ਸੁੰਨਾ ਛੱਡ ਕੇ ਗਏ ਘਰ ’ਤੇ ਚੋਰਾਂ ਨੇ ਬੋਲਿਆ ਧਾਵਾ

0
40

ਸੁੰਨਾ ਛੱਡ ਕੇ ਗਏ ਘਰ ’ਤੇ ਚੋਰਾਂ ਨੇ ਬੋਲਿਆ ਧਾਵਾ

ਫਿਰੋਜ਼ਪੁਰ, (ਸਤਪਾਲ ਥਿੰਦ)। ਘਰ ਨੂੰ ਸੁੰਨਾ ਛੱਡ ਰਿਸ਼ਤੇਦਾਰੀ ’ਚ ਮਿਲਣ ਗਏ ਪਰਿਵਾਰ ਦੇ ਘਰ ਨੂੰ ਮਗਰੋਂ ਚੋਰ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਗਏ। ਇਹ ਵਾਰਦਾਤ ਥਾਣਾ ਲੱਖੋ ਕੇ ਬਹਿਰਾਮ ਅਧੀਂਨ ਪੈਂਦੇ ਪਿੰਡ ਚੱਕ ਮੇਘਾ ਵਿਰਾਨ ਦੀ ਹੈ, ਜਿੱਥੋਂ ਦੇ ਰਹਿਣ ਵਾਲੇ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਤਾਲੇ ਲਗਾ ਕੇ ਲੁਧਿਆਣੇ ਰਿਸ਼ਤੇਦਾਰੀ ’ਚ ਗਿਆ ਸੀ ਅਤੇ ਘਰ ਦੀਆਂ ਚਾਬੀਆਂ ਆਪਣੇ ਭਤੀਜੇ ਨੂੰ ਦੇ ਗਿਆ।

ਜਿਸ ਮਗਰੋਂ ਉਸ ਦੇ ਭਤੀਜੇ ਨੇ ਫੋਨ ਕਰਕੇ ਦੱਸਿਆ ਕਿ ਉਸਦੇ ਘਰ ਦਾ ਬਾਹਰਲਾ ਅਤੇ ਅੰਦਰਾਲਾ ਤਾਲਾ ਟੁੱਟਿਆ ਹੋਇਆ ਹੈ ਤਾਂ ਉਹਨਾਂ ਆ ਕੇ ਦੇਖਿਆ ਤਾਂ ਘਰ ਵਿੱਚੋਂ ਚੋਰ ਕਰੀਬ 7 ਤੋਲੇ ਸੋਨਾ, ਇੱਕ ਐਲ ਈ ਡੀ ਅਤੇ ਹੋਰ ਸਮਾਨ ਜਿਸ ਦੀ ਕੁੱਲ ਮਲੀਤੀ ਲਗਭਗ ਸਾਢੇ ਤਿੰਨ ਲੱਖ ਬਣਦੀ ਹੈ। ਇਸ ਸਬੰਧੀ ਏਐੱਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਅਮਰੀਕ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਨਾਮਲੂਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.