ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਦਬਲੀ ਕੁਚਲੀ ਹਾਲਤ ’ਚ

0
96

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਦਬਲੀ ਕੁਚਲੀ ਹਾਲਤ ’ਚ

ਜੀਰਾ 15 ਫਰਵਰੀ ( ਸੁਭਮ ਖੁਰਾਣਾ) ਜ਼ੀਰਾ ਗਾਦੜੀਵਾਲਾ ਨੈਸ਼ਨਲ ਹਾਈਵੇ ਰੋਡ ’ਤੇ ਇਕ ਅਣਪਛਾਤੀ ਲਾਸ਼ ਜੋ ਕਿ ਦਬੀ ਕੁਚਲੀ ਮਿਲੀ ਇਸ ਦੀ ਜਾਣਕਾਰੀ ਦਿੰਦੇ ਹੋਏ ਏ ਐੱਸ ਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜ਼ੀਰਾ ਗਾਦੜੀ ਵਾਲਾ ਨੈਸ਼ਨਲ ਹਾਈਵੇ ਤੇ ਇਕ ਕਰੀਬ 50-55 ਸਾਲ ਦਾ ਇਕ ਸਿਰ ਤੋ ਮੋਨਾ ਵਿਅਕਤੀ ਸਾਈਕਲ ’ਤੇ ਸਵਾਰ ਹੋ ਕੇ ਮਜ਼ਦੂਰੀ ਕਰਨ ਜਾ ਰਿਹਾ ਸੀ ਜੋ ਧੁੰਦ ਹੋਣ ਕਾਰਨ ਕਿਸੇ ਅਣਪਛਾਤੇ ਗੱਡੀ ਵੱਲੋਂ ਟੱਕਰ ਮਾਰਨ ’ਤੇ ਸੜਕ ਉਪਰ ਡਿੱਗ ਪਿਆ ਧੁੰਦ ਦੇ ਕਾਰਨ ਉਸ ਉੱਪਰੋਂ ਕਾਫੀ ਗੱਡੀਆਂ ਲੰਘ ਚੁੱਕੀਆਂ ਸਨ। ਜਿਸ ਨਾਲ ਉਸ ਦੀ ਲਾਸ਼ ਦੇ ਚੀਥੜੇ ਉੱਡ ਚੁੱਕੇ ਸਨ ਉਸ ਵਿਅਕਤੀ ਦੇ ਭੂਰੇ ਰੰਗ ਦੇ ਬੂਟ, ਲਾਲ ਭੂਰੇ ਰੰਗ ਦਾ ਕੁੜਤਾ ਪਜਾਮਾ ਤੇ ਸਰ੍ਹੋਂ ਫੁੱਲੇ ਰੰਗ ਦਾ ਸਵੈਟਰ ਪਾਇਆ ਹੋਇਆ ਸੀ

ਜਿਸ ਦਾ ਸਾਈਕਲ ਵੀ ਚਕਨਾਚੂਰ ਹੋ ਚੁੱਕਾ ਸੀ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਨੂੰ ਵੀ ਇਸ ਵਿਅਕਤੀ ਦੀ ਪਛਾਣ ਆਵੇ। ਉਹ ਥਾਣਾ ਸਿਟੀ ਜ਼ੀਰਾ ਨਾਲ ਆ ਕੇ ਸੰਪਰਕ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.