ਰਿਸ਼ਤਿਆਂ ’ਚ ਸੁਧਾਰ ਦੀ ਗੁੁੰਜਾਇਸ਼

0
109

ਰਿਸ਼ਤਿਆਂ ’ਚ ਸੁਧਾਰ ਦੀ ਗੁੁੰਜਾਇਸ਼

ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਮੂ ਕਸ਼ਮੀਰ ਸਮੇਤ ਹੋਰ ਲਟਕੇ ਮੁੱਦਿਆਂ ਦਾ ਹੱਲ ਕਰਨ ਸਬੰਧੀ ਸਾਰਥਿਕ ਗੱਲਬਾਤ ਲਈ ਅਨੁਕੂਲ ਮਾਹੌਲ ਬਣਾਉਣ ਦੀ ਗੱਲ ਕਹੀ

ਇਸ ਤੋਂ ਪਹਿਲਾਂ 25 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦੇ ਫੌਜੀ ਮੁਹਿੰਮ ਜਨਰਲ ਡਾਇਰੈਕਟਰਜ਼ (ਡੀਜੀਐਮਓ) ਵਿਚਕਾਰ ਬੈਠਕ ’ਚ ਸੰਘਰਸ਼ਬੰਦੀ ਸਬੰਧੀ ਗੱਲਬਾਤ ਹੋਈ ਡੀਜੀਐਮਓ ਪੱਧਰ ਦੀ ਮੀਟਿੰਗ ’ਚ ਹੋਈ ਸਹਿਮਤੀ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਲਗਾਤਾਰ ਭਾਰਤ ਨਾਲ ਸਬੰਧ ਸੁਧਾਰਨ ਦੀ ਗੱਲ ਕਰ ਰਹੇ ਹਨ ਜੰਮੂ-ਕਸ਼ਮੀਰ ਨੂੰ ਲੈ ਕੇ ਅਕਸਰ ਅੰਤਰਰਾਸ਼ਟਰੀ ਮੰਚਾਂ ’ਤੇ ਹਾਏ-ਤੌਬਾ ਮਚਾਉਣ ਵਾਲੇ ਪਾਕਿਸਤਾਨੀ ਆਗੂਆਂ ਦੇ ਅਚਾਨਕ ਦਿਲ ਪਰਿਵਰਤਨ ਦੀ ਵਜ੍ਹਾ ਕੀ ਹੈ?

ਸਵਾਲ ਇਹ ਹੈ ਕਿ ਸੀਮਾ, ਫੌਜ ਅਤੇ ਵਿਦੇਸ਼ ਨੀਤੀ ਦੇ ਮੋਰਚਿਆਂ ’ਤੇ ਛੱਤੀ ਦਾ ਅੰਕੜਾ ਵਾਲੇ ਜਨਰਲ ਬਾਜਵਾ ਅਤੇ ਉਨ੍ਹਾਂ ਦੇ ਪੀਐਮ ਇਮਰਾਨ ਨੂੰ ਅਚਾਨਕ ਭਾਰਤ ਨਾਲ ਚੰਗੇ ਰਿਸ਼ਤਿਆਂ ਦੀ ਜ਼ਰੂਰਤ ਕਿਉਂ ਮਹਿਸੂਸ ਹੋਣ ਲੱਗੀ? ਕਿਤੇ ਅਜਿਹਾ ਤਾਂ ਨਹੀਂ ਕਿ ਪਾਕਿਸਤਾਨ ਸੰਸਾਰਿਕ ਜਗਤ ’ਚ ਆਪਣੀ ਗੰਧਲੀ ਹੋ ਗਈ ਛਵੀ ਨੂੰ ਸਾਫ਼ ਕਰਨ ਲਈ ਅਜਿਹਾ ਕਰ ਰਿਹਾ ਹੈ, ਜਾਂ ਫ਼ਿਰ ਉਹ ਕਿਸੇ ਹੋਰ ਰਾਸ਼ਟਰ ਦੇ ਦਬਾਅ ’ਚ ਆ ਕੇ ਭਾਰਤ ਵੱਲ ਦੋਸਤੀ ਦਾ ਹੱਥ ਵਧਾ ਰਿਹਾ ਹੈ ਇੱਥੇ ਸੰਭਾਵਨਾ ਇਸ ਦੂਜੇ ਅਨੁਮਾਨ ਦੇ ਸੱਚ ਹੋਣ ਦੀ ਜ਼ਿਆਦਾ ਦਿਖਾਈ ਦੇ ਰਹੀ ਹੈ

