ਬੇਇੰਤਹਾ ਖੁਸ਼ੀਆਂ ਦੇਣ ਵਾਲਾ ਹੈ ਮਾਲਕ ਦਾ ਪਿਆਰ : ਪੂਜਨੀਕ ਗੁਰੂ ਜੀ

0
352
MSG, Health, Tips,  Sugar,

ਬੇਇੰਤਹਾ ਖੁਸ਼ੀਆਂ ਦੇਣ ਵਾਲਾ ਹੈ ਮਾਲਕ ਦਾ ਪਿਆਰ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾੳਂੁਦੇ ਹਨ ਕਿ ਸਤਿਗੁਰੂ, ਮੌਲਾ ਦੇ ਪਿਆਰ ਮੁਹੱਬਤ ’ਚ ਚੱਲਣਾ ਕੋਈ ਸੌਖਾ ਕੰਮ ਨਹੀਂ ਪਰ ਅਸੰਭਵ ਵੀ ਨਹੀਂ ਇਨਸਾਨ ਜਦੋਂ ਸਤਿਗੁਰੂ ਮਾਲਕ ਦੇ ਲਈ ਆਪਣਾ ਜੀਵਨ ਕੁਰਬਾਨ ਕਰਦਾ ਹੈ, ਸਾਰੀ ਦੁਨੀਆ ਦਾ ਤਿਆਗ ਕਰਦਾ ਹੈ ਤਾਂ ਉਸ ਦੇ ਦਿਲੋ-ਦਿਮਾਗ ’ਚ ਇੱਕ ਹੀ ਚੀਜ਼ ਹੁੰਦੀ ਹੈ, ਆਪਣੇ ਸਤਿਗੁਰੂ ਮੁਰਸ਼ਿਦ ਨਾਲ ਪਿਆਰ ਵਧਾਉਣਾ ਮਾਲਕ ਨੂੰ ਪਾਉਣਾ ਤੇ ਉਸ ਦੀ ਔਲਾਦ ਦੀ ਸੇਵਾ ਲਈ ਸਾਰਾ ਜੀਵਨ ਕੁਰਬਾਨ ਕਰ ਦੇਣਾ ਪਰ ਜਿਉਂ-ਜਿਉਂ ਸਮਾਂ ਵਧਦਾ ਹੈ ਉਸ ਦੇ ਅੰਦਰ ਬਹੁਤ ਸਾਰੀਆਂ ਇੱਛਾਵਾਂ ਘਰ ਕਰ ਜਾਂਦੀਆਂ ਹਨ ਮਾਣ-ਵਡਿਆਈ, ਵਾਹ-ਵਾਹ ਚਾਹੀਦੀ ਹੈ, ਜਿਸ ਦੇ ਨਾਲ ਜੁੜ ਜਾਂਦੀ ਹੈ, ਈਰਖ਼ਾ, ਨਫ਼ਰਤ, ਦਵੇਸ਼ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਗਿੱਲੀ ਲੱਕੜ ਨੂੰ ਬਾਲ਼ਿਆ ਜਾਵੇ ਤਾਂ ਉਹ ਧੁਖਦੀ ਰਹਿੰਦੀ ਹੈ,

ਧੂੰਆਂ ਉੱਠਦਾ ਰਹਿੰਦਾ ਹੈ ਉਸੇ ਤਰ੍ਹਾਂ ਈਰਖ਼ਾ ਹੁੰਦੀ ਹੈ, ਦਵੇਸ਼, ਨਫ਼ਰਤ ਜਦੋਂ ਇਨਸਾਨ ਦੇ ਦਿਲੋ-ਦਿਮਾਗ ’ਚ ਆ ਜਾਂਦੀ ਹੈ ਤਾਂ ਉਹ ਗਿੱਲੀ ਲੱਕੜ ਵਾਂਗ ਬਲ਼ਦਾ ਰਹਿੰਦਾ ਹੈ ਉਸ ਨੂੰ ਦੀਨ-ਦੁਨੀਆ ਦੀ ਕੋਈ ਗੱਲ ਚੰਗੀ ਨਹੀਂ ਲੱਗਦੀ ਫਿਰ ਮਾਣ-ਵਡਿਆਈ ’ਚ ਉਲਝ ਜਾਂਦਾ ਹੈ ਇਹ ਸਾਰੀਆਂ ਪਰਮਾਤਮਾ ਨੂੰ ਪਾਉਣ ਦੇ ਰਾਹ ’ਚ ਰੁਕਾਵਟਾਂ ਹਨ ਇਨ੍ਹਾਂ ਦੇ ਨਾਲ ਰੁਕਾਵਟਾਂ ਹਨ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ ਇਹ ਸਾਰੇ ਮਿਲ ਕੇ ਚਾਹੇ ਕੋਈ ਤਿਆਗੀ ਹੋਵੇ, ਚਾਹੇ ਘਰ ਗ੍ਰਹਿਸਥ ਵਾਲਾ ਹੋਵੇ ਸਾਰਿਆ ਨੂੰ ਮਾਲਕ ਦੇ ਪਿਆਰ ਤੋਂ ਰੋਕਦੀਆਂ ਹਨ ਇਹ ਰੁਕਾਵਟਾਂ ਬਣ ਜਾਂਦੀਆਂ ਹਨ ਤੇ ਆਦਮੀ ਡਗਮਗਾਉਣ ਲਗਦਾ ਹੈ

