ਤੇਜ਼ ਹਥਿਆਰਾਂ ਨਾਲ ਵਿਅਕਤੀ ਦਾ ਕਤਲ ਕਰਕੇ ਲਾਸ਼ ਤੂੜੀ ‘ਚ ਦੱਬੀ

0
107
Straw After killing

ਤੇਜ਼ ਹਥਿਆਰਾਂ ਨਾਲ ਵਿਅਕਤੀ ਦਾ ਕਤਲ ਕਰਕੇ ਲਾਸ਼ ਤੂੜੀ ‘ਚ ਦੱਬੀ

ਗੁਰੂਹਰਸਹਾਏ (ਸਤਪਾਲ ਥਿੰਦ)। ਸਥਾਨਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਜਾਦੇ ਬਾਈਪਾਸ ਤੇ ਇਕ 52 ਸਾਲਾ ਵਿਅਕਤੀ ਦੇ ਕਤਲ ਹੋਣ ਜਾਣ ਦੀ ਦੁਖਦਾਈ ਖਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿ੍ਰਤਕ ਦੇ ਰਿਸ਼ਤੇਦਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਮਲੂਕ ਸਿੰਘ ਪੁੱਤਰ ਗੋਪਾਲ ਸਿੰਘ ਜੋ ਕਿ ਆਪਣੇ ਘਰ ਤੋਂ ਰੋਟੀ ਖਾ ਕੇ ਆਪਣੀ ਮੱਝਾ ਦੀ ਹਵੇਲੀ ’ਚ ਮੱਝਾਂ ਨੂੰ ਪੱਠੇ ਪਾਉਣ ਦੇ ਲਈ ਆਇਆ ਉੱਥੇ ਪਹਿਲਾਂ ਤੋਂ ਹੀ ਬੈਠੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇਸ ਵਿਅਕਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

Straw After killing

ਉਸ ਨੂੰ ਉੱਥੇ ਪਈ ਤੂੜੀ ’ਚ ਨੱਪ ਕੇ ਅਤੇ ਉਸ ਦਾ ਮੋਟਰਸਾਈਕਲ ਅਤੇ ਇੱਕ ਮੱਝ ਲੈ ਕੇ ਉੱਥੋਂ ਫ਼ਰਾਰ ਹੋ ਗਏ। ਇਸ ਵਾਰਦਾਤ ਦਾ ਪਤਾ ਚੱਲਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੇ ਥਾਣਾ ਮੁੱਖੀ ਜਸਵਰਿੰਦਰ ਸਿੰਘ ਅਤੇ ਪੁਲਸ ਪਾਰਟੀ ਵਲੋਂ ਨਾਲ ਹੀ ਬਣੀ ਦਰਗਾਹ ਕੋਲੋ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਅਤੇ ਪੁਲਸ ਵਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵਰਨਯੋਗ ਹੈ ਕਿ ਸ਼ਹਿਰ ਚ ਲਗਾਤਰ ਲੁੱਟ ਖੋਹ ਤੇ ਕਤਲੇਆਮ ਚ ਵਾਧਾ ਹੋ ਰਿਹਾ ਹੈ ਤੇ ਪੁਲਿਸ ਮੂਕ ਦਰਸ਼ਕ ਬਣ ਸਬ ਦੇਖ ਰਹੀ ਹੈ। ਸਥਾਨਕ ਲੋਕਾਂ ਨੇ ਲੁੱਟ ਖੋਹ ਤੇ ਅਜਿਹੀਆਂ ਵਾਰਦਾਤਾ ਕਰਨ ਵਾਲਿਆ ਨੂੰ ਜਲਦ ਫੜਣ ਦੀ ਫ਼ਰਿਆਦ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.