ਇਸ ਸ਼ੱਕ ਦੀਆਂ ਦੋ ਵੱਡੀਆਂ ਵਜ੍ਹਾ ਹਨ ਪਹਿਲੀ, ਪਾਕਿਸਤਾਨ ’ਤੇ ਇਸ ਸਮੇਂ (ਵਿੱਤੀ ਕਾਰਵਾਈ ਬਲ) ਨੇ ਛਵੀ ਸੁਧਾਰਨ ਦਾ ਦਬਾਅ ਬਣਾ ਰੱਖਿਆ ਹੈ ਐਫ਼ਏਟੀਐਫ ਦਾ ਕਹਿਣਾ ਹੈ ਕਿ ਜੇਕਰ ਅਗਲੇ ਕੁਝ ਮਹੀਨਿਆਂ ’ਚ ਉਸ ਨੇ ਆਪਣੇ ਇੱਥੇ ਮੌਜੂਦ ਅੱਤਵਾਦੀਆਂ ਦੇ ਨੈੱਟਵਰਕ ਦਾ ਸਫ਼ਾਇਆ ਨਾ ਕੀਤਾ ਤਾਂ ਜਲਦੀ ਹੀ ਉਸ ਨੂੰ ਨਿਗਰਾਨੀ ਸੂਚੀ ’ਚੋਂ ਹਟਾ ਕੇ ਬਲੈਕ ਲਿਸਟ ’ਚ ਪਾ ਕੇ ਦਿੱਤਾ ਜਾਵੇਗਾ ਇਸ ਨਾਲ ਪਾਕਿਸਤਾਨ ਨੂੰ ਵਿਦੇਸ਼ੀ ਮੱਦਦ ਦੇ ਸਰੋਤ ਬੰਦ ਹੋ ਜਾਣਗੇ

ਘਰੇਲੂ ਮੋਰਚਿਆਂ ’ਤੇ ਇਮਰਾਨ ਸਰਕਾਰ ਪਹਿਲਾਂ ਹੀ ਸੰਕਟਾਂ ’ਚ ਘਿਰੀ ਹੈ ਪਿਛਲੇ ਦਿਨੀਂ ਹੀ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਦੀ ਸਰਕਾਰ ਵਿਰੁੱਧ ਜੋਰਦਾ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਘੇਰਨ ਦਾ ਯਤਨ ਕੀਤਾ ਆਰਥਿਕ ਦ੍ਰਿਸ਼ਟੀ ਨਾਲ ਦੇਸ਼ ਦੇ ਹਾਲਾਤ ਪਹਿਲਾਂ ਤੋਂ ਹੀ ਖਰਾਬ ਹਨ, ਇਸ ਲਈ ਹੁਣ ਪਾਕਿ ਹੁਕਮਰਾਨਾਂ ਨੂੰ ਭਾਰਤ ਨਾਲ ਚੰਗੇ ਰਿਸ਼ਤਿਆਂ ਦੀ ਯਾਦ ਆਈ ਹੈ ਦੂਜੀ ਵਜ੍ਹਾ, ਸੰਘਰਸ਼ ਬੰਦੀ ਦੀ ਇੱਕ ਵਜ੍ਹਾ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਵੀ ਦੱਸਿਆ ਜਾ ਰਿਹਾ ਹੈ ਕਿਹਾ ਤਾਂ ਇਹੀ ਜਾ ਰਿਹਾ ਹੈ ਕਿ ਭਾਰਤ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਬਾਜਵਾ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ ਸੰਘਰਸ਼ ਬੰਦੀ ਲਈ ਰਾਜੀ ਹੋਏ ਸੰਘਰਸ਼ ਬੰਦੀ ਇਸ ਦਿਸ਼ਾ ’ਚ ਪਹਿਲਾ ਕਦਮ ਹੈ

ਆਉਣ ਵਾਲੇ ਦਿਨਾਂ ’ਚ ਸਿਆਸੀ ਅਤੇ ਕਾਰੋਬਾਰੀ ਸਬੰਧਾਂ ਨੂੰ ਮੁੜ ਬਹਾਲ ਕਰਨ ਲਈ ਵੀ ਕਦਮ ਚੁੱਕੇ ਜਾਣਗੇ ਪਿਛਲੇ ਦਿਨੀਂ ਪਾਕਿਸਤਾਨ ਨੇ ਭਾਰਤ ਤੋਂ ਚੀਨੀ ਅਤੇ ਕਪਾਹ ਦੇ ਆਯਾਤ ਦੀ ਗੱਲ ਕੀਤੀ ਸੀ ਪਰ ਬਾਅਦ ’ਚ ਪਾਕਿਸਤਾਨ ਨੇ ਯੂ-ਟਰਨ ਲੈ ਲਿਆ ਦਰਅਸਲ, ਸੰਘਰਸ਼ ਬੰਦੀ ਦੀ ਕਹਾਣੀ ਉਸ ਸਮੇਂ ਹੀ ਲਿਖੀ ਜਾਣੀ ਸ਼ੁਰੂ ਹੋ ਚੁੱਕੀ ਸੀ ਜਦੋਂ ਯੂਏਈ ਦੇ ਵਿਦੇਸ਼ ਮੰਤਰੀ ਸ਼ੇਖ ਅਬੁਦੁੱਲ੍ਹਾ ਬਿਨ ਜਾਇਦ ਨੇ 26 ਫਰਵਰੀ ਨੂੰ ਦਿੱਲੀ ਦੌਰੇ ਦੌਰਾਨ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਬੈਠਕ ’ਚ ਭਾਰਤ ਪਾਕਿਸਤਾਨ ਵਿਚਕਾਰ ਸ਼ਾਂਤੀ ਸਥਾਪਿਤ ਕਰਨ ਦੇ ਯਤਨਾਂ ’ਤੇ ਚਰਚਾ ਕੀਤੀ ਸੀ