ਆਦਮੀ ਦਾ ਦਿਲੋ-ਦਿਮਾਗ ਖ਼ਰਾਬ ਹੋਣ ਲਗਦਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਸਾਰੀਆਂ ਅੜਚਣਾਂ ਤਦ ਦੂਰ ਹੋਣਗੀਆਂ ਜਦੋਂ ਤੁਸੀਂ ਲਗਾਤਾਰ ਸਿਮਰਨ ਤੇ ਸੇਵਾ ਕਰੋਗੇ ਲਗਾਤਾਰ ਭਗਤੀ ਜੇਕਰ ਤੁਸੀਂ ਨਹੀਂ ਕਰਦੇ ਤਾਂ ਇਹ ਅੜਚਣਾਂ ਬੜੀਆਂ ਖ਼ਤਰਨਾਕ ਹਨ ਮਤਲਬ ਜੋ ਤੁਸੀਂ ਸਿਮਰਨ ਕਰਦੇ ਹੋ ਉਸ ਦਾ ਫ਼ਲ ਤਾਂ ਮਿਲਣਾ ਹੈ ਪਰ ਨਾਲ ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਦਵੇਸ਼ ਵੀ ਇਹ ਕਰਦੇ ਰਹਿੰੇਦ ਹਨ ਤਾਂ ਕੀਤਾ ਗਿਆ ਸਿਮਰਨ ਇਨ੍ਹਾਂ ਤੋਂ ਤੁਹਾਨੂੰ ਬਚਾਉਣ ’ਚ ਖ਼ਤਮ ਹੋ ਜਾਂਦਾ ਹੈ

ਜੇਕਰ ਤੁਸੀਂ ਇਹ ਬੁਰੇ ਕਰਮ ਨਾ ਕਰਦੇ ਤਾਂ ਉਹ ਕੀਤਾ ਗਿਆ ਸਿਮਰਨ ਤੁਹਾਨੂੰ ਤੇ ਤੁਹਾਡੀਆਂ ਕੁਲਾਂ ਨੂੰ ਇੰਨੀਆਂ ਖੁਸ਼ੀਆਂ ਦਿੰਦਾ ਕਿ ਤੁਸੀਂ ਕਦੇ ਸੁਫ਼ਨੇ ’ਚ ਵੀ ਨਹੀਂ ਸੋਚਿਆ ਹੋਵੇਗਾ ਪਰ ਇਨਸਾਨ ਆਪਣੀ ਮੂਰਖ਼ਤਾ ਦੀ ਵਜ੍ਹਾ ਨਾਲ, ਮਨ ਤੇ ਮਨਮਤੇ ਲੋਕਾਂ ਦੀ ਵਜ੍ਹਾ ਨਾਲ ਕੀਤੇ ਗਏ ਸਿਮਰਨ ਨੂੰ ਆਪਣੇ ਦੁਆਰਾ ਕੀਤੀਆਂ ਗਈਆਂ ਬੁਰਾਈਆਂ ਤੋਂ ਬਚਾਉਣ ’ਚ ਹੀ ਖ਼ਤਮ ਕਰ ਲੈਂਦੇ ਹਨ ਅੜਚਣਾਂ ਜੋ ਤੁਹਾਡੇ ਸਾਹਮਣੇ ਹਨ ਇਨ੍ਹਾਂ ਤੋਂ ਬਚ ਕੇ ਨਿਕਲਣਾ ਕੋਈ ਮਾਮੂਲੀ ਗੱਲ ਨਹੀਂ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਾਲਕ ਦਾ ਪਿਆਰ, ਮੁਹੱਬਤ ਬੇਇੰਤਹਾ ਖੁਸ਼ੀਆਂ ਦੇਣ ਵਾਲੀ ਹੈ

