ਸਭ ਪਰੇਸ਼ਾਨੀਆਂ ਤੋਂ ਮੁਕਤੀ ਦਾ ਆਧਾਰ ਹੈ ਰਾਮ-ਨਾਮ : ਪੂਜਨੀਕ ਗੁਰੂ ਜੀ

0
70

ਸਭ ਪਰੇਸ਼ਾਨੀਆਂ ਤੋਂ ਮੁਕਤੀ ਦਾ ਆਧਾਰ ਹੈ ਰਾਮ-ਨਾਮ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੀਵ ’ਤੇ ਮਾਲਕ ਦੀ ਰਹਿਮਤ ਹੁੰਦੀ ਹੈ ਤਾਂ ਜੀਵ ਸਤਿਸੰਗ ਵਿੱਚ ਚੱਲ ਕੇ ਆਉਂਦਾ ਹੈ ਉਸ ’ਤੇ ਪਰਮ ਪਿਤਾ ਪਰਮਾਤਮਾ ਦਾ ਰਹਿਮੋ-ਕਰਮ ਵਰਸਦਾ ਹੈ ਜੋ ਜੀਵ ਸੁਣ ਕੇ ਅਮਲ ਕਰਦਾ ਹੈ, ਉਹ ਜੀਵ ਪੂਰਾ ਫਾਇਦਾ ਉਠਾ ਲੈਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿੱਚ ਆਉਣਾ ਕੋਈ ਸੌਖਾ ਕੰਮ ਨਹੀਂ ਹੈ ਇਸ ਘੋਰ ਕਲਿਯੁਗ ਵਿਚ ਆਪਣੇ ਮਤਲਬ, ਖੁਦਗਰਜ਼ੀ ਲਈ ਲੋਕ ਹਰ ਹੱਦ ਤੋਂ ਡਿੱਗ ਰਹੇ ਹਨ ਅਜਿਹੇ ਖੁਦਗਰਜ਼ ਜ਼ਮਾਨੇ ਵਿਚ ਸਤਿਸੰਗ ਵਿੱਚ ਆਉਣਾ ਆਤਮਾ ਲਈ ਸੰਜੀਵਨੀ ਹੈ

ਚਾਰੇ ਪਾਸੇ ਮਨ ਦੀ ਖੁਰਾਕ ਹੈ ਹਰ ਪਾਸੇ ਲੋਕ ਮਨਮਤੇ ਹੀ ਚੱਲਦੇ ਨਜ਼ਰ ਆ ਰਹੇ ਹਨ ਅਜਿਹੇ ਵਿਚ ਰਾਮ-ਨਾਮ ਹੀ ਜੀਵ ਦੀ ਰੱਖਿਆ ਕਰਦਾ ਹੈ ਅਤੇ ਉਹ ਰਾਮ-ਨਾਮ ਸਤਿਸੰਗ ਵਿਚ ਆਉਣ ਨਾਲ ਪ੍ਰਾਪਤ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿੱਚ ਆਉਣ ਨਾਲ ਜੀਵ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੀਵਨ ਵਿੱਚ ਕੀ-ਕੀ ਚੀਜ਼ਾਂ ਛੱਡਣੀਆਂ ਹਨ? ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ? ਇਨ੍ਹਾਂ ਬਾਰੇ ਆਪਣੇ-ਆਪ ਜੀਵ ਨੂੰ ਸਮਝ ਨਹੀਂ ਆਉਂਦੀ ਇਹ ਤਾਂ ਹੀ ਸੰਭਵ ਹੈ ਜਦੋਂ ਜੀਵ ਬਚਨਾਂ ’ਤੇ ਅਮਲ ਕਰੇ ਜਦੋਂ ਤੱਕ ਜੀਵ ਬਚਨਾਂ ’ਤੇ ਅਮਲ ਨਹੀਂ ਕਰਦਾ, ਸਤਿਸੰਗ ਨਹੀਂ ਸੁਣਦਾ ਉਦੋਂ ਤੱਕ ਉਸਨੂੰ ਕੋਈ ਸਮਝ ਨਹੀਂ ਆਉਂਦੀ

MSG, Health, Tips,  Sugar,

ਇਸ ਸੰਸਾਰ ਵਿਚ ਰਾਮ-ਨਾਮ ਤੋਂ ਇਲਾਵਾ ਸਭ ਕੁਝ ਨਾਸ਼ਵਾਨ ਹੈ ਚਲਦੇ-ਚਲਦੇ ਕਦੋਂ ਇਨਸਾਨ ਇਸ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ, ਕਦੋਂ ਉਸ ਮਾਲਕ ਦਾ ਸੱਦਾ ਆ ਜਾਵੇ, ਕੋਈ ਭਰੋਸਾ ਨਹੀਂ ਇਸ ਲਈ ਉਸਦਾ ਸੱਦਾ ਆਉਣ ਤੋਂ ਪਹਿਲਾਂ ਸੇਵਾ-ਸਿਮਰਨ ਕਰੇ ਤਾਂ ਇਨਸਾਨ ਦੀਆਂ ਚਿੰਤਾਵਾਂ, ਗ਼ਮ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਉਹ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.