ਡੇਰਾ ਸਰਧਾਲੂ ਪਰਿਵਾਰ ਨੇ ਬੱਚੇ ਦਾ ਜਨਮ ਦਿਨ ਮਾਨਵਤਾ ਭਲਾਈ ਕਰਕੇ ਮਨਾਇਆ

0
27

ਕਿਹਾ- ਸੰਤ ਡਾ. ਐਮਐਸਜੀ ਪਾਸੋਂ ਮਿਲੀ ਹੈ ਇਹ ਮਹਾਨ ਪ੍ਰੇਰਣਾ

ਪਟਿਆਲਾ, (ਸੱਚ ਕਹੂੰ ਨਿਊਜ)। ਸਥਾਨਕ ਡੇਰਾ ਸਰਧਾਲੂ ਇੱਕ ਪਰਿਵਾਰ ਨੇ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਦੇ ਚੱਲਦਿਆਂ ਮਾਨਵਤਾ ਭਲਾਈ ਕਾਰਜਾਂ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਜਸਵੰਤ ਸਿੰਘ ਇੰਸਾਂ ਨੇ ਆਪਣੇ ਪੋਤਰੇ ਸਮਰ ਪ੍ਰਤਾਪ ਸਿੰਘ ਦੇ ਤੀਜੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰਖਦਿਆਂ ਮਾਨਵਤਾ ਭਲਾਈ ਕਰਨ ਦਾ ਫੈਸਲਾ ਲੈਂਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ਦੇ ਤਹਿਤ ਭਲਾਈ ਕਾਰਜ਼ ਕੀਤੇ।

ਜਿਸ ਦੇ ਤਹਿਤ ਸਮੁੱਚੇ ਪਰਿਵਾਰ ਵੱਲੋਂ ਜਿੱਥੇ ਵੱਡੀ ਗਿਣਤੀ ਜਾਨਵਰਾਂ ਨੂੰ ਫ਼ਲ ਖਵਾਏ ਗਏ ਉੱਥੇ ਲੋੜਵੰਦ ਲੋਕਾਂ ਨੂੰ ਗਰਮ ਕੰਬਲ ਤੇ ਹੋਰ ਕੱਪੜੇ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਖੁਸ਼ੀ ਦੇ ਮੌਕੇ ’ਤੇ ਫ਼ਜੂਲ ਖ਼ਰਚੀ ਕਰਨ ਦੀ ਬਜਾਇ ਮਾਨਵਤਾ ਹਿੱਤ ਲਈ ਕਾਰਜ਼ ਕਰਨ ਦੀ ਇਹ ਮਹਾਨ ਪੇ੍ਰਰਣਾ ਉਨ੍ਹਾਂ ਨੂੰ ਸੰਤ ਡਾ. ਐਮਐਸਜੀ ਪਾਸੋਂ ਮਿਲੀ ਹੈ। ਇਸ ਮੌਕੇ ਹਰਜੀਤ ਸਿੰਘ ਇੰਸਾਂ, ਗੁਰਪ੍ਰੀਤ ਕੌਰ ਇੰਸਾਂ, ਹੈਪੀ ਇੰਸਾਂ ਆਦਿ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.