ਸਰਪੰਚ ਅਤੇ ਉਸਦਾ ਸਾਥੀ ਇੱਕ ਕਿੱਲੋ ਅਫ਼ੀਮ ਸਮੇਤ ਕਾਬੂ

0
329
arrest

ਸਰਪੰਚ ਅਤੇ ਉਸਦਾ ਸਾਥੀ ਇੱਕ ਕਿੱਲੋ ਅਫ਼ੀਮ ਸਮੇਤ ਕਾਬੂ

ਪਟਿਆਲਾ,(ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ)) । ਪਟਿਆਲਾ ਦੇ ਨੇੜਲੇ ਪਿੰਡ ਸੂਹਰੋਂ ਦੇ ਕਾਂਗਰਸੀ ਸਰਪੰਚ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਇੱਕ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਸਰਪੰਚ ਸਤਿੰਦਰ ਸਿੰਘ ਉਰਫ ਡਿੰਪਲ ਅਤੇ ਬਲਵਿੰਦਰ ਸਿੰਘ ਉਰਫ ਕਾਲਾ ਵਿਰੁੱਧ ਥਾਣਾ ਅਨਾਜ ਮੰਡੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਥਾਣਾ ਅਨਾਜ ਮੰਡੀ ਮੁਖੀ ਐੱਸ ਆਈ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਰੇਲਵੇ ਲਾਈਨ ਨਜ਼ਦੀਕ ਚੈਕਿੰਗ ਕੀਤੀ ਜਾ ਰਹੀ ਸੀ।

ਇਸੇ ਦੌਰਾਨ ਹੀ ਸ਼ੱਕ ਦੇ ਆਧਾਰ ’ਤੇ ਇੱਕ ਕਾਰ ਨੂੰ ਰੋਕ ਕੇ ਸਵਾਰਾਂ ਦੀ ਪੁੱਛ ਗਿੱਛ ਕੀਤੀ ਗਈ। ਪੁਲਿਸ ਅਨੁਸਾਰ ਕਾਰ ਚਾਲਕ ਵਿਅਕਤੀ ਨੇ ਆਪਣੇ ਆਪ ਨੂੰ ਸਤਿੰਦਰ ਸਿੰਘ ਉਰਫ ਡਿੰਪਲ ਪਿੰਡ ਸੂਹਰੋਂ ਦਾ ਸਰਪੰਚ ਵਜੋਂ ਦੱਸਿਆ ਅਤੇ ਉਸ ਦੇ ਸਾਥੀ ਦੀ ਪਛਾਣ ਬਲਵਿੰਦਰ ਸਿੰਘ ਉਰਫ ਕਾਲਾ ਵਜੋਂ ਹੋਈ। ਤਲਾਸ਼ੀ ਲੈਣ ’ਤੇ ਕਾਰ ਦੇ ਗੇਅਰ ਬਾਕਸ ਕੋਲੋਂ ਇੱਕ ਲਿਫਾਫਾ ਬਰਾਮਦ ਹੋਇਆ ਜਿਸ ਵਿੱਚ ਇੱਕ ਕਿਲੋ ਅਫੀਮ ਸੀ। ਪੁਲਿਸ ਵੱਲੋਂ ਉਕਤ ਦੋਵਾਂ ਵਿਅਕਤੀਆਂ ਨੂੰ ਮੌਕੇ ਤੇ ਗਿ੍ਰਫਤਾਰ ਕਰ ਲਿਆ। ਪਤਾ ਲੱਗਾ ਹੈ ਕਿ ਉਕਤ ਸਰਪੰਚ ਦੀ ਮੁੱਖ ਮੰਤਰੀ ਨਾਲ ਵੀ ਫੋਟੋਂ ਸਾਹਮਣੇ ਆਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.