼ ਜ਼ੋਰਦਾਰ ਕਾਰਵਾਈ ਕੀਤੀ ਅਮਰੀਕੀ ਕਾਰਵਾਈ ਕਾਰਨ ਅੱਤਵਾਦੀ ਸੰਗਠਨ ਕਾਫ਼ੀ ਕਮਜ਼ੋਰ ਪੈ ਗਏ  ਜਿੱਥੋਂ ਤੱਕ ਫਰਾਂਸ ‘ਚ ਵਾਪਰੀਆਂ ਘਟਨਾਵਾਂ ਦਾ ਸਬੰਧ ਹੈ

ਫਰਾਂਸ ਸਰਕਾਰ ਅੱਤਵਾਦ ਖਿਲਾਫ਼ ਆਪਣੀ ਲੜਾਈ ਦਾ ਅਮਰੀਕਾ ਵਾਂਗ ਮਜ਼ਬੂਤ ਆਧਾਰ ਨਹੀਂ ਬਣਾ ਸਕੀ ਅੱਤਵਾਦ ਦੇ ਖਿਲਾਫ਼ ਪੂਰੀ ਦੁਨੀਆ ਫਰਾਂਸ ਨਾਲ ਹੈ ਪਰ ਇਸ ਲੜਾਈ ਦੇ ਗਲਤ ਅਰਥ ਕੱਢਣ ਵਾਲੀਆਂ ਤਾਕਤਾਂ ਪ੍ਰਤੀ ਵੀ ਸੁਚੇਤ ਰਹਿਣਾ ਪਵੇਗਾ ਅੱਤਵਾਦ ਮਨੁੱਖਤਾ ਦਾ ਦੁਸ਼ਮਣ ਹੈ ਤੇ ਧਰਮ ਮਨੁੱਖਤਾ ਦੀ ਸਲਾਮਤੀ ਚਾਹੁੰਦਾ ਹੈ ਧਰਮ ਦੇ ਨਾਂਅ ‘ਤੇ ਅੱਤਵਾਦੀ ਸੰਗਠਨਾਂ ਨੇ ਨਾ ਸਿਰਫ਼ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਸਗੋਂ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਵੀ ਹਿੰਸਾ ਦੇ ਰਾਹ ‘ਤੇ ਤੋਰ ਦਿੱਤੇ ਜਿਨ੍ਹਾਂ ‘ਚ ਇੰਜੀਨੀਅਰ ਤੱਕ ਸ਼ਾਮਲ ਸਨ ਅਜਿਹੇ ਹਾਲਾਤਾਂ ‘ਚ ਅੱਤਵਾਦ ਖਿਲਾਫ਼ ਲੜਾਈ ਨੂੰ ਪੂਰੀ ਚੌਕਸੀ ਨਾਲ ਲੜਨ ਦੀ ਜ਼ਰੂਰਤ ਹੈ ਤਾਂ ਕਿ ਅੱਤਵਾਦ ਖਿਲਾਫ਼ ਕਾਰਵਾਈ ਕਿਸੇ ਧਰਮ ਖਿਲਾਫ਼ ਸਾਬਤ ਨਾ ਹੋਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.