ਇਸ ਚਰਚਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਸਥਾਪਿਤ ਕਰਨ ਲਈ ਯੂਏਈ ਦੀ ਵਿਚੋਲਗੀ ’ਚ ਕਾਰਜਯੋਜਨਾ ਤਿਆਰ ਕੀਤੀ ਗਈ ਹੈ ਨਵੰਬਰ 2020 ’ਚ ਯੂਏਈ ਨੇ ਪਾਕਿਸਤਾਨ ਅਤੇ ਤੁਰਕੀ ਸਮੇਤ 12 ਦੇਸ਼ਾਂ ਦੇ ਯਾਤਰੀਆਂ ਨੂੰ ਵੀਜਾ ਦੇਣ ’ਤੇ ਅਸਥਾਈ ਤੌਰ ’ਤੇ ਰੋਕ ਲਾ ਦਿੱਤੀ ਸੀ ਹਾਲਾਂਕਿ ਉਸ ਸਮੇਂ ਯੂਏਈ ਵੱਲੋਂ ਕਿਹਾ ਇਹੀ ਗਿਆ ਸੀ ਕਿ ਕੋਰੋਨਾ ਸੰਕਰਮਣ ਦੇ ਚੱਲਦਿਆਂ ਇਹ ਕਦਮ ਚੁੱਕਿਆ ਗਿਆ ਹੈ

ਜਦੋਂ ਕਿ ਅਸਲੀਅਤ ਇਹ ਹੈ ਕਿ ਯੂਏਈ ਅਤੇ ਇਜ਼ਰਾਇਲ ਵਿਚਕਾਰ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਪਾਕਿਸਤਾਨ ਅਤੇ ਯੂਏਈ ਵਿਚਕਾਰ ਸਬੰਧਾਂ ’ਚ ਖਟਾਸ ਆਉਣੀ ਸ਼ੁਰੂ ਹੋ ਗਈ ਇਮਰਾਨ ਸਰਕਾਰ ਨੇ ਇਸ ਸਮਝੌਤੇ ਸਬੰਧੀ ਯੂਏਈ ਦੀ ਆਲੋਚਨਾ ਕੀਤੀ ਸੀ ਜ਼ਿਕਰਯੋਗ ਹੈ ਕਿ ਪਾਕਿਸਤਾਨ ਇਜ਼ਰਾਇਲ ਨੂੰ ਵਧੀਆ ਰਾਸ਼ਟਰ ਨਹੀਂ ਮੰਨਦਾ, ਉਸ ਦਾ ਕਹਿਣਾ ਹੈ ਕਿ ਉਹ ਇਜ਼ਰਾਇਲ ਨੂੰ ਉਦੋਂ ਤੱਕ ਮਾਨਤਾ ਨਹੀਂ ਦੇਵੇਗਾ ਜਦੋਂ ਤੱਕ ਕਿ ਫਲਸਤੀਨੀਆਂ ਦੀ ਸਮੱਸਿਆ ਦਾ ਨਿਆਂਪੂਰਨ ਢੰਗ ਨਾਲ ਹੱਲ ਨਹੀਂ ਹੋ ਜਾਂਦਾ ਹੈ ਸਾਲ 2017 ’ਚ ਅਫ਼ਗਾਨਿਸਤਾਨ (ਕੰਧਾਰ) ’ਚ ਇੱਕ ਬੰਬ ਧਮਾਕੇ ’ਚ ਯੂਏਈ ਦੇ ਪੰਜ ਕੂਟਨੀਤਿਕ ਅਧਿਕਾਰੀਆਂ ਦੀ ਮੌਤ ਹੋ ਗਈ ਸੀ

