ਸੁਹਾਗਣਾਂ ਦਾ ਤਿਉਹਾਰ ਹੈ ‘ਕਰਵਾ ਚੌਥ’

0
72

ਸੁਹਾਗਣਾਂ ਦਾ ਤਿਉਹਾਰ ਹੈ  ਕਰਵਾ ਚੌਥ

ਅੱਜ ਦੇ ਨਵੇਂ ਜ਼ਮਾਨੇ ‘ਚ ਵੀ ਸਾਡੇ ਦੇਸ਼ ‘ਚ ਔਰਤਾਂ ਹਰ ਸਾਲ ਕਰਵਾ ਚੌਥ ਦਾ ਵਰਤ ਪਹਿਲਾਂ ਵਾਂਗ ਪੂਰੀ ਨਿਹਚਾ ਤੇ ਭਾਵਨਾ ਨਾਲ ਮਨਾਉਂਦੀਆਂ ਹਨ ਆਧੁਨਿਕ ਹੁੰਦੇ ਸਮਾਜ ‘ਚ ਵੀ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਸਬੰਧੀ ਸੁਚੇਤ ਰਹਿੰਦੀਆਂ ਹਨ ਇਸ ਲਈ ਉਹ ਪਤੀ ਦੀ ਲੰਮੀ ਉਮਰ ਦੀ ਕਾਮਨਾ ਦੇ ਨਾਲ ਕਰਵਾ ਚੌਥ ਦਾ ਵਰਤ ਰੱਖਣਾ ਨਹੀਂ ਭੁੱਲਦੀਆਂ ਹਨ ਪਤਨੀ ਦੇ ਆਪਣੇ ਪਤੀ ਨਾਲ ਕਿੰਨੇ ਵੀ ਗਿਲੇ-ਸ਼ਿਕਵੇ ਹੋਣ, ਪਰ ਕਰਵਾ ਚੌਥ ਆਉਂਦੇ-ਆਉਂਦੇ ਸਭ ਭੁੱਲ ਕੇ ਉਹ ਇਕਾਗਰਚਿੱਤ ਨਾਲ ਆਪਣੇ ਸੁਹਾਗ ਦੀ ਲੰਮੀ ਉਮਰ ਦੀ ਕਾਮਨਾ ਨਾਲ ਵਰਤ ਜ਼ਰੂਰ ਰੱਖਦੀ ਹੈ

ਇਹ ਵਰਤ ਲਗਾਤਾਰ 12 ਜਾਂ 16 ਸਾਲਾਂ ਤੱਕ ਹਰ ਸਾਲ ਰੱਖਿਆ ਜਾਂਦਾ ਹੈ ਮਿਆਦ ਪੂਰੀ ਹੋਣ ਤੋਂ ਬਾਅਦ ਇਸ ਵਰਤ ਦਾ ਉਦਾਪਨ ਕੀਤਾ ਜਾਂਦਾ ਹੈ ਜੋ ਸੁਹਾਗਣ ਔਰਤਾਂ ਜੀਵਨ ਭਰ ਲਈ ਰੱਖਣਾ ਚਾਹੁਣ ਤਾਂ ਉਹ ਜੀਵਨ ਭਰ ਇਸ ਵਰਤ ਨੂੰ ਰੱਖ ਸਕਦੀਆਂ ਹਨ ਸੁਹਾਗਣਾਂ ਆਪਣੇ ਸੁਹਾਗ ਦੀ ਰੱਖਿਆ ਲਈ ਇਸ ਵਰਤ ਦਾ ਪਾਲਣਾ ਕਰਦੀਆਂ ਹਨ

