ਦੇਸ਼ ‘ਚ ਕੋਰੋਨਾ ਦੇ 31,521 ਨਵੇਂ ਮਾਮਲੇ ਮਿਲੇ

0
1
Corona India

ਕੋਰੋਨਾ ਦੇ ਸਰਗਰਮ ਮਾਮਲਿਆਂ ‘ਚ ਲਗਾਤਾਰ ਕਮੀ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਮਾਮਲੇ ਇੱਕ ਦਿਨ ਵਧਣ ਤੋਂ ਬਾਅਦ ਇਸ ‘ਚ ਫਿਰ ਕਮੀ ਆਈ ਹੈ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋਣ ਨਾਲ ਸਰਗਰਮ ਮਾਮਲੇ ਘੱਟ ਕੇ ਪੌਣੇ ਚਾਰ ਲੱਖ ਤੋਂ ਹੇਠਾਂ ਆ ਗਏ ਹਨ। ਮੰਗਲਵਾਰ ਨੂੰ ਕੋਰੋਨਾ ਮਾਮਲਿਆਂ ਦੀ ਗਿਣਤੀ 26,567 ਰਹੀ ਤੇ ਬੁੱਧਵਾਰ ਨੂੰ ਵਧ ਕੇ 32,080 ਹੋ ਗਈ ਪਰ ਵੀਰਵਾਰ ਨੂੰ ਇਸ ‘ਚ ਮਾਮੂਲੀ ਗਿਰਾਵਟ ਆਈ ਤੇ ਇਹ 32 ਹਜ਼ਾਰ ਤੋਂ ਘੱਟ ਹੋ ਗਈ।

Corona India

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 31,521 ਨਵੇਂ ਮਾਮਲੇ ਮਿਲੇ ਹਨ ਜਿਨ੍ਹਾਂ ਨੂੰ ਮਿਲਾ ਕੇ ਕੁੱਲ ਮਾਮਲੇ 97.67 ਲੱਖ ਹੋ ਗਏ ਹਨ। ਇਸ ਦੌਰਾਨ 37,725 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਨੂੰ ਸ਼ਿਰਕਤ ਦੇਣ ਵਾਲਿਆਂ ਦੀ ਗਿਣਤੀ 92.53 ਲੱਖ ਹੋ ਗਈ ਹੈ ਤੇ ਸਰਗਰਮ ਮਾਮਲੇ 6616 ਦੀ ਕਮੀ ਨਾਲ 3.72 ਲੱਖ ਰਹਿ ਗਏ ਹਨ। ਇਸ ਦੌਰਾਨ 412 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,41,772 ਹੋ ਗਿਆ ਹੈ। ਦੇਸ਼ ‘ਚ ਕੋਰੋਨਾ ਮਾਮਲਿਆਂ ਦੀ ਰਿਕਵਰੀ ਦਰ ਵਧ ਕੇ 94.74 ਤੇ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 3.81 ਫੀਸਦੀ ਹੋ ਗਈ ਹੈ ਤੇ ਜਦੋਂਕਿ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ। ਮਹਾਂਰਾਸ਼ਟਰ ‘ਚ ਪਿਛਲੇ 24 ਘੰਟਿਆਂ ‘ਚ ਸਭ ਤੋਂ 5051 ਮਰੀਜ਼ ਠੀਕ ਹੋਏ ਹਨ ਜਦੋਂਕਿ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ 75 ਰਹੀ।

  • ਸਰਗਰਮ ਮਾਮਲਿਆਂ ਦੀ ਦਰ 3.81 ਫੀਸਦੀ
  • ਰਿਕਵਰੀ ਦਰ 94.74 ਫੀਸਦੀ
  • ਮ੍ਰਿਤਕ ਦਰ 1.45 ਫੀਸਦੀ
  • 412 ਮਰੀਜ਼ਾਂ ਦੀ ਮੌਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.