ਯੂਏਈ ਨੇ ਜਦੋਂ ਇਸ ਘਟਨਾ ਦੀ ਜਾਂਚ ਕੀਤੀ ਤਾਂ ਉਸ ’ਚ ਪਾਕਿਸਤਾਨ ਦੇ ਹੱਕਾਨੀ ਨੈੱਟਵਰਕ ਅਤੇ ਆਈਐਸਆਈ ਦਾ ਹੱਥ ਹੋਣ ਦੇ ਸਬੂਤ ਮਿਲੇ ਇਸ ਘਟਨਾ ਤੋਂ ਬਾਅਦ ਪਾਕਿ-ਯੂਏਈ ਦੇ ਰਿਸ਼ਤਿਆਂ ’ਚ ਹੋਰ ਜਿਆਦਾ ਤਲਖ਼ੀ ਆ ਗਈ ਇਨ੍ਹਾਂ ਘਟਨਾਵਾਂ ਤੋਂ ਬਾਅਦ ਪਾਕਿਸਤਾਨ ਅਤੇ ਯੂਏਈ ਵਿਚ ਦੂਰੀ ਵਧਦੀ ਗਈ ਪਾਕਿਸਤਾਨ ਨੇ ਇਸ ਖਾਲੀਪਣ ਨੂੰ ਭਰਨ ਲਈ ਤੁਰਕੀ ਵੱਲ ਦੋਸਤੀ ਦਾ ਹੱਥ ਵਧਾਉਣਾ ਸ਼ੁਰੂ ਕਰ ਦਿੱਤਾ ਤੁਰਕੀ ਅਤੇ ਯੂਏਈ ’ਚ ਇਸ ਸਮੇਂ ਇਸਲਾਮਿਕ ਰਾਸ਼ਟਰਾਂ ਦੇ ਆਗੂ ਬਣਨ ਦੀ ਹੋੜ ਲੱਗੀ ਹੈ ਅਜਿਹੇ ’ਚ ਸੰਭਾਵ ਹੈ ਯੂਏਈ ਪਾਕਿਸਤਾਨ ਨੂੰ ਆਪਣੇ ਖੇਮੇ ’ਚ ਰੱਖਣ ਲਈ ਭਾਰਤ ਨਾਲ ਉਸ ਦੇ ਰਿਸ਼ਤਿਆਂ ਨੂੰ ਮੁੜ ਪਟੜੀ ’ਤੇ ਲਿਆ ਕੇ ਪਾਕਿ ਨਾਲ ਆਪਣੇ ਸਬੰਧ ਸੁਧਾਰਨਾ ਚਾਹੁੰਦਾ ਹੈ

ਇਸ ਤੋਂ ਇਲਾਵਾ ਇੱਕ ਪਾਸੇ ਵੱਡੀ ਵਜ੍ਹਾ ਯੂਏਈ ਦਾ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਨਾਲ ਵਪਾਰਕ ਅਤੇ ਸਿਆਸੀ ਸਬੰਧ ਰਿਹਾ ਹੈ, ਹੁਣ ਯੂਏਈ ਇਨ੍ਹਾਂ ਸਬੰਧਾਂ ਜਰੀਏ ਦੱਖਣੀ ਏਸ਼ੀਆ ਅਤੇ ਉਸ ਤੋਂ ਬਾਹਰ ਆਪਣੀ ਵਪਾਰਕ ਸਮਰੱਥਾ ਦਾ ਵਿਸਥਾਰ ਕਰਨਾ ਚਾਹੁੰਦਾ ਹੈ ਸਥਿਤੀ ਚਾਹੇ ਜੋ ਵੀ ਹੋਵੇ ਭਾਰਤ ਨੂੰ ਪਾਕਿਸਤਾਨ ਨਾਲ ਸਬੰਧ ਬਣਾਉਣ ’ਚ ਫੂਕ-ਫੂਕ ਕੇ ਕਦਮ ਰੱਖਣੇ ਹੋਣਗੇ ਪਾਕਿਸਤਾਨ ਦੀ ਕਥਨੀ ਅਤੇ ਕਰਨੀ ’ਚ ਹਮੇਸ਼ਾ ਫ਼ਰਕ ਰਿਹਾ ਹੈ ਇਮਰਾਨ ਖਾਨ ਨੇ ਜਦੋਂ ਸੱਤਾ ਸੰਭਾਲੀ ਸੀ ਉਦੋਂ ਉਨ੍ਹਾਂ ਕਿਹਾ ਸੀ ਕਿ ਜੇਕਰ ਭਾਰਤ ਇੱਕ ਕਦਮ ਅੱਗੇ ਵਧੇਗਾ ਤਾਂ ਪਾਕਿਸਤਾਨ ਨੂੰ ਦੋ ਕਦਮ ਅੱਗੇ ਵਧਾਏਗਾ ਪਰ ਉਹ ਆਪਣੇ ਵਾਅਦਿਆਂ ਤੇ ਦਾਅਵਿਆਂ ’ਤੇ ਕਿੰਨੇ ਖਰੇ ਉੱਤਰੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ
ਡਾ. ਐ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.