ਇਸ ਲਈ ਮਾਲਕ ਦੇ ਪਿਆਰ ’ਚ ਅੱਗੇ ਵਧੋ, ਮਾਲਕ ਦੇ ਪਿਆਰ ਨਾਲ ਮਾਲਾਮਾਲ ਹੋ ਜਾਓ ਇਨਸਾਨ ਇਹ ਕਦੇ ਨਾ ਭੁੱਖੇ ਕਿ ਮੈਂ ਸਿਰਫ਼ ਇਨਸਾਨ ਹਾਂ ਜਦੋਂ ਇਨਸਾਨ ਆਪਣੇ ਆਪ ਨੂੰ ਕੁਝ ਬਣਾ ਲੈਂਦਾ ਹੈ ਤਾਂ ਫਿਰ ਮਾਲਕ ਕਹਿੰਦਾ ਹੈ ਕਿ ਤੂੰ ਤਾਂ ਕੁਝ ਹੈਂ ਫਿਰ ਮੈਂ ਕਿਉਂ ਜਾਵਾਂ ਕਹਿਣ ਦਾ ਮਤਲਬ ਜਦੋਂ ਤੁਸੀਂ ਕੁਝ ਬਣ ਜਾਂਦੇ ਹੋ ਤਾਂ ਚਾਰੇ ਪਾਸਿਓਂ ਕਾਲ ਦੀ ਮਾਰ ਪੈਂਦੀ ਹੈ ਪੂਜਨੀਕ ਗੁਰੂ? ਜੀ ਫਰਮਾਉਂਦੇ ਹਨ ਕਿ ਸਿਮਰਨ ’ਚ ਖੁਸ਼ੀਆਂ ਹਨ, ਇਨਸਾਨ ਬਚਨਾਂ ’ਤੇ ਪੱਕਾ ਹੋਵੇ, ਸੇਵਾ ਸਿਮਰਨ ਕਰਦਾ ਹੋਵੇ, ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ

ਪਰ ਜਦੋਂ ਤੱਕ ਇਨਸਾਨ ਦੀਆਂ ਪੂਰੀਆਂ ਕਮੀਆਂ ਅੰਦਰੋਂ ਨਿਕਲਦੀਆਂ ਨਹੀਂ ਤਦ ਤੱਕ ਸਿਮਰਨ ਦਾ ਪੂਰਾ ਫ਼ਲ ਨਹੀਂ ਮਿਲਦਾ ਇਸ ਲਈ ਸਾਰੀਆਂ ਕਮੀਆਂ ਨੂੰ ਕੱਢਣ ਲਈ ਲਗਾਤਾਰ ਸਿਮਰਨ ਕਰੋ, ਸੇਵਾ ਕਰੋ, ਪਿਆਰ ਮੁਹੱਬਤ ਦੇ ਰਾਹ ’ਤੇ ਫਿਰ ਚੱਲਿਆ ਜਾ ਸਕਦਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੋ ਮਾਲਕ ਨਾਲ ਪਿਆਰ ਕਰਦਾ ਹੈ ਉਹ ਇੱਕ ਹੀ ਗੱਲ ਸੋਚਦਾ ਹੈ ਕਿ ਗੁਰੂ, ਪੀਰ, ਮੁਰਸ਼ਿਦ-ਏ-ਕਾਮਿਲ ਦੇ ਬਚਨਾਂਾਂ ’ਤੇ ਸੌ ਫੀਸਦੀ ਚੱਲਾਂਗੇ, ਬਚਨਾਂ ’ਤੇ ਅਮਲ ਕਰਾਂਗੇ ਨਿਹਸਵਾਰਥ ਭਾਵਨਾ ਨਾਲ ਸਾਰੀ ਦੁਨੀਆ ਨਾਲ ਪਿਆਰ ਰੱਖੋ ਪਰ ਭਾਵਨਾ ਜੇਕਰ ਸ਼ੁੱਧ ਨਹੀਂ ਹੋਵੇਗੀ ਤਾਂ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਨਹੀਂ ਬਣ ਸਕਦੇ ਆਪ ਜੀ ਨੇ ਫ਼ਰਮਾਇਆ ਕਿ ਸਤਿਸੰਗ ’ਚ ਜਦੋਂ ਆ ਕੇ ਬੈਠਦੇ ਹੋ ਤਾਂ ਸਿਰਫ਼ ਮਾਲਕ ਨਾਲ ਨਾਤਾ ਜੋੜ ਕੇ ਰੱਖੋ ਇਧਰ, ਉਧਰ ਦੀਆਂ ਗੱਲਾਂ ਨਾ ਕਰਿਆ ਕਰੋ ਇਨਸਾਨ ਜਿਹੋ ਜਿਹੇ ਕਰਮ ਕਰਦਾ ਹੈ ਵੈਸਾ ਫ਼ਲ ਉਸ ਨੂੰ ਭੋਗਣਾ ਪੈਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.