ਰਾਜਨੀਤੀ ਦਾ ਅਪਰਾਧੀਕਰਨ ਚਿੰਤਾਜਨਕ

0
28

ਰਾਜਨੀਤੀ ਦਾ ਅਪਰਾਧੀਕਰਨ ਚਿੰਤਾਜਨਕ

ਵਰਤਮਾਨ ਸਿਆਸੀ ਮੌਸਮ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨਾਂ ਵੱਲੋਂ ਘੇਰੀ ਗਈ ਹੈ ਇਹ ਕਿਸਾਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਦੀਆਂ ਹੱਦਾਂ ‘ਤੇ ਇਕੱਠੇ ਹੋਏ ਹਨ ਉਹ ਪੂਰਾ ਰਾਸ਼ਨ-ਪਾਣੀ ਲੈ ਕੇ ਆਏ ਹਨ ਉਨ੍ਹਾਂ ਨੇ ਟਰੱਕਾਂ ਅਤੇ ਟਰੈਕਟਰਾਂ ਨੂੰ ਆਪਣੀ ਅਸਥਾਈ ਰਿਹਾਇਸ਼ ਬਣਾ ਲਿਆ ਹੈ ਅਤੇ ਇਨ੍ਹਾਂ ਵਿਵਾਦਿਤ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਨਾਲ-ਨਾਲ ਉਹ ਪੁਲਿਸ ਮੁਲਾਜ਼ਮਾਂ ਅਤੇ ਬੇਘਰ ਲੋਕਾਂ ਲਈ ਵੀ ਲੰਗਰ ਲਾ ਰਹੇ ਹਨ ਕਿਸਾਨਾਂ ਦੇ ਸ਼ਾਂਤੀਪੂਰਨ ਧਰਨੇ ਦੇ ਬਾਵਜ਼ੂਦ ਉਨ੍ਹਾਂ ਨੇ ਦਿੱਲੀ ਆਉਣ ਵਾਲੇ ਰਾਜਮਾਰਗਾਂ ਨੂੰ ਬੰਦ ਕਰ ਦਿੱਤਾ ਹੈ ਜਿਸ ਨਾਲ ਇਨ੍ਹਾਂ ਰਸਤਿਆਂ ‘ਤੇ ਕੋਈ ਆ-ਜਾ ਨਹੀਂ ਸਕਦਾ

ਇਸ ਉਥਲ-ਪੁਥਲ ਅਤੇ ਰੌਲੇ-ਰੱਪੇ ਵਿਚਕਾਰ ਸਰਕਾਰ ਨੇ ਇੱਕ ਕਲਪਨਾ ਪਰ੍ਹੇ ਕਦਮ ਉਠਾ ਦਿੱਤਾ ਹੈ ਸਰਕਾਰ ਨੇ ਸੁਪਰੀਮ ਕੋਰਟ ‘ਚ ਇੱਕ ਜਨਹਿੱਤ ਪਟੀਸ਼ਨ ਦਾ ਵਿਰੋਧ ਕਰਕੇ ਅਪਰਾਧ ਦੇ ਸਿਆਸੀਕਰਨ ਦੀ ਹਮਾਇਤ ਕੀਤੀ ਹੈ ਇਸ ਜਨਹਿੱਤ ਪਟੀਸ਼ਨ ‘ਚ ਮੰਗ ਕੀਤੀ ਗਈ ਸੀ ਕਿ ਸਜਾਯਾਫ਼ਤਾ ਸਿਆਸੀ ਆਗੂ ‘ਤੇ ਚੋਣ ਲੜਨ ਲਈ ਛੇ ਸਾਲ ਦੀ ਪਾਬੰਦੀ ਦੀ ਬਜਾਇ ਉਮਰ ਭਰ ਚੋਣ ਲੜਨ ‘ਤੇ ਪਾਬੰਦੀ ਲਾਈ ਜਾਵੇ ਕਾਨੂੰਨ ਮੰਤਰਾਲੇ ਅਨੁਸਾਰ, ‘ਚੁਣੇ ਨੁਮਾਇੰਦੇ ਆਮ ਤੌਰ ‘ਤੇ ਚੰਗਾ ਵਿਹਾਰ ਕਰਦੇ ਹਨ ਉਹ ਅੰਤਰ-ਆਤਮਾ ਦੀ ਅਵਾਜ਼ ਸੁਣਦੇ ਹਨ ਅਤੇ ਆਪਣੇ ਚੋਣ ਹਲਕੇ ਅਤੇ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰਨ ਲਈ ਲਈ ਚੁੱਕੀ ਗਈ ਸਹੁੰ ਅਨੁਸਾਰ ਕੰਮ ਕਰਦੇ ਹਨ ਉਹ ਕਾਨੂੰਨ ਤੋਂ ਉੱਪਰ ਨਹੀਂ ਹਨ ਉਹ ਲੋਕ ਅਗਵਾਈ ਐਕਟ ਦੇ ਅਧੀਨ ਐਲਾਨੀਆਂ ਅਯੋਗਤਾਵਾਂ ਅਤੇ ਸੁਪਰੀਮ ਕੋਰਟ ਵੱਲੋਂ ਸਮੇਂ-ਸਮੇਂ ‘ਤੇ ਦਿੱਤੇ ਗਏ ਨਿਰਦੇਸ਼ਾਂ ਅਤੇ ਫੈਸਲਿਆਂ ‘ਚ ਬੱਝੇ ਹੋਏ ਹਨ’