ਭਾਰਤ ਇੱਕ ਧਰਮ ਪ੍ਰਧਾਨ ਤੇ ਆਸਥਾਵਾਨ ਦੇਸ਼ ਹੈ ਇੱਥੇ ਸਾਲ ਦੇ ਸਾਰੇ ਦਿਨਾਂ ਦਾ ਮਹੱਤਵ ਹੁੰਦਾ ਹੈ ਤੇ ਸਾਲ ਦਾ ਹਰ ਦਿਨ ਪਵਿੱਤਰ ਮੰਨਿਆ ਜਾਂਦਾ ਹੈ ਭਾਰਤ ‘ਚ ਕਰਵਾ ਚੌਥ ਹਿੰਦੂਆਂ ਦਾ ਇੱਕ ਮੁੱਖ ਤਿਉਹਾਰ ਹੈ ਇਹ ਭਾਰਤ ਦੇ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਪੰਜਾਬ ਦਾ ਤਿਉਹਾਰ ਹੈ ਇਹ ਕੱਤਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਮਨਾਇਆ ਜਾਂਦਾ ਹੈ ਇਹ ਵਰਤ ਸਵੇਰੇ ਸੂਰਜ ਨਿੱਕਲਣ ਤੋਂ ਪਹਿਲਾਂ ਕਰੀਬ 4 ਵਜੇ ਤੋਂ ਬਾਅਦ ਸ਼ੁਰੂ ਹੋ ਕੇ ਰਾਤ ਨੂੰ ਚੰਨ ਦੇ ਦਰਸ਼ਨ ਤੋਂ ਬਾਅਦ ਪੂਰਨ ਹੁੰਦਾ ਹੈ ਪੇਂਡੂ ਔਰਤਾਂ ਤੋਂ ਲੈ ਕੇ ਆਧੁਨਿਕ ਔਰਤਾਂ ਕਰਵਾ ਚੌਥ ਦਾ ਵਰਤ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਰੱਖਦੀਆਂ ਹਨ

ਇਹ ਵਰਤ ਔਰਤਾਂ ਲਈ ‘ਚੂੜੀਆਂ ਦਾ ਤਿਉਹਾਰ’ ਨਾਂਅ ਨਾਲ ਵੀ ਪ੍ਰਸਿੱਧ ਹੈ ਸ਼ਾਮ ਦੇ ਸਮੇਂ ਚੰਨ ਦੇ ਨਿੱਕਲਣ ‘ਤੇ ਚੰਨ ਦੀ ਪੂਜਾ ਕਰਕੇ ਅਰਘ ਦਿੰਦੀਆਂ?ਹਨ ਇਸ ਤੋਂ ਬਾਅਦ ਪਤੀ ਨੂੰ ਭੋਜਨ ਕਰਾਉਂਦੀਆਂ ਹਨ ਇਸ ਤੋਂ ਬਾਅਦ ਖੁਦ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਭੋਜਨ ਕਰਵਾਉਂਦੀਆਂ ਹਨ

ਇੰਜ ਲਾਓ ਮਹਿੰਦੀ

ਮਹਿੰਦੀ ਦੇ ਪੱਤਿਆਂ ਨੂੰ ਸੁਕਾ ਕੇ ਬਰੀਕ ਚੂਰਨ ਬਣਾਓ ਮਹਿੰਦੀ ਦਾ ਬਰੀਕ ਚੂਰਨ (ਪਾਊਡਰ) ਬਜ਼ਾਰ ‘ਚ ਤਿਆਰ ਵੀ ਮਿਲਦਾ ਹੈ ਇਸ ਚੂਰਨ ਨੂੰ ਮਲਮਲ ਦੇ ਬਰੀਕ ਕੱਪੜੇ ਨਾਲ ਦੋ-ਤਿੰਨ ਵਾਰ ਛਾਣ ਲਓ

ਨਿੰਬੂ ਦੇ ਛਾਣੇ ਹੋਏ ਰਸ ‘ਚ ਨੀਲਗਿਰੀ ਤੇਲ ਦੀਆਂ ਅੱਠ-ਦਸ ਬੂੰਦਾਂ ਪਾਓ ਉਸ ‘ਚ ਮਹਿੰਦੀ ਦਾ ਚੂਰਨ ਪਾ ਕੇ ਦੋ ਘੰਟਿਆਂ ਤੱਕ ਭਿਓਂ ਤੇ ਲੇਟੀ ਵਰਗਾ ਬਣਨ ਦਿਓ ਜਾਂ

ਪਾਣੀ ‘ਚ ਇਮਲੀ ਤੇ ਚਾਹ ਦੀਆਂ ਪੱਤੀਆਂ ਪਾ ਕੇ ਉਬਾਲੋ  ਫਿਰ ਪਾਣੀ ਨੂੰ ਛਾਣ ਕੇ ਉਸ ‘ਚ ਮਹਿੰਦੀ ਦਾ ਚੂਰਨ ਪਾਓ ਉਸਨੂੰ ਦੋ ਘੰਟਿਆਂ ਤੱਕ ਭਿਉਂ ਕੇ ਲੇਟੀ ਵਰਗਾ ਬਣਨ ਦਿਓ

