ਕੰਮ ਕਰਨ ਦੀ ਕਲਾ

0
106
Department, Education, Discontinued, Hostile, Non-Precise Claims, Transferred

ਕੰਮ ਕਰਨ ਦੀ ਕਲਾ

ਯੂਨਾਨ ਦੇ ਕਿਸੇ ਪਿੰਡ ਦਾ ਇੱਕ ਮੁੰਡਾ ਦਿਨ ਵਿੱਚ ਜੰਗਲ ’ਚੋਂ ਲੱਕੜਾਂ ਕੱਟਦਾ ਅਤੇ ਸ਼ਾਮੀਂ ਨੇੜੇ ਦੇ ਬਾਜ਼ਾਰ ’ਚ ਵੇਚ ਆਉਂਦਾ। ਇਸ ਨਾਲ ਹੀ ਉਸ ਦਾ ਗੁਜ਼ਾਰਾ ਚੱਲਦਾ। ਇੱਕ ਦਿਨ ਕੋਈ ਵਿਦਵਾਨ ਵਿਅਕਤੀ ਬਾਜ਼ਾਰ ’ਚੋਂ ਲੰਘ ਰਿਹਾ ਸੀ, ਉਸ ਦੀ ਨਜ਼ਰ ਬਾਲਕ ਦੀ ਲੱਕੜਾਂ ਦੀ ਗੱਠੜੀ ’ਤੇ ਪਈ। ਬੜੇ ਕਲਾਮਈ ਤਰੀਕੇ ਨਾਲ ਗੱਠੜੀ ਬੰਨ੍ਹੀ ਹੋਈ ਸੀ। ਉਸ ਨੇ ਉਸ ਮੁੰਡੇ ਨੂੰ ਪੁੱਛਿਆ, ‘‘ਤੂੰ ਇਹ ਗੱਠੜੀ ਆਪੇ ਬੰਨ੍ਹੀ ਹੈ?’’
ਲੜਕਾ ਬੋਲਿਆ, ‘‘ਜੀ ਹਾਂ, ਮੈਂ ਦਿਨ ਭਰ ਲੱਕੜਾਂ ਕੱਟਦਾ ਹਾਂ, ਆਪੇ ਗੱਠੜੀ ਬੰਨ੍ਹਦਾ ਹਾਂ ਤੇ ਸ਼ਾਮ ਨੂੰ ਬਾਜ਼ਾਰ ’ਚ ਵੇਚ ਆਉਂਦਾ ਹਾਂ।’’ ‘‘ਕੀ ਤੂੰ ਇਸ ਗੱਠੜੀ ਨੂੰ ਖੋਲ੍ਹ ਕੇ ਮੁੜ ਬੰਨ੍ਹ ਸਕਦਾ ਏਂ?’’ ਉਸ ਵਿਅਕਤੀ ਨੇ ਪੁੱਛਿਆ।

ਉਸ ਮੁੰਡੇ ਨੇ ਗੱਠੜੀ ਖੋਲ੍ਹੀ ਅਤੇ ਮੁੜ ਸਲੀਕੇ ਨਾਲ ਬੰਨ੍ਹ ਦਿੱਤੀ। ਇਹ ਕੰਮ ਉਹ ਬੜੇ ਧਿਆਨ, ਲਗਨ ਅਤੇ ਤੇਜ਼ੀ ਨਾਲ ਕਰ ਰਿਹਾ ਸੀ। ਮੁੰਡੇ ਦੀ ਇਕਾਗਰਤਾ, ਲਗਨ ਅਤੇ ਕਲਾਤਮਿਕਤਾ ਤੋਂ ਉਹ ਵਿਅਕਤੀ ਦੰਗ ਰਹਿ ਗਿਆ। ਉਸ ਨੇ ਬੱਚੇ ਨੂੰ ਪੁੱਛਿਆ, ‘‘ਕੀ ਤੂੰ ਮੇਰੇ ਨਾਲ ਚੱਲੇਂਗਾ? ਮੈਂ ਤੈਨੂੰ ਆਪਣੇ ਕੋਲ ਰੱਖਾਂਗਾ। ਪੜ੍ਹਾਵਾਂਗਾ ਵੀ ਤੇ ਤੇਰਾ ਸਾਰਾ ਖਰਚਾ ਵੀ ਕਰਾਂਗਾ।’’

ਉਹ ਲੜਕਾ ਪਹਿਲਾਂ ਤਾਂ ਸੋਚੀਂ ਪੈ ਗਿਆ, ਪਰ ਫਿਰ ਜਾਣ ਲਈ ਮੰਨ ਗਿਆ। ਉਸ ਵਿਅਕਤੀ ਨੇ ਮੁੰਡੇ ਦੇ ਰਹਿਣ ਤੇ ਪੜ੍ਹਾਈ ਦਾ ਪ੍ਰਬੰਧ ਕੀਤਾ। ਉਹ ਖੁਦ ਵੀ ਉਸ ਲੜਕੇ ਨੂੰ ਪੜ੍ਹਾਉਂਦਾ ਤੇ ਨਵੀਆਂ-ਨਵੀਆਂ ਗੱਲਾਂ ਬਾਰੇ ਦੱਸਦਾ। ਥੋੜ੍ਹੇ ਹੀ ਸਮੇਂ ਵਿੱਚ ਉਸ ਬੱਚੇ ਨੇ ਉੱਚੀ ਪੜ੍ਹਾਈ ਕਰ ਲਈ ਤੇ ਚੋਖਾ ਗਿਆਨਵਾਨ ਵੀ ਬਣ ਗਿਆ। ਉਹ ਬੱਚਾ ਸੀ ਮਹਾਨ ਗਣਿਤ ਵਿਗਿਆਨੀ ਪਾਈਥਾਗੋਰਸ ਤੇ ਜਿਸ ਵਿਦਵਾਨ ਨੇ ਪਾਈਥਾਗੋਰਸ ਨੂੰ ਆਪਣੇ ਕੋਲ ਰੱਖਿਆ ਸੀ, ਉਹ ਸੀ ਯੂਨਾਨ ਦਾ ਜਾਣਿਆ-ਪਛਾਣਿਆ ਖੋਜੀ ਤੇ ਵਿਚਾਰਕ ਡੇਮੋਕ੍ਰੀਟਸ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.