ਸ਼ੰਭੂ ਬਾਰਡਰ ‘ਤੇ ਹੰਗਾਮਾ

0
77

ਕਿਸਾਨਾਂ ‘ਤੇ ਵਾਟਰ ਕੈਨਨ ਦੀ ਵਰਤੋਂ
ਹਰਿਆਣਾ ਪੁਲਿਸ ਤੇ ਕਿਸਾਨ ਭਿੜੇ
ਰੈਪਿਡ ਐਕਸ਼ਨ ਫੋਰਸ ਨੇ ਸੰਭਾਲੀ ਕਮਾਨ

ਚੰਡੀਗੜ੍ਹ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਅੱਜ ਸ਼ੰਭੂ ਬਾਰਡਰ ਤਾਇਨਾਤ ਵੱਡੀ ਗਿਣਤੀ ‘ਚ ਪੁਲਿਸ ਬਲਾਂ ਦੀ ਕਿਸਾਨਾਂ ਨਾਲ ਭਿੜਤ ਹੋ ਗਈ ਹੈ। ਵੱਡੀ ਗਿਣਤੀ ‘ਚ ਕਿਸਾਨਾਂ ਦੀ ਗਿਣਤੀ ਹੋਣ ਕਾਰਨ ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਬੈਰੀਗੇਟ ਤੋੜ ਦਿੱਤੇ ਗਏ ਹਨ।

ਸ਼ੰਭੂ ਬਾਰਡਰ ‘ਤੇ ਟਰੈਕਟਰ-ਟਰਾਲੀ ਤੇ ਟਰੱਕਾਂ ਰਾਹੀਂ ਦਿੱਲੀ ਕੂਚ ਕਰ ਰਹੇ ਹਨ ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਵਾਟਰ ਕੈਨਨ ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਹਨ ਪਰ ਕਿਸਾਨ ਦੇ ਰੋਹ ਅੱਗੇ ਪੁਲਿਸ ਪ੍ਰਸ਼ਾਸਨ ਨਾਕਾਮ ਨਜ਼ਰ ਆ ਰਹੀ ਹੈ। ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਤੋਂ ਇਲਾਵਾ ਰੈਪਿਡ ਐਕਸ਼ਨ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਕਿਸਾਨ ਸ਼ੰਭੂ ਬਾਰਡਰ ਤੋੜ ਕੇ ਹਰਿਆਣਾ ‘ਚ ਦਾਖਲ ਹੋ ਗਏ ਹਨ। ਭਾਵੇਂ ਹਰਿਆਣਾ ਪੁਲਿਸ ਨੇ ਟਰੈਕਟਰ ਟਰਾਲੀਆਂ ਨੂੰ ਨਹੀਂ ਆਉਣ ਦਿੱਤਾ ਕਿਸਾਨ ਪੈਦਲ ਹੀ ਹਰਿਆਣਾ ਬਾਰਡਰ ਪਾਰ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.