ਮਹਿੰਦੀ ਲਾਉਣ ਲਈ ਬਾਰੀਕ ਸਲਾਈ ਜਾਂ ਪਲਾਸਟਿਕ ਦੇ ਕਾਗਜ਼ ਜਾਂ ਪਲਾਸਟਿਕ ਦੀ ਬਰੀਕ ਸਲਾਈ ਤਿਆਰ ਵੀ ਮਿਲਦੀ ਹੈ ਸੂਈ ਦਾ ਨੋਕ ਵਾਲਾ ਹਿੱਸਾ ਵੀ ਮਹਿੰਦੀ ਲਾਉਣ ਦੀ ਵਰਤੋਂ ‘ਚ ਲੈ ਸਕਦੇ ਹੋ

ਇੱਕ ਪਿਆਲੇ ‘ਚ ਨਿੰਬੂ ਦਾ ਰਸ ਤੇ ਸ਼ੱਕਰ ਦਾ ਮਿਸ਼ਰਨ ਤਿਆਰ ਰੱਖੋ ਹੱਥਾਂ ਜਾਂ ਪੈਰਾਂ ‘ਤੇ ਲੱਗੀ ਮਹਿੰਦੀ ਸੁੱਕ ਕੇ ਝੜ ਨਾ ਜਾਵੇ, ਇਸ ਲਈ ਸਾਫ਼ ਰੂੰ ਦੇ ਫੰਬੇ ਨਾਲ ਉਹ ਮਿਸ਼ਰਨ ਉਨ੍ਹਾਂ ਹਿੱਸਿਆਂ ‘ਤੇ ਹੌਲੀ-ਹੌਲੀ ਲਾਓ ਬਾਅਦ ‘ਚ ਦੂਜੀ ਮਹਿੰਦੀ ਲਾਉਣ ਦੀ ਸ਼ੁਰੂਆਤ ਕਰੋ ਲਾਈ ਹੋਈ ਮਹਿੰਦੀ ਚਾਰ-ਪੰਜ ਘੰਟਿਆਂ ਬਾਦ ਹਟਾਓ

ਮਹਿੰਦੀ ਨੂੰ ਹਟਾਉਣ ਤੋਂ ਬਾਅਦ ਉਸ ਹਿੱਸੇ ‘ਤੇ ਸਰ੍ਹੋਂ ਦਾ ਤੇਲ ਲਾਓ ਕੜਾਹੀ ਜਾਂ ਤਵੇ ‘ਤੇ ਚਾਰ-ਪੰਜ ਲੌਂਗਾਂ ਦਾ ਚੂਰਨ ਪਾ ਕੇ ਗਰਮ ਕਰੋ ਤੇ ਉਸ ਦੇ ਸੇਕ ‘ਚ ਮਹਿੰਦੀ ਲੱਗੇ ਹਿੱਸੇ ਨੂੰ ਸੇਕੋ

ਮਹਿੰਦੀ ਉਤਾਰਨ ਤੋਂ ਬਾਅਦ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਜਦੋਂ ਵੀ ਪਾਣੀ ਜਾਂ ਕੋਈ ਵੀ ਕੰਮ ਕਰੋ, ਹੱਥਾਂ ‘ਚ ਪਲਾਸਟਿਕ ਦੇ ਦਸਤਾਨੇ ਪਹਿਨ ਲਓ

ਜੇਕਰ ਪਲਾਸਟਿਕ ਦੇ ਦਸਤਾਨੇ ਮੁਹੱਈਆ ਨਾ ਹੋਣ ਤਾਂ ਪਾਲੀਥੀਨ ਦੇ ਪੈਕੇਟ ‘ਚ ਹੱਥ ਪਾ ਕੇ ਉੱਪਰੋਂ ਰਬੜ ਬੈਂਡ ਲਾ ਲਓ ਇਸ ਨਾਲ ਜਦੋਂ ਵੀ ਤੁਸੀਂ ਕੰਮ ਕਰੋ ਤਾਂ ਪਾਣੀ ਦਾ ਹੱਥ ਨਾਲ ਸਪੱਰਸ਼ ਨਹੀਂ ਹੋਵੇਗਾ ਇਸ ਤਰ੍ਹਾਂ ਮਹਿੰਦੀ ਵੀ ਨਹੀਂ ਉੱਤਰੇਗੀ ਤੇ ਉਸਦਾ ਰੰਗ ਵੀ ਚਮਕੀਲਾ ਬਣਿਆ ਰਹੇਗਾ

