ਸੰਸਾਰ ਇੱਕ ਸ਼ੀਸ਼ਾ

0
276

ਸੰਸਾਰ ਇੱਕ ਸ਼ੀਸ਼ਾ

ਇੱਕ ਮੁਸਾਫ਼ਰ ਕਿਸੇ ਪਿੰਡ ’ਚ ਪਹੁੰਚਿਆ ਉਸ ਨੇ ਇੱਕ ਬਜ਼ੁਰਗ ਨੂੰ ਪੁੱਛਿਆ, ‘‘ਇਸ ਪਿੰਡ ਦੇ ਲੋਕ ਕਿਹੋ-ਜਿਹੇ ਹਨ? ਕੀ ਉਹ ਚੰਗੇ ਹਨ? ਮੱਦਦਗਾਰ ਹਨ?’’ ਬਜ਼ੁਰਗ ਨੇ ਉਲਟਾ ਉਸ ਨੂੰ ਸਵਾਲ ਕਰ ਦਿੱਤਾ, ‘‘ਮੇਰੇ ਭਾਈ, ਤੂੰ ਜਿੱਥੋਂ ਆਇਆ ਹੈਂ, ਉੱਥੋਂ ਦੇ ਲੋਕ ਕਿਹੋ-ਜਿਹੇ ਹਨ? ਕੀ ਉਹ ਚੰਗੇ ਹਨ? ਮੱਦਦਗਾਰ ਹਨ?’’ ਮੁਸਾਫ਼ਰ ਦੁਖੀ ਹੋ ਕੇ ਬੋਲਿਆ, ‘‘ਮੈਂ ਕੀ ਦੱਸਾਂ! ਮੈਨੂੰ ਤਾਂ ਦੱਸਦਿਆਂ ਵੀ ਦੁੱਖ ਹੁੰਦਾ ਹੈ ਮੇਰੇ ਪਿੰਡ ਦੇ ਲੋਕ ਬਹੁਤ ਦੁਸ਼ਟ ਹਨ

ਇਸ ਲਈ ਮੈਂ ਪਿੰਡ ਛੱਡ ਕੇ ਆਇਆ ਹਾਂ’’ ਬਜ਼ੁਰਗ ਨੇ ਕਿਹਾ, ‘‘ਇਸ ਪਿੰਡ ’ਚ ਵੀ ਉਹੋ-ਜਿਹੇ ਹੀ ਲੋਕ ਹਨ’’ ਉਦੋਂ ਹੀ ਇੱਕ ਹੋਰ ਮੁਸਾਫ਼ਰ ਆ ਗਿਆ ਉਸ ਨੇ ਵੀ ਉਸ ਬਜ਼ੁਰਗ ਨੂੰ ਉਹੀ ਸਵਾਲ ਕੀਤਾ ਤੇ ਬਜ਼ੁਰਗ ਨੇ ਉਸੇ ਤਰ੍ਹਾਂ ਦਾ ਹੀ ਉਸਨੂੰ ਉਲਟਾ ਸਵਾਲ ਕੀਤਾ ਰਾਹਗੀਰ ਨੇ ਜਵਾਬ ਦਿੱਤਾ, ‘‘ਮੇਰੇ ਪਿੰਡ ਦੇ ਲੋਕ ਇੰਨੇ ਚੰਗੇ ਹਨ ਕਿ ਉਨ੍ਹਾਂ ਦੀ ਯਾਦ ਨਾਲ ਸੁਖ ਦਾ ਅਹਿਸਾਸ ਹੁੰਦਾ ਹੈ ਪਰ ਰੁਜ਼ਗਾਰ ਦੀ ਭਾਲ ਮੈਨੂੰ ਇੱਥੋਂ ਤੱਕ ਲੈ ਆਈ ਹੈ ਇਸ ਲਈ ਪੁੱਛ ਰਿਹਾ ਹਾਂ ਕਿ ਇਹ ਪਿੰਡ ਕਿਹੋ-ਜਿਹਾ ਹੈ?’’

ਬਜ਼ੁਰਗ ਬੋਲਿਆ, ‘‘ਇਹ ਪਿੰਡ ਵੀ ਉਹੋ-ਜਿਹਾ ਹੀ ਹੈ ਇੱਥੋਂ ਦੇ ਲੋਕ ਵੀ ਚੰਗੇ ਹਨ ਅਸਲ ’ਚ ਲੋਕਾਂ ’ਚ ਫਰਕ ਨਹੀਂ ਹੁੰਦਾ ਜਿਨ੍ਹਾਂ ਦੇ ਸੰਪਰਕ ’ਚ ਅਸੀਂ ਆਉਂਦੇ ਹਾਂ, ਉਸ ਦਾ ਇੱਕ-ਦੂਜੇ ’ਤੇ ਪ੍ਰਭਾਵ ਪੈਂਦਾ ਹੈ ਉਹ ਵੀ ਸਾਡੇ ਵਰਗੇ ਹੋ ਜਾਂਦੇ ਹਨ ਚੰਗੇ ਲਈ ਚੰਗੇ ਤੇ ਮਾੜੇ ਲਈ ਮਾੜੇ ਇਹ ਸੰਸਾਰ ਇੱਕ ਸ਼ੀਸ਼ਾ ਹੈ, ਜਿਸ ’ਚ ਸਾਨੂੰ ਆਪਣਾ ਪਰਛਾਵਾਂ ਦਿਖਾਈ ਦਿੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.