ਕੋਰਟ ਵੱਲੋਂ ਪਿਛਲੇ ਸਾਲ ਸਜ਼ਾਯਾਫ਼ਤਾ ਆਗੂਆਂ ‘ਤੇ ਉਮਰ ਭਰ ਦੀ ਪਾਬੰਦੀ ਲਾਉਣ ਬਾਰੇ ਦਿੱਤੇ ਗਏ ਫੈਸਲੇ ਨੂੰ ਉਜਾਗਰ ਕਰਦੇ ਹੋਏ ਮੰਤਰਾਲੇ ਨੇ ਕਿਹਾ, ‘ਹਾਲਾਂਕਿ ਰਾਜਨੀਤੀ ਦਾ ਅਪਰਾਧੀਕਰਨ ਇੱਕ ਕੌੜੀ ਸੱਚਾਈ ਹੈ ਜੋ ਲੋਕਤੰਤਰ ਲਈ ਇੱਕ ਘੁਣ ਵਾਂਗ ਹੈ ਪਰੰਤੂ ਕੋਰਟ ਕਾਨੂੰਨ ਨਹੀਂ ਬਣਾ ਸਕਦਾ’ ਸਰਕਾਰ ਨੇ ਸਜ਼ਾਯਾਫ਼ਤਾ ਚੋਣ ਨੁਮਾਇੰਦਿਆਂ ‘ਤੇ ਉਮਰ ਭਰ ਦੀ ਪਾਬੰਦੀ ਲਾਉਣ ਦੀ ਚੋਣ ਕਮਿਸ਼ਨ ਦੀ ਮੰਗ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ ਬਿਨਾਂ ਸ਼ੱਕ ਕੇਂਦਰ ਦੀ ਇਹ ਪ੍ਰਤੀਕਿਰਿਆ ਨਿਰਾਸ਼ਾਪੂਰਨ ਹੈ ਖਾਸ ਕਰਕੇ ਇਸ ਲਈ ਵੀ ਕਿ ਸੰਸਦ ‘ਚ ਬੇਦਾਗ ਮੈਂਬਰ ਹੋਣੇ ਚਾਹੀਦੇ ਹਨ ਸਜ਼ਾਯਾਫ਼ਤਾ ਲੋਕ-ਨੁਮਾਇੰਦਿਆਂ ਨੂੰ ਕੁਝ ਸਮੇਂ ਦੀ ਪਾਬੰਦੀ ਤੋਂ ਬਾਅਦ ਮੁੜ ਜਨਤਕ ਜੀਵਨ ‘ਚ ਆਉਣ ਦੀ ਆਗਿਆ ਦੇਣਾ ਸਿਆਸਤ ਨੂੰ ਸਵੱਛ ਕਰਨ ਲਈ ਲੋੜੀਂਦਾ ਨਹੀਂ ਹੈ