ਰੂਪ ਦੀ ਸੁੰਦਰਤਾ ਨਿਖਾਰਨ ਲਈ ਗੁਣਕਾਰੀ ਲੇਪ

ਆਪਣੇ ਚਿਹਰੇ ਨੂੰ ਸੁੰਦਰ, ਨਿੱਖਰਿਆ ਹੋਇਆ ਤੇ ਚਮਕੀਲਾ ਬਣਾਈ ਰੱਖਣ ਲਈ ਜ਼ਰੂਰੀ ਨਹੀਂ ਹੈ ਕਿ ਮਹਿੰਗੇ ਤੇ ਬਣਾਉਟੀ ਆਧੁਨਿਕ ਸੁੰਦਰਤਾ ਦੇ ਸਾਧਨਾਂ ਦੀ ਹੀ ਵਰਤੋਂ ਕੀਤੀ ਜਾਵੇ ਸਸਤੇ ਤੇ ਕੁਦਰਤੀ ਘਰੇਲੂ ਉਪਾਵਾਂ ਨਾਲ ਵੀ ਇਹ ਕੰਮ ਕੀਤਾ ਜਾ ਸਕਦਾ ਹੈ ਪੇਸ਼ ਹਨ ਕੁਝ ਸਫ਼ਲ ਪ੍ਰਯੋਗ, ਜਿਨ੍ਹਾਂ ‘ਚੋਂ ਤੁਸੀਂ ਕੋਈ ਵੀ ਇੱਕ ਮਨਪਸੰਦ ਉਪਾਅ ਕਰੋ ਜਾਂ ਬਦਲ-ਬਦਲ ਕੇ ਸਾਰੇ ਉਪਾਅ ਥੋੜ੍ਹੇ-ਥੋੜ੍ਹੇ ਦਿਨ ਕਰੋ, ਫਿਰ ਜੋ ਤੁਹਾਡੇ ਲਈ ਅਨੁਕੂਲ ਸਿੱਧ ਹੋਵੇ ਉਸਦੀ ਵਰਤੋਂ ਜਾਰੀ ਰੱਖੋ

ਇੱਕ ਵੱਡਾ ਚਮਚ ਭਰ ਕੇ ਦੁੱਧ ‘ਚ ਪੀਸੀ ਹਲਦੀ ਮਿਲਾ ਕੇ ਗਾੜ੍ਹਾ ਲੇਪ ਬਣਾ ਲਓ ਤੇ ਚਿਹਰੇ ‘ਤੇ ਲਾਓ ਇਹ ਲੇਪ ਚਿਹਰੇ ਦਾ ਰੰਗ ਸਾਫ਼ ਕਰਦਾ ਹੈ ਤੇ ਚਮੜੀ ਨੂੰ ਚਮਕਦਾਰ ਰੱਖਦਾ ਹੈ

  • ਜੈਫ਼ਲ ਨੂੰ ਦੁੱਧ ‘ਚ ਪੀਸ ਕੇ ਚਿਹਰੇ ‘ਤੇ ਲਾਉਣ ਨਾਲ ਕਿੱਲ-ਮੁਹਾਂਸੇ ਤੇ ਝੁਰੜੀਆਂ ਦੂਰ ਹੋ ਕੇ ਚਿਹਰਾ ਸਾਫ਼ ਹੋ ਜਾਂਦਾ ਹੈ
  • ਚੌਲਾਂ ਦਾ ਆਟਾ ਦੁੱਧ ‘ਚ ਘੋਲ ਕੇ ਚਿਹਰੇ ‘ਤੇ ਗਾੜ੍ਹਾ ਲੇਪ ਕਰੋ
  • ਚਮਚ ਵੇਸਣ, ਇੱਕ ਚਮਚ ਦਹੀਂ ਤੇ ਚੂੰਢੀ ਭਰ ਹਲਦੀ ਦਾ ਲੇਪ ਕਰੋ
  • ਗਾਂ ਦੇ ਦੁੱਧ ‘ਚ ਇੱਕ ਚਮਚ ਚਿਰੌਂਜੀ ਪੀਹ ਕੇ ਇਸ ਦਾ ਲੇਪ ਚਿਹਰੇ ‘ਤੇ ਲਾ ਕੇ ਮਲ਼ੋ

