ਪ੍ਰਧਾਨ ਮੰਤਰੀ ਨੇ 8 ਨਵੀਂਆਂ ਰੇਲਾਂ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

0
56
PM New Trains

ਪ੍ਰਧਾਨ ਮੰਤਰੀ ਨੇ 8 ਨਵੀਂਆਂ ਰੇਲਾਂ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

ਨਵੀਂ ਦਿੱਲੀ। ਸਰਦਾਰ ਵੱਲਭ ਭਾਈ ਪਟੇਲ ਦੀ ਉੱਚੀ ਮੂਰਤੀ ਸਟੈਚਿਊ ਆਫ਼ ਯੂਨਿਟੀ ਵੇਖਣ ਲਈ ਗੁਜਰਾਤ ਦੇ ਕੇਵੜੀਆ ਪਿੰਡ ਜਾਣਾ ਹੁਣ ਹੋਰ ਵੀ ਸੌਖਾ ਹੋਵੇਗਾ। ਹੁਣ ਦਿੱਲੀ ਤੋਂ ਕੇਵੜੀਆ ਪਿੰਡ ਲਈ ਸਿੱਧੀ ਰੇਲ ਚਲਾਈ ਜਾਵੇਗੀ।

PM New Trains

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਸਟੈਚਿਊ ਆਫ਼ ਯੂਨਿਟ, ਕੇਵੜੀਆ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜਨ ਵਾਲੀਆਂ 8 ਰੇਲਾਂ ਨੂੰ ਹਰ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਗੁਜਰਾਤ ਦੇ ਵੱਖ-ਵੱਖ ਰੇਲਵੇ ਯੋਜਨਾਵਾਂ ਦਾ ਉਦਘਾਟਨ ਕੀਤਾ। ਇਹ ਅੱਠ ਰੇਲਾਂ ਕੇਵੜੀਆ ਨੂੰ ਵਾਰਾਣਸੀ, ਦਾਦਰ, ਅਹਿਮਦਾਬਾਦ, ਹਜਰਤ ਨਿਜਾਮੁਦੀਨ, ਰੀਵਾ, ਚੇੱਨਈ ਤੇ ਪ੍ਰਤਾਪਨਗਰ ਨਾਲ ਜੋੜਨਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.