ਕਿਉਂਕਿ ਬਾਘ ਆਪਣੀ ਖੱਲ ਦਾ ਰੰਗ ਨਹੀਂ ਬਦਲਦਾ ਹੈ ਨਿਆਂਇਕ ਸਰਗਰਮੀ ਨਾਲ ਸਿਆਸੀ ਆਗੂ ਅਤੇ ਅਪਰਾਧੀਆਂ ਦੀ ਗੰਢ-ਤੁੱਪ ‘ਤੇ ਰੋਕ ਲਾਉਣ ਦਾ ਯਤਨ ਕੀਤਾ ਗਿਆ ਪਰੰਤੂ ਵਿਧਾਇਕ ਅਤੇ ਵਿਧਾਇਕਾ ਆਪਣਾ ਕੰਮ ਨਹੀਂ ਕਰਦੇ ਹਨ ਅਰਥਾਤ ਉਹ ਸਜ਼ਾਯਾਫ਼ਤਾ ਨੁਮਾਇੰਦਿਆਂ ‘ਤੇ ਉਮਰ ਭਰ ਦੀ ਪਾਬੰਦੀ ਨਹੀਂ ਲਾਉਂਦੇ ਹਨ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਅਪਰਾਧੀਆਂ ਨੂੰ ਉਮੀਦਵਾਰ ਬਣਾਉਂਦੀਆਂ ਹਨ ਕਿਉਂਕਿ ਉਨ੍ਹਾਂ ਦੇ  ਜਿੱਤਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ

ਜਿਸ ਦੇ ਚੱਲਦਿਆਂ ਬੇਈਮਾਨ ਅਤੇ ਕਾਤਿਲ ਸੱਤਾ ਦੇ ਗਲਿਆਰਿਆਂ ਤੱਕ ਪਹੁੰਚ ਜਾਂਦੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਸਭਾ ਦੇ 545 ਮੈਂਬਰਾਂ ‘ਚੋਂ 44 ਫੀਸਦੀ ਅਰਥਾਤ 233 ਖਿਲਾਫ਼ ਕਤਲ, ਅਗਵਾ, ਔਰਤਾਂ ਖਿਲਾਫ਼ ਅਪਰਾਧ ਵਰਗੇ ਅਪਰਾਧਿਕ ਮਾਮਲੇ ਚੱਲਦੇ ਹਨ ਜੋ 2014 ਦੇ 34 ਫੀਸਦੀ ਅਰਥਾਤ 185 ਮੈਂਬਰਾਂ ਅਤੇ 2009 ਦੇ 30 ਫੀਸਦੀ ਅਰਥਾਤ 162 ਮੈਂਬਰਾਂ ਤੋਂ ਕਿਤੇ ਜ਼ਿਆਦਾ ਹਨ ਅਤੇ 2009 ਦੀ ਤੁਲਨਾ ‘ਚ ਇਨ੍ਹਾਂ ਦੀ ਗਿਣਤੀ ‘ਚ 109 ਫੀਸਦੀ ਦਾ ਵਾਧਾ ਹੋਇਆ ਹੈ ਭਾਜਪਾ ਦੇ 301 ਮੈਂਬਰਾਂ ‘ਚੋਂ 39 ਫੀਸਦੀ ਅਰਥਾਤ 116 ਮੈਂਬਰ, ਕਾਂਗਰਸ ਦੇ 51 ‘ਚੋਂ 29 ਅਰਥਾਤ 57 ਫੀਸਦੀ ਮੈਂਬਰ, ਜਦ (ਯੂ) ਦੇ 16 ‘ਚੋਂ 13 ਅਰਥਾਤ 81 ਫੀਸਦੀ ਮੈਂਬਰ, ਡੀਐਮਕੇ ਦੇ 23 ‘ਚੋਂ 10 ਅਰਥਾਤ 43 ਫੀਸਦੀ ਮੈਂਬਰ ਅਤੇ ਤ੍ਰਿਣਮੂਲ ਦੇ 22 ‘ਚੋਂ 9 ਅਰਥਾਤ 41 ਫੀਸਦੀ ਮੈਂਬਰਾਂ ਖਿਲਾਫ਼ ਅਪਰਾਧਿਕ ਮਾਮਲੇ ਚੱਲਦੇ ਹਨ

ਇਨ੍ਹਾਂ ‘ਚੋਂ 29 ਫੀਸਦੀ ਖਿਲਾਫ਼ ਗੰਭੀਰ ਮਾਮਲੇ ਲਟਕੇ ਹੋਏ ਹਨ 10 ਸਾਂਸਦ ਸਜ਼ਾਯਾਫ਼ਤਾ ਹਨ 11 ਸਾਂਸਦਾਂ ਖਿਲਾਫ਼ ਹੱਤਿਆ, 30 ਖਿਲਾਫ਼ ਹੱਤਿਆ ਦਾ ਯਤਨ ਅਤੇ 19 ਖਿਲਾਫ਼ ਔਰਤਾਂ ਖਿਲਾਫ਼ ਅਪਰਾਧ ਦੇ ਮਾਮਲੇ ਲਟਕੇ ਹਨ ਇੱਕ ਕਾਂਗਰਸੀ ਮੈਂਬਰ ਨੇ ਆਪਣੇ ਖਿਲਾਫ਼ 204 ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤੀ ਹੈ ਜਿਸ ‘ਚ ਗੈਰ-ਇਰਾਦਤਨ ਕਤਲ ਦਾ ਯਤਨ, ਡਕੈਤੀ, ਅਪਰਾਧਿਕ ਧਮਕੀ ਆਦਿ ਸ਼ਾਮਲ ਹਨ ਸੂਬਿਆਂ ‘ਚ ਸਥਿਤੀ ਹੋਰ ਵੀ ਬਦਤਰ ਹੈ ਜਿੱਥੇ ਕਿਸੇ ਵੀ ਚੋਣਾਂ ‘ਚ 20 ਫੀਸਦੀ ਉਮੀਦਵਾਰ ਅਪਰਾਧਿਕ ਪਿੱਠਭੂਮੀ ਦੇ ਹੁੰਦੇ ਹਨ ਬਿਹਾਰ ‘ਚ 243 ਵਿਧਾਇਕਾਂ ‘ਚੋਂ 68 ਫੀਸਦੀ ਖਿਲਾਫ਼ ਅਪਰਾਧਿਕ ਮਾਮਲੇ ਲਟਕੇ ਹਨ

ਜੋ 2015 ਦੀ ਤੁਲਨਾ ‘ਚ 10 ਫੀਸਦੀ ਜ਼ਿਆਦਾ ਹਨ ਉੱਤਰ ਪ੍ਰਦੇਸ਼ ‘ਚ 403 ‘ਚੋਂ 143 ਵਿਧਾਇਕਾਂ ਅਤੇ 36 ਫੀਸਦੀ ਖਿਲਾਫ਼ ਅਪਰਾਧਿਕ ਮਾਮਲੇ ਹਨ ਜਿਲ੍ਹਾਂ ‘ਚੋਂ 70 ਖਿਲਾਫ਼ ਪਹਿਲਾਂ ਹੀ ਦੋਸ਼ ਪੱਤਰ ਦਾਇਰ ਕੀਤੇ ਜਾ ਚੁੱਕੇ ਹਨ ਅਜਿਹੇ ਵਿਧਾਇਕਾਂ ਦੇ ਨਾਲ ਅਸੀਂ ਇੱਕ ਦੇਸ਼ ‘ਚ ਅਪਰਾਧ ਮੁੱਲਾਂਕਣ ਦੀ ਕਲਪਨਾ ਕਰ ਸਕਦੇ ਹਾਂ? ਸੱਤਾ ਦੇ ਗਿਣਤੀ ਖੇਡ ਬਣਨ ਕਾਰਨ ਸਿਆਸੀ ਪਾਰਟੀਆਂ ਅਪਰਾਧੀਆਂ ਨੂੰ ਟਿਕਟ ਦਿੰਦੀਆਂ ਹਨ ਕਿਉਂਕਿ ਉਹ ਆਪਣੇ ਬਾਹੂਬਲ ਅਤੇ ਨਜਾਇਜ਼ ਪੈਸੇ ਨਾਲ ਬੰਦੂਕ ਦੀ ਨੋਕ ‘ਤੇ ਵੋਟ ਪ੍ਰਾਪਤ ਕਰ ਲੈਂਦੇ ਹਨ ਅਤੇ ਸਵੱਛ ਛਵੀ ਦੇ ਉਮੀਦਵਾਰਾਂ ਖਿਲਾਫ਼ ਜਿੱਤ ਦਰਜ ਕਰ ਦਿੰਦੇ ਹਨ ਅਤੇ ਪਾਰਟੀਆਂ ਅਤੇ ਅਜਿਹੇ ਉਮੀਦਵਾਰਾਂ ਵਿਚਕਾਰ ਲੈਣ-ਦੇਣ ਚੱਲਦਾ ਰਹਿੰਦਾ ਹੈ