ਮਸੂਰ ਦੀ ਦਾਲ 2 ਚਮਚ ਲੈ ਕੇ ਬਾਰੀਕ ਪੀਸ ਲਓ ਇਸ ‘ਚ ਥੋੜ੍ਹਾ ਜਿਹਾ ਦੁੱਧ ਤੇ ਘਿਓ ਮਿਲਾ ਕੇ ਫੈਂਟ ਲਓ ਤੇ ਪਤਲਾ-ਪਤਲਾ ਲੇਪ ਬਣਾ ਲਓ ਇਹ ਲੇਪ ਮੂਹਾਂਸਿਆਂ ‘ਤੇ ਲਾਓ

ਅੱਕ ਦੇ ਪੱਤਿਆਂ ਨੂੰ ਦੁੱਧ ਤੇ ਪੀਸੀ ਹਲਦੀ ਮਿਲਾ ਕੇ ਇਸ ਲੇਪ ਨੂੰ ਚਿਹਰੇ ਦੇ ਕਾਲੇ ਦਾਗ-ਧੱਬਿਆਂ, ਛਾਈਆਂ, ਕਿੱਲ-ਮੁਹਾਂਸਿਆਂ ‘ਤੇ ਲਾਓ ਸੰਤਰੇ ਦੇ ਸੁੱਕੇ ਛਿਲਕਿਆਂ ਦਾ ਚੂਰਨ, ਥੋੜ੍ਹਾ ਜਿਹਾ ਦਹੀਂ, ਚੂੰਢੀ ਭਰ ਹਲਦੀ ਤੇ ਨਿੰਬੂ ਦੇ ਰਸ ਦੀਆਂ 5-6 ਬੂੰਦਾਂ ਮਿਲਾ ਕੇ ਲੇਪ ਕਰੋ

  • ਸ਼ਹਿਦ 250 ਗ੍ਰਾਮ ਤੇ 4 ਨਿੰਬੂਆਂ ਦਾ ਰਸ ਮਿਲਾ ਕੇ ਸ਼ੀਸ਼ੀ ‘ਚ ਭਰ ਲਓ ਇਸ ਦਾ ਲੇਪ ਕਰੋ
  • ਗੁਲਾਬ ਦੀਆਂ ਪੱਤੀਆਂ ਦੁੱਧ ਦੇ ਨਾਲ ਪੀਹ ਕੇ ਲੇਪ ਕਰੋ

ਇਨ੍ਹਾਂ ‘ਚੋਂ ਕੋਈ ਵੀ ਉਪਾਅ ਕਰੋ ਲੇਪ ਲਾ ਕੇ ਸੁੱਕਣ ਦਿਓ ਸੁੱਕਣ ‘ਤੇ ਮਸਲਦੇ ਹੋਏ ਪਾਣੀ ਨਾਲ ਧੋ ਦਿਓ ਪੂਰੇ ਸਰੀਰ ‘ਤੇ ਵਟਣੇ ਵਾਂਗ ਲਾਉਣ ਲਈ ਲੇਪ ਦੀ ਮਾਤਰਾ ਜ਼ਰੂਰਤ ਅਨੁਸਾਰ ਵਧਾ ਲਓ ਇਹ ਸਾਰੇ ਗੁਣਕਾਰੀ ਉਪਾਅ ਚਮੜੀ ਨੂੰ ਸਿਹਤਮੰਦ, ਨਿਰੋਗ, ਚਮਕੀਲੀ, ਤੇ ਸਾਫ਼ ਰੰਗ ਪ੍ਰਦਾਨ ਕਰਨ ਵਾਲੇ ਹਨ
ਉਮੇਸ਼ ਕੁਮਾਰ ਸਾਹੂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.