ਪਾਰਟੀਆਂ ਨੂੰ ਚੋਣ ਲੜਨ ਲਈ ਇਨ੍ਹਾਂ ਤੋਂ ਭਾਰੀ ਧਨਰਾਸ਼ੀ ਮਿਲਦੀ ਹੈ ਤਾਂ ਅਪਰਾਧੀਆਂ ਨੂੰ ਕਾਨੂੰਨ ਤੋਂ ਸੁਰੱਖਿਆ ਮਿਲਦੀ ਹੈ ਮਾਫ਼ੀਆ ਡਾਨ ਆਗੂ ਦਾ ਟੈਗ ਪ੍ਰਾਪਤ ਕਰਨ ਲਈ ਪੈਸਾ ਨਿਵੇਸ਼ ਕਿਉਂ ਕਰਦਾ ਹੈ? ਅਜਿਹਾ ਕਰਕੇ ਉਸ ਨੂੰ ਸਾਮਾਨ ਮਿਲਦਾ ਹੈ ਅਤੇ ਉਹ ਆਪਣੀ ਸਿਆਸੀ ਸ਼ਕਤੀ ਦਾ ਇਸਤੇਮਾਲ ਕਰਕੇ ਜਬਰਦਸਤੀ ਵਸੂਲੀ ਜਾਰੀ ਰੱਖ ਸਕਦਾ ਹੈ ਆਪਣੇ ਪ੍ਰਭਾਵ ਨਾਲ ਇਹ ਯਕੀਨੀ ਕਰਦਾ ਹੈ ਕਿ ਉਸ ਖਿਲਾਫ਼ ਮਾਮਲੇ ਖ਼ਤਮ ਕੀਤੇ ਜਾਣ ਸਿਆਸੀ ਨਿਵੇਸ਼ ‘ਤੇ ਪ੍ਰਤੀਫ਼ਲ ਏਨਾ ਜ਼ਿਆਦਾ ਹੈ ਕਿ ਅਪਰਾਧੀ ਅੱਜ ਕਿਸੇ ਹੋਰ ਚੀਜ ‘ਚ ਨਿਵੇਸ਼ ਕਰਨਾ ਨਹੀਂ ਚਾਹੁੰਦੇ ਹਨ ਇਸ ਲਈ ਮੁੰਬਈ ਦੇ ਮਾਫ਼ੀਆ ਡਾਨ ਤੋਂ ਵਿਧਾਇਕ ਬਣੇ ਅਰੁਣ ਗਵਲੀ ਨੇ ਕਿਹਾ ਸੀ,

”ਹੁਣ ਮੇਰੇ ਕੋਲ ਬੁਲਟ ਪਰੂਫ਼ ਜੈਕੇਟ ਹੈ”  ਸਿਆਸਤ ਦੇ ਅਪਰਾਧੀਕਰਨ ਨਾਲ ਅਪਰਾਧ ਦੇ ਸਿਆਸੀਕਰਨ ਤੱਕ ਭਾਰਤ ਨੇ ਇੱਕ ਚੱਕਰ ਪੂਰਾ ਕਰ ਦਿੱਤਾ ਹੈ ਕੱਲ੍ਹ ਦੇ ਗੁੰਡੇ-ਬਦਮਾਸ਼ ਅੱਜ ਆਮ ਮਲੋਕ ਬਣ ਗਏ ਹਨ ਉਹ ਆਪਣੇ-ਆਪ ‘ਚ ਕਾਨੂੰਨ ਅਤੇ ਸਰਵਸ਼ਕਤੀਮਾਨ ਬਣ ਗਏ ਹਨ ਅੱਜ ਸਥਿਤੀ ਅਜਿਹੀ ਬਣ ਗਈ ਹੈ ਕਿ ਸਾਡੇ ਲੋਕ ਸੇਵਕ ਲੋਕਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਸੁਸ਼ਾਸਨ ਦੀ ਕੀਮਤ ‘ਤੇ ਆਪਣੇ ਅੰਡਰਵਰਲਡ ਆਕਿਆਂ ਦੀ ਆਵਾਜ਼ ‘ਤੇ  ਨੱਚਦੇ ਹਨ ਅਤੇ ਲੋਕਤੰਤਰ ਨੂੰ ਇੱਕ ਮਾਫ਼ੀਆ ਬਾਕਸ, ਕਾਰਟੇਜ ਬਾਕਸ ਅਤੇ ਬੈਲੇਟ ਬਾਕਸ ‘ਚ ਬੰਦ ਕਰ ਦਿੱਤਾ ਹੈ ਮਾਫ਼ੀਆ ਡਾਨ ਜੇਲ੍ਹ ‘ਚ ਵੀ ਚੋਣਾਂ ਜਿੱਤ ਜਾਂਦੇ ਹਨ ਸਾਂਸਦ ਜੇਲ੍ਹ ‘ਚ ਵੀ ਆਪਣਾ ਦਰਬਾਰ ਲਾਉਂਦੇ ਹਨ ਅਤੇ ਉੱਥੋਂ ਆਦੇਸ਼ ਦਿੰਦੇ ਹਨ ਕੁਝ ਲੋਕਾਂ ਨੂੰ ਅਗਾਊਂ ਜ਼ਮਾਨਤ ਮਿਲ ਜਾਂਦੀ ਹੈ

ਕੁਝ ਭੱਜ ਜਾਂਦੇ ਹਨ ਅਤੇ ਸਿਰਫ਼ ਕੁਝ ਆਗੂ ਹੀ ਦੋਸ਼ੀ ਸਿੱਧ ਹੋ ਸਕਦੇ ਹਨ ਅਜਿਹੇ ਵਾਤਾਵਰਨ ‘ਚ ਜਿੱਥੇ ਅਪਰਾਧ ਦਾ ਬੋਲਬਾਲਾ ਹੋਵੇ ਸਵਾਲ ਉਠਦਾ ਹੈ ਕਿ ਕੀ ਅਸੀਂ ਅਪਰਾਧਿਕਤਾ ਨੂੰ ਮਹੱਤਵ ਦਿੰਦੇ ਰਹਾਂਗੇ? ਕੀ ਅਪਰਾਧੀਆਂ ਨੂੰ ਆਗੂ ਬਣਨ ਦੇਣਗੇ?

ਕੀ ਬੁਨਿਆਦੀ ਤੌਰ ‘ਤੇ ਇਹ ਸਾਡੇ ਲੋਕਤੰਤਰ ਲਈ ਚੰਗਾ ਹੈ ਕਿ ਅਜਿਹੇ ਗੁੰਡੇ-ਬਦਮਾਸ਼ ਵੋਟਰਾਂ ਦੀ ਅਗਵਾਈ ਕਰਨ ਜਨਤਾ ਦੀ ਅਗਵਾਈ ਕਰਨ ਲਈ ਅਯੋਗ ਐਲਾਨ ਕਰਨ ਲਈ ਕਤਲ ਦੇ ਕਿੰਨੇ ਦੋਸ਼ ਹੋਣੇ ਚਾਹੀਦੇ ਹਨ? ਕੀ ਅੱਜ ਇਮਾਨਦਾਰ ਅਤੇ ਸਮਰੱਥ ਆਗੂ ਨਹੀਂ ਰਹਿ ਗਏ ਹਨ? ਸਾਨੂੰ ਅਜਿਹੇ ਆਗੂ ਕਿਵੇਂ ਅਤੇ ਕਿੱਥੋ ਤੱਕ ਮਿਲਣਗੇ

ਜੋ ਵਿਵਸਥਾ ‘ਚ ਸੁਧਾਰ ਲਿਆਉਣ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਅਪਰਾਧਿਕ ਪਿੱਠਭੂਮੀ ਵਾਲੇ ਆਗੂ ਰਾਸ਼ਟਰੀ ਤੇ ਸੂਬਾ ਪੱਧਰ ‘ਤੇ ਇਮਾਨਦਾਰ ਉਮੀਦਵਾਰਾਂ ਨੂੰ ਹਰਾ ਰਹੇ ਹਨ ਹਾਲ ਦੀ ਇੱਕ ਰਿਪੋਰਟ ਅਨੁਸਾਰ ਸਾਫ਼-ਸੁਥਰੀ ਪਿੱਠਭੂਮੀ ਵਾਲੇ 24.7 ਫੀਸਦੀ ਉਮੀਦਵਾਰਾਂ ਦੀ ਤੁਲਨਾ ‘ਚ 45.5 ਫੀਸਦੀ ਅਪਰਾਧਿਕ ਪਿੱਠਭੂਮੀ ਵਾਲੇ ਉਮੀਦਵਾਰ ਜੇਤੂ ਹੋਏ ਹਨ ਅਤੇ ਭਾਰਤ ਦਾ ਮੱਧ ਵਰਗ ਵੀ ਅਪਰਾਧੀਆਂ ਨੂੰ ਚੁਣਨ ਤੋਂ ਪਰਹੇਜ ਨਹੀਂ ਕਰਦਾ ਹੈ ਬਸ਼ਰਤੇ ਕਿ ਉਹ ਗਾਰਡ ਬਣਨ ਅਤੇ ਕੰਮ ਕਰਨ

ਫਿਰ ਇਸ ਸਮੱਸਿਆ ਦਾ ਹੱਲ ਕੀ ਹੋਵੇਗਾ? ਜਦੋਂ ਅਗਵਾਈ ਕਰਨ ਵਾਲੇ ਵਿਵਸਥਾ ਭੰਗ ਕਰਨ ਲੱਗ ਜਾਂਦੇ ਹਨ ਤਾਂ ਫ਼ਿਰ ਜਨਤਾ ਨੂੰ ਪਹਿਲ ਕਰਨੀ ਹੁੰਦੀ ਹੈ ਸਾਨੂੰ ਸੁਧਾਰਾਤਮਕ ਕਦਮ ਚੁੱਕਣੇ ਹੋਣਗੇ ਇਸ ਸਬੰਧ ਵਿਚ ਸਿਰਫ਼ ਗੱਲਾਂ ਨਾਲ ਕੰਮ ਨਹੀਂ ਚੱਲੇਗਾ ਸਿਆਸਤ ਦੇ ਅਪਰਾਧੀਕਰਨ ਨੂੰ ਰੋਕਣ ਲਈ ਸਾਡੇ ਆਗੂਆਂ ਨੂੰ ਸਹਾਇਕ ਕਦਮ ਚੁੱਕਣੇ ਹੋਣਗੇ ਰਾਜਨੀਤੀ ਦੇ ਅਪਰਾਧੀਕਰਨ ਖਿਲਾਫ਼ ਆਵਾਜ਼ ਉਠਾਈ ਜਾਣੀ ਚਾਹੀਦੀ ਹੈ ਅਤੇ ਇਸ ਮਹਾਂਮਾਰੀ ਦਾ ਇਲਾਜ ਲੱਭਿਆ ਜਾਣਾ ਚਾਹੀਦਾ ਹੈ ਕਿਉਂਕਿ ਸਾਨੂੰ ਅਜਿਹੇ ਸਿਆਸੀ ਆਗੂਆਂ ਦੀ ਜਰੂਰਤ ਹੈ ਜੋ ਸੱਚੇ, ਭਰੋਸੇਯੋਗ ਅਤੇ ਇਮਾਨਦਾਰ ਹੋਣ ਨਾ ਕਿ ਅਪਰਾਧਾਂ ‘ਚ ਭਾਈਵਾਲ ਜਿਸ ਦੇ ਚੱਲਦਿਆਂ ਅੱਜ ਦੇ ਅਪਰਾਧਿਕ ਕਿੰਗਮੇਕਰ ਕੱਲ੍ਹ ਦੇ ਕਿੰਗ ਬਣ ਸਕਦੇ ਹਨ
ਪੂਨਮ ਆਈ